3 ਕਰੋੜ ਦੀ ਹੈਰੋਇਨ ਸਮੇਤ 2 ਸਕੇ ਭਰਾ ਗ੍ਰਿਫਤਾਰ

02/17/2020 10:47:57 PM

ਲੁਧਿਆਣਾ, (ਅਨਿਲ)— ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਥਾਣਾ ਲਾਡੋਵਾਲ ਦੇ ਇਲਾਕੇ ਤੋਂ 2 ਨਸ਼ਾ ਸਮੱਲਗਰਾਂ ਤੋਂ 3 ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਐੱਸ. ਟੀ. ਐੱਫ. ਦੀ ਟੀਮ ਥਾਣਾ ਲਾਡੋਵਾਲ ਦੇ ਇਲਾਕੇ 'ਚ ਨਸ਼ਾ ਸਮੱਗਲਿੰਗ ਦੀ ਤਲਾਸ਼ 'ਚ ਮੋਗਾ ਫੂਡ ਪਾਰਕ ਕੋਲ ਮੌਜੂਦ ਸੀ ਤਾਂ ਉਸੇ ਸਮੇਂ ਮੁਖਬਰ ਨੇ ਸੂਚਨਾ ਦਿੱਤੀ ਕਿ ਨਸ਼ਾ ਸਮੱਲਗਰ ਹੈਰੋਇਨ ਦੀ ਵੱਡੀ ਖੇਪ ਲੈ ਕੇ ਇਸ ਪਾਸੇ ਤੋਂ ਆ ਰਹੇ ਹਨ। ਜਿਸ 'ਤੇ ਐੱਸ.ਟੀ.ਐੱਫ. ਨੇ ਤੁਰੰਤ ਕਾਰਵਾਈ ਕਰਦੇ ਹੋਏ ਮੈਗਾ ਫੂਡ ਪਾਰਕ ਤੋਂ ਸ਼ੋਲੇ ਰਸਤੇ 'ਤੇ ਸਪੈਸ਼ਲ ਨਾਕਾਬੰਦੀ ਦੌਰਾਨ ਇਕ ਮੋਟਰਸਾਈਕਲ ਸਵਾਰ ਨੂੰ ਲੜਕਿਆਂ ਨੂੰ ਚੈਕਿੰਗ ਲਈ ਰੋਕਿਆ। ਜਦੋਂ ਪੁਲਸ ਨੇ ਉਨ੍ਹਾਂ ਦੇ ਮੋਟਰਸਾਈਕਲ ਦੀ ਤਲਾਸ਼ੀ ਲਈ ਤਾਂ ਉਸ ਤੋਂ 582 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ। ਪੁਲਸ ਨੇ ਤੁਰੰਤ ਦੋਵੇਂ ਲੜਕਿਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੀ ਪਛਾਣ ਪ੍ਰਦੀਪ ਸਿੰਘ ਦੀਪ (21) ਅਤੇ ਉਸ ਦੇ ਦੂਜੇ ਭਰਾ ਜਸਵੀਰ ਸਿੰਘ (18) ਅਮਰਜੀਤ ਸਿੰਘ ਵਾਸੀ, ਅਮੀਵਾਲ ਧਰਮਕੋਟ ਪਿੰਡ ਸ਼ੋਲੇ ਦੇ ਰੂਪ 'ਚ ਕੀਤੀ ਗਈ ਪੁਲਸ ਨੇ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਐੱਸ.ਟੀ.ਐੱਫ. ਮੋਹਾਲੀ ਪੁਲਸ ਥਾਣੇ 'ਚ ਐੱਨ.ਡੀ.ਪੀ.ਐੱਸ. ਐਕਟ ਦੇ ਤਤਿਹ ਕੇਸ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕੀਤੀ ਜਾਵੇਗੀ।

ਸ਼ਾਹਕੋਟ ਤੋਂ ਗੁਰੀ ਨਾਮਕ ਸਮੱਲਗਰ ਤੋਂ ਲੈ ਕੇ ਆਏ ਸਨ ਖੇਪ
ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਫੜੇ ਗਏ ਨਸ਼ਾ ਸਮੱਗਲਰਾਂ ਨੇ ਦੱਸਿਆ ਕਿ ਉਹ ਪਿਛਲੇ ਇਕ ਸਾਲ ਤੋਂ ਇਲਾਕੇ 'ਚ ਹੈਰੋਇਨ ਵੇਚਣ ਦਾ ਕੰਮ ਕਰ ਰਹੇ ਹਨ। ਜੋ ਇਹ ਹੈਰੋਇਨ ਦੀ ਖੇਪ ਸ਼ਾਹਕੋਟ ਦੇ ਰਹਿਣ ਵਾਲੇ ਗੁਰੀ ਨਾਂ ਦੇ ਨਸ਼ਾ ਸਮੱਲਗਰ ਤੋਂ ਥੋਕ ਦੇ ਰੇਟ 'ਚ ਸਸਤੇ ਰੇਟ 'ਚ ਖਰੀਦ ਕੇ ਲੈ ਕੇ ਆਇਆ ਸੀ। ਜਿਸ ਨੇ ਆਪਣੇ ਗਾਹਕਾਂ ਨੂੰ ਮਹਿੰਗੇ ਰੇਟ 'ਚ ਵੇਚਣ ਜਾ ਰਹੇ ਸੀ ਕਿ ਰਸਤੇ 'ਚ ਪੁਲਸ ਨੇ ਕਾਬੂ ਕਰ ਲਿਆ। ਜਾਂਚ ਦੌਰਾਨ ਦੋਸ਼ੀ ਪਰਦੀਪ ਨੇ ਦੱਸਿਆ ਕਿ ਉਹ 2018 'ਚ ਕੰਮ ਕਰਨ ਆਇਆ ਸੀ ਤੇ ਕਈ ਮਹੀਨੇ ਪਹਿਲਾਂ ਹੀ ਵਾਪਸ ਆਇਆ ਹੈ। ਉਸ ਦਾ ਛੋਟਾ ਭਰਾ ਜਸਵੀਰ ਲੇਬਰ ਦਾ ਕੰਮ ਕਰਦਾ ਹੈ। ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਪੁਲਸ ਨੇ ਰਿਮਾਂਡ ਹਾਸਲ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


KamalJeet Singh

Content Editor

Related News