ਹੈਰੋਇਨ ਸਮੇਤ 2 ਸਮੱਗਲਰ ਗ੍ਰਿਫ਼ਤਾਰ
Friday, Jan 26, 2018 - 12:38 AM (IST)
ਹੁਸ਼ਿਆਰਪੁਰ, (ਜ.ਬ.)- ਥਾਣਾ ਮਾਡਲ ਟਾਊਨ ਦੀ ਪੁਲਸ ਨੇ 2 ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 65 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਸਮੱਗਲਰਾਂ ਦੀ ਪਛਾਣ ਵਿਵੇਕ ਆਦੀਆ ਵਾਸੀ ਪੁਰਾਣਾ ਸਬਜ਼ੀ ਮੰਡੀ ਤੇ ਲਵ ਕੁਮਾਰ ਵਾਸੀ ਖਾਨਪੁਰੀ ਗੇਟ ਵਜੋਂ ਕੀਤੀ ਗਈ। ਪੁਲਸ ਨੇ ਦੋਸ਼ੀ ਵਿਵੇਕ ਤੋਂ 15 ਗ੍ਰਾਮ ਜਦਕਿ ਲਵ ਤੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
