1.35 ਕਰੋੜ ਦੀ ਹੈਰੋਇਨ ਅਤੇ ਪਿਸਤੌਲ ਸਮੇਤ 2 ਕਾਬੂ

Wednesday, Jan 13, 2021 - 02:24 AM (IST)

1.35 ਕਰੋੜ ਦੀ ਹੈਰੋਇਨ ਅਤੇ ਪਿਸਤੌਲ ਸਮੇਤ 2 ਕਾਬੂ

ਰਾਜਾਸਾਂਸੀ/ਹਰਸ਼ਾ ਛੀਨਾ, (ਰਾਜਵਿੰਦਰ, ਭੱਟੀ)- ਥਾਣਾ ਰਾਜਾਸਾਂਸੀ ਦੀ ਪੁਲਸ ਨੇ ਵੱਖ-ਵੱਖ ਜਗ੍ਹਾ ’ਤੇ ਗਸ਼ਤ ਦੌਰਾਨ 2 ਵਿਅਕਤੀਆਂ ਨੂੰ ਅਸਲੇ ਅਤੇ ਹੈਰੋਇਨ ਸਮੇਤ ਕਾਬੂ ਕੀਤਾ ਹੈ। ਸਬ-ਇੰਸਪੈਕਟਰ ਨਰਿੰਦਰ ਸਿੰਘ ਥਾਣਾ ਮੁਖੀ ਰਾਜਾਸਾਂਸੀ ਨੇ ਦੱਸਿਆ ਕਿ ਏ. ਐੱਸ. ਆਈ. ਆਗਿਆਪਾਲ ਸਿੰਘ ਚੌਕੀ ਇੰਚਾਰਜ ਕੁੱਕੜਾਂਵਾਲਾ ਦੀ ਅਗਵਾਈ ’ਚ ਗਸ਼ਤ ਦੌਰਾਨ ਪਿੰਡ ਝੰਜੋਟੀ ਤੋਂ ਇਕ ਵਿਅਕਤੀ ਕੋਲੋਂ ਪਿਸਤੌਲ ਮਾਰਕਾ ਯੂ. ਐੱਸ. ਏ. 32 ਅਤੇ 6 ਕਾਰਤੂਸ ਅਤੇ ਏ. ਐੱਸ. ਆਈ. ਲਖਵਿੰਦਰ ਸਿੰਘ ਵੱਲੋਂ ਕੋਟਲਾ ਡੂਮ ਨੇੜੇ ਡਰੇਨ ਤੋਂ ਇਕ ਵਿਅਕਤੀ ਨੂੰ 270 ਗ੍ਰਾਮ ਹੈਰੋਇਨ, ਜਿਸ ਦੀ ਕੀਮਤ 1 ਕਰੋੜ 35 ਲੱਖ ਰੁਪਏ ਬਣਦੀ ਹੈ, ਸਮੇਤ ਕਾਬੂ ਕੀਤਾ ਗਿਆ, ਜਿਨ੍ਹਾਂ ਵਿਰੁੱਧ ਥਾਣਾ ਰਾਜਾਸਾਂਸੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ।
ਡੀ. ਐੱਸ. ਪੀ. ਗੁਰਪ੍ਰਤਾਪ ਸਿੰਘ ਸਹੋਤਾ ਸਿੰਘ ਨੇ ਦੱਸਿਆ ਕਿ ਇਨ੍ਹਾਂ ਨਸ਼ਾ ਸਮੱਗਲਰਾਂ ਦੀਆਂ ਤਾਰਾਂ ਹੋਰ ਕਿਹੜੇ ਵੱਡੇ ਸਮੱਗਲਰਾਂ ਨਾਲ ਜੁੜੀਆਂ ਹਨ, ਬਾਰੇ ਵੀ ਛਾਣਬੀਣ ਕੀਤੀ ਜਾ ਰਹੀ ਹੈ।


author

Bharat Thapa

Content Editor

Related News