ਨਸ਼ੀਲੇ ਪਾਊਡਰ ਤੇ ਡੋਡਿਆਂ ਸਮੇਤ ਔਰਤ ਸਣੇ 2 ਕਾਬੂ
Sunday, Sep 17, 2017 - 04:31 AM (IST)
ਹੁਸ਼ਿਆਰਪੁਰ, (ਅਸ਼ਵਨੀ)- ਥਾਣਾ ਮਾਡਲ ਟਾਊਨ ਦੀ ਪੁਲਸ ਨੇ ਸਬ-ਇੰਸਪੈਕਟਰ ਜੀਵਨ ਕੁਮਾਰ ਦੀ ਅਗਵਾਈ 'ਚ ਬਸੀ ਜਾਨਾ ਕੋਲ ਪੰਕਜ ਪੁੱਤਰ ਉਮੇਸ਼ ਵਾਲੀਆ ਵਾਸੀ ਨਵੀਂ ਆਬਾਦੀ ਦੇ ਕਬਜ਼ੇ ਵਿਚੋਂ 20 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਦੋਸ਼ੀ ਖਿਲਾਫ਼ ਨਸ਼ਾ ਵਿਰੋਧੀ ਐਕਟ ਦੀ ਧਾਰਾ 21-61-85 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਚੱਬੇਵਾਲ, (ਗੁਰਮੀਤ)-ਜ਼ਿਲਾ ਪੁਲਸ ਮੁਖੀ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਤਹਿਤ ਥਾਣਾ ਮੁਖੀ ਇਕਬਾਲ ਸਿੰਘ ਦੀ ਅਗਵਾਈ ਵਿਚ ਥਾਣਾ ਚੱਬੇਵਾਲ ਪੁਲਸ ਨੇ ਡੇਢ ਕਿੱਲੋ ਡੋਡਿਆਂ ਸਮੇਤ ਇਕ ਔਰਤ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਐੱਸ. ਆਈ. ਮਨਮੋਹਣ ਕੁਮਾਰ ਨੇ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਅੱਡਾ ਹੰਦੋਵਾਲ ਨੇੜੇ ਸੁਨੀਤਾ ਰਾਣੀ ਪਤਨੀ ਮਨਜੀਤ ਸਿੰਘ ਵਾਸੀ ਬੀ.ਡੀ.ਓ. ਕਾਲੋਨੀ ਮਾਹਿਲਪੁਰ ਪਾਸੋਂ 1 ਕਿੱਲੋ 500 ਗ੍ਰਾਮ ਡੋਡੇ ਬਰਾਮਦ ਕਰ ਕੇ ਉਕਤ ਦੋਸ਼ੀ ਖਿਲਾਫ 15/61/85 ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
