ਸ਼ਰਾਬ ਪੀ ਕੇ ਹੰਗਾਮਾ ਕਰਨ ਵਾਲੇ 2 ਵਿਦਿਆਰਥੀ ਕਾਬੂ

Monday, Jul 22, 2024 - 10:55 AM (IST)

ਸ਼ਰਾਬ ਪੀ ਕੇ ਹੰਗਾਮਾ ਕਰਨ ਵਾਲੇ 2 ਵਿਦਿਆਰਥੀ ਕਾਬੂ

ਚੰਡੀਗੜ੍ਹ (ਸੁਸ਼ੀਲ) : ਸ਼ਰਾਬ ਪੀ ਕੇ ਸੈਕਟਰ-14 ਸਥਿਤ ਨਾਈਟ ਫੂਡ ਸਟਰੀਟ ’ਤੇ ਹੰਗਾਮਾ ਕਰਨ ਵਾਲੇ ਦੋ ਵਿਦਿਆਰਥੀਆਂ ਨੂੰ ਪੁਲਸ ਨੇ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਤੇ ਜਤਿੰਦਰ ਸਿੰਘ ਵਾਸੀ ਸਿਰਸਾ ਵਜੋਂ ਹੋਈ ਹੈ। ਸੈਕਟਰ-11 ਥਾਣਾ ਪੁਲਸ ਨੇ ਦੋਵਾਂ ਵਿਦਿਆਰਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਸੈਕਟਰ-11 ਥਾਣਾ ਇੰਚਾਰਜ ਜੈਵੀਰ ਰਾਣਾ ਦੀ ਅਗਵਾਈ ਹੇਠ ਟੀਮ ਗਸ਼ਤ ਕਰਦਿਆਂ ਸੈਕਟਰ-14 ਸਥਿਤ ਨਾਈਟ ਫੂਡ ਸਟਰੀਟ ’ਤੇ ਪੁੱਜੀ ਤਾਂ ਦੋ ਵਿਦਿਆਰਥੀ ਹੰਗਾਮਾ ਕਰ ਰਹੇ ਸਨ। ਉਨ੍ਹਾਂ ਸ਼ਰਾਬ ਪੀਤੀ ਸੀ। ਪੁਲਸ ਨੇ ਦੋਹਾਂ ਦਾ ਮੈਡੀਕਲ ਕਰਵਾਇਆ। ਜਿੱਥੇ ਡਾਕਟਰਾਂ ਨੇ ਸ਼ਰਾਬ ਪੀਣ ਦੀ ਪੁਸ਼ਟੀ ਕਰ ਦਿੱਤੀ। ਸੈਕਟਰ-11 ਥਾਣਾ ਪੁਲਸ ਨੇ ਮਨਪ੍ਰੀਤ ਸਿੰਘ ਤੇ ਜਤਿੰਦਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


author

Babita

Content Editor

Related News