‘ਨੀਟ’ ਅਤੇ ‘ਜੇ. ਈ. ਈ.’ ਦੇ ਪ੍ਰੀਖਿਆ ਕੇਂਦਰਾਂ ’ਚ ਲਾਗੂ ਹੋਵੇਗਾ 2 ਗਜ਼ ਦੀ ਦੂਰੀ ਦਾ ਫਾਰਮੂਲਾ

06/04/2020 3:16:08 PM

ਲੁਧਿਆਣਾ, (ਵਿੱਕੀ)- ਜੁਲਾਈ ਮਹੀਨੇ ਵਿਚ ਹੋਣ ਵਾਲੀਆਂ ‘ਨੀਟ’ ਅਤੇ ‘ਜੇ. ਈ. ਈ. ਮੇਨ’ ਦੀਆਂ ਪ੍ਰੀਖਿਆਵਾਂ ਵਿਚ ਅਪੀਅਰ ਹੋ ਰਹੇ ਪ੍ਰੀਖਿਆਰਥੀਆਂ ਨੂੰ ਬਿਠਾਉਣ ਲਈ ਵੀ 2 ਗਜ਼ ਦੀ ਦੂਰੀ ਦਾ ਨਿਯਮ ਲਾਗੂ ਹੋਵੇਗਾ। ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਪ੍ਰੀਖਿਆ ਕੇਂਦਰਾਂ ’ਚ ਸੀਟਿੰਗ ਪਲਾਨ ਨੂੰ ਲੈ ਕੇ ਵੱਡੇ ਪੱਧਰ ’ਤੇ ਯੋਜਨਾ ਬਣਾਉਣ ਵਿਚ ਲੱਗੀ ਹੋਈ ਹੈ। ਦੱਸ ਦੇਈਏ ਕਿ ਦੋਵੇਂ ਪ੍ਰੀਖਿਆਵਾਂ ਵਿਚ ਕਰੀਬ 25 ਲੱਖ ਕੈਂਡੀਡੇਟਸ ਅਪੀਅਰ ਹੋਣੇ ਹਨ, ਜਿਸ ਵਿਚ 15 ਲੱਖ ਕੈਂਡੀਡੇਟ ਅਤੇ 10 ਲੱਖ ਕੈਂਡੀਡੇਟ ਜੇ. ਈ. ਈ. ਵਿਚ ਅਪੀਅਰ ਹੋਣਗੇ। ਜੇ. ਈ. ਈ. ਮੇਨ ਦੀ ਪ੍ਰੀਖਿਆ 18 ਤੋਂ 23 ਜੁਲਾਈ ਤੱਕ ਹੋਣੀ ਹੈ, ਜਦੋਂਕਿ ‘ਨੀਟ’ ਦੀ ਪ੍ਰੀਖਿਆ 26 ਜੁਲਾਈ ਨੂੰ ਹੋਵੇਗੀ। ਜਾਣਕਾਰਾਂ ਮੁਤਾਬਕ ਮੁਕਬਾਲੇ ਦੀਆਂ ਪ੍ਰੀਖਿਆਵਾਂ ਵਿਚ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਦੀ ਪਾਲਣਾ ਕਰਨ ਲਈ ਇਸ ਵਾਰ ਐੱਨ. ਟੀ. ਏ. ਪ੍ਰੀਖਿਆਵਾਂ ਲਈ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਵੀ ਵਧਾ ਰਿਹਾ ਹੈ। ਦੱਸਿਆ ਗਿਆ ਹੈ ਕਿ ਇਸ ਵਾਰ ਐੱਨ. ਟੀ. ਏ. 5 ਹਜ਼ਾਰ ਤੋਂ ਜ਼ਿਆਦਾ ਪ੍ਰੀਖਿਆ ਕੇਂਦਰ ਬਣਾਉਣ ਜਾ ਰਿਹਾ ਹੈ, ਜਦੋਂਕਿ ਮੇਨ ਦੀ ਪ੍ਰੀਖਿਆ ਲਈ ਵੀ ਕਈ ਬਦਲਾਅ ਕੀਤੇ ਜਾ ਰਹੇ ਹਨ।

ਇਸ ਲੜੀ ਤਹਿਤ ਜੇ. ਈ. ਈ. ਮੇਨ ਪਹਿਲਾਂ ਰੋਜ਼ਾਨਾ 2 ਸ਼ਿਫਟਾਂ ਵਿਚ ਹੁੰਦੀ ਸੀ ਪਰ ਇਸ ਵਾਰ ਸ਼ਿਫਟਾਂ ਵੀ ਵਧ ਸਕਦੀਆਂ ਹਨ। ਇਸ ਸ਼ਿਫਟ ਵਿਚ ਇਕ ਐਗਜ਼ਾਮ ਸੈਂਟਰ ਵਿਚ ਪਹਿਲਾਂ ਦੇ ਮੁਕਾਬਲੇ ਘੱਟ ਵਿਦਿਆਰਥੀ ਬੈਠਣਗੇ।


Bharat Thapa

Content Editor

Related News