ਧਨੌਲਾ ਵਿਖੇ ਕਾਰ ਸਵਾਰਾਂ ਨਾਲ ਵਾਪਰੀ ਅਣਹੋਣੀ, ਭਰੀ ਜਵਾਨੀ ''ਚ ਜਹਾਨੋਂ ਤੁਰ ਗਏ 2 ਗੱਭਰੂ

Thursday, Feb 09, 2023 - 05:58 PM (IST)

ਧਨੌਲਾ ਵਿਖੇ ਕਾਰ ਸਵਾਰਾਂ ਨਾਲ ਵਾਪਰੀ ਅਣਹੋਣੀ, ਭਰੀ ਜਵਾਨੀ ''ਚ ਜਹਾਨੋਂ ਤੁਰ ਗਏ 2 ਗੱਭਰੂ

ਧਨੌਲਾ (ਰਾਈਆ) : ਧਨੌਲਾ ਸਥਿਤ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਬੁੱਧਵਾਰ ਦੀ ਰਾਤ ਨੂੰ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਤੀਜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾਂ ਦੀ ਪਛਾਣ ਕਰਨ ਸਿੰਘ (19) ਵਾਸੀ ਪਿੰਡ ਤ੍ਰੇਹ, ਪਟਿਆਲਾ ਅਤੇ ਗੋਲੂ (20) ਪੁੱਤਰ ਜਿਊਂਣ ਸਿੰਘ ਵਾਸੀ ਕੈਥਲ ਵਜੋਂ ਹੋਈ ਹੈ ਜਦਕਿ ਜ਼ਖ਼ਮੀ ਸਤਪਾਲ ਸਿੰਘ (30) ਵਾਸੀ ਪਿੰਡ ਭੇਡਪੁਰੀ, ਪਟਿਆਲਾ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਸ ਨੂੰ ਬਰਨਾਲਾ ਰੈਫਰ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਤਿੰਨੇ ਨੌਜਵਾਨ ਬਰਨਾਲਾ ਦੇ ਕਿਸੇ ਸੈਲੂਨ ਵਿਚ ਕੰਮ ਕਰਦੇ ਸਨ। 

ਇਹ ਵੀ ਪੜ੍ਹੋ- CBSE ਦੀ ਰਿਪੋਰਟ 'ਚ ਖ਼ੁਲਾਸਾ : ਇਸ ਕਾਰਨ ਅੰਕਾਂ ਤੋਂ ਪਿਛੜ ਰਹੇ ਨੇ ਵਿਦਿਆਰਥੀ, ਦਿੱਤੇ ਖ਼ਾਸ ਸੁਝਾਅ

PunjabKesari

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸੇ ਉਸ ਵੇਲੇ ਵਾਪਰਿਆ ਜਦੋਂ ਤਿੰਨੋਂ ਨੌਜਵਾਨ ਕਾਰ 'ਚ ਸਵਾਰ ਹੋ ਕੇ 12:30 ਵਜੇ ਕਰੀਬ ਧਨੌਲਾ ਤੋਂ ਬਰਨਾਲਾ ਨੂੰ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਸਵਾਰ ਕਰਨ ਅਤੇ ਗੋਲੂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਅਤੇ ਕਾਰ ਦੇ ਵੀ ਦੋ ਟੋਟੇ ਹੋ ਗਏ। ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਢਾਬੇ ਤੋਂ ਖਾਣਾ ਖਾ ਕੇ ਬਰਨਾਲਾ ਨੂੰ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਕਿਵੇਂ ਵਾਪਰਿਆ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ 304/ਏ ਨੇ ਕਾਰਵਾਈ ਕਰਦਿਆਂ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਇਹ ਵੀ ਪੜ੍ਹੋ- ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਭਰੇ ਮਨ ਨਾਲ ਪਿਓ ਨੇ ਸੁਣਾਇਆ ਦੁੱਖ਼

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News