ਦਸੂਹਾ ਪੁਲਸ ਨੇ ਲੋਕਾਂ ਦੀ ਮਦਦ ਨਾਲ 2 ਚੋਰ ਗ੍ਰਿਫਤਾਰ ਕੀਤੇ

Thursday, Aug 10, 2017 - 06:32 PM (IST)

ਦਸੂਹਾ ਪੁਲਸ ਨੇ ਲੋਕਾਂ ਦੀ ਮਦਦ ਨਾਲ 2 ਚੋਰ ਗ੍ਰਿਫਤਾਰ ਕੀਤੇ

ਦਸੂਹਾ(ਝਾਵਰ)— ਥਾਣਾ ਮੁਖੀ ਦਸੂਹਾ ਪਲਵਿੰਦਰ ਸਿੰਘ ਨੇ ਦੱਸਿਆ ਕਿ ਮਨਸੂਰਪੁਰ ਪਿੰਡ ਦੇ 2 ਚੋਰ ਗੁਰਪ੍ਰੀਤ ਸਿੰਘ ਪੁੱਤਰ ਸਿਰਾਜ ਮਸੀਹ ਅਤੇ ਉਸ ਦਾ ਸਾਥੀ ਗੁਰਮੇਲ ਸਿੰਘ ਪੁੱਤਰ ਲਖਵਿੰਦਰ ਸਿੰਘ ਨੂੰ ਲੋਕਾਂ ਦੀ ਮਦਦ ਨਾਲ ਫੜਨ 'ਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਿੰਮੀਦਾਰ ਆਕਾਸ਼ ਠਾਕੁਰ ਪੁੱਤਰ ਰਾਜੇਸ਼ ਕੁਮਾਰ ਵਾਸੀ ਮਦੀਨਪੁਰ ਦੇ ਇੰਜਣ ਦਾ ਪੱਖਾ ਖਰਾਬ ਹੋ ਗਿਆ ਸੀ, ਉਹ ਪੱਖੇ ਨੂੰ ਸਕੂਟਰੀ 'ਤੇ ਰੱਖ ਕੇ ਦਸੂਹਾ ਵਿਖੇ ਮਕੈਨਿਕ ਨੂੰ ਠੀਕ ਕਰਵਾਉਣ ਲਈ ਗਿਆ ਸੀ ਕਿ ਉਹ ਐਮਾਂ ਮਾਗਟ ਤੋਂ ਅੱਗੇ ਓਵਰਬ੍ਰਿਜ ਕੋਲ ਪਹੁੰਚਿਆ ਤਾਂ ਉਸ ਨੇ ਜੰਗਲ ਪਾਣੀ ਲਈ ਸਕੂਟਰੀ ਖੜੀ ਕੀਤੀ ਤਾਂ ਇਸ ਦੌਰਾਨ ਮੋਟਰ ਸਾਈਕਲ 2 ਚੋਰ ਉਸ ਦੇ ਇੰਜਣ ਦਾ ਪੱਖਾ ਲੈ ਕੇ ਜਾਣ ਲੱਗੇ ਤਾਂ ਉਸ ਨੇ ਰੋਲਾ ਪਾਇਆ ਇਸ ਦੌਰਾਨ ਲੋਕਾਂ ਨੇ ਇਨ੍ਹਾਂ ਨੂੰ ਫੜ ਕੇ ਛਿੱਤਰ ਪਰੇਡ ਕੀਤੀ ਅਤੇ ਮੌਕੇ 'ਤੇ ਪੁਲਸ ਪਹੁੰਚ ਗਈ, ਜਿਨ੍ਹਾਂ ਨੂੰ ਪੁਲਸ ਹਵਾਲੇ ਕਰ ਦਿੱਤਾ। ਇਸ ਸਬੰਧੀ ਇਨ੍ਹਾਂ ਚੋਰਾਂ ਵਿਰੁੱਧ ਧਾਰਾ 379, 411 ਅਧੀਨ ਕੇਸ ਦਰਜ ਕਰ ਲਿਆ ਹੈ। ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।


Related News