ਫਿਰੋਜ਼ਪੁਰ ’ਚ ਨਸ਼ੇ ਨੇ ਲਈ 2 ਹੋਰ ਨੌਜਵਾਨਾਂ ਦੀ ਜਾਨ

Sunday, Sep 01, 2019 - 12:09 AM (IST)

ਫਿਰੋਜ਼ਪੁਰ ’ਚ ਨਸ਼ੇ ਨੇ ਲਈ 2 ਹੋਰ ਨੌਜਵਾਨਾਂ ਦੀ ਜਾਨ

ਫਿਰੋਜ਼ਪੁਰ, (ਕੁਮਾਰ)- ਪੰਜਾਬ ਭਰ ’ਚ ਨਸ਼ੇ ਕਾਰਨ ਕਈ ਨੌਜਵਾਨ ਆਪਣੀ ਜਾਨ ਗੁਆ ਚੁਕੇ ਹਨ। ਉਥੇ ਹੀ ਅੱਜ ਫਿਰੋਜ਼ਪੁਰ ’ਚ ਵੀ ਨਸ਼ੇ ਨੇ 2 ਹੋਰ ਨੌਜਵਾਨਾਂ ਦੀ ਜਾਨ ਲੈ ਲਈ। ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਪਿੰਡ ਬਸਤੀ ਕੀਮੇਵਾਲੀ ’ਚ ਕਰੀਬ 20-22 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਦੱਸਣਯੋਗ ਹੈ ਕਿ ਇਹ ਲੜਕਾ ਪਿਛਲੇ ਕੁੱਝ ਸਾਲਾਂ ਤੋਂ ਨਸ਼ਾ ਕਰਨ ਦਾ ਆਦੀ ਸੀ ਤੇ ਨਸ਼ੇ ਕਾਰਨ ਉਸ ਦੀ ਮੌਤ ਹੋਈ ਹੈ। ਦੂਜੇ ਪਾਸੇ ਫਿਰੋਜ਼ਪੁਰ ਦੇ ਹੀ ਪਿੰਡ ਸੂਬਾ ਕਾਹਨ ਚੰਦ ਦੇ ਇਕ ਨੌਜਵਾਨ ਲੜਕੇ ਦੀ ਹੈਪੇਟਾਈਟਸ ਨਾਲ ਮੌਤ ਹੋ ਗਈ। ਇਹ ਲੜਕਾ ਜਲੰਧਰ ਦੇ ਇਕ ਹਸਪਤਾਲ ’ਚ ਜੇਰੇ ਇਲਾਜ ਅਧੀਨ ਸੀ ਤੇ ਕੁੱਝ ਸਮੇਂ ਤੋਂ ਨਸ਼ਾ ਕਰਨ ਦਾ ਆਦੀ ਹੋ ਗਿਆ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।


author

KamalJeet Singh

Content Editor

Related News