2 ਬੱਚਿਆਂ ਦੀ ਮਾਂ ਨਾਲ ਜਬਰ-ਜ਼ਨਾਹ

Friday, Sep 29, 2017 - 05:15 AM (IST)

2 ਬੱਚਿਆਂ ਦੀ ਮਾਂ ਨਾਲ ਜਬਰ-ਜ਼ਨਾਹ

ਜਲੰਧਰ, (ਮਹੇਸ਼)¸ ਦਿਹਾਤੀ ਥਾਣਾ ਪਤਾਰਾ ਅਧੀਨ ਆਉਂਦੇ ਇਕ ਪਿੰਡ ਵਿਚ 28 ਸਾਲਾ ਵਿਆਹੁਤਾ ਨਾਲ ਜਬਰ-ਜ਼ਨਾਹ ਕੀਤੇ ਜਾਣ ਤੋਂ ਬਾਅਦ ਪੀੜਤ ਔਰਤ ਦੇ ਪਾਏ ਹੋਏ ਗਹਿਣੇ ਜ਼ਬਰਦਸਤੀ ਲਾਹ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਪੀੜਤ ਔਰਤ ਦੋ ਬੱਚਿਆਂ ਦੀ ਮਾਂ ਹੈ। 
ਮਮਤਾ (ਕਾਲਪਨਿਕ ਨਾਂ) ਨੇ ਆਪਣੇ ਪਤੀ ਦੀ ਮੌਜੂਦਗੀ ਵਿਚ ਥਾਣਾ ਪਤਾਰਾ ਵਿਚ ਉਸ ਨਾਲ ਹੋਏ ਜਬਰ-ਜ਼ਨਾਹ ਦੀ ਸ਼ਿਕਾਇਤ ਦਰਜ ਕਰਵਾਈ ਜਿਸ ਦੇ ਬਾਅਦ ਏ. ਐੱਸ. ਆਈ. ਰਾਮ ਪ੍ਰਕਾਸ਼, ਕਾਂਸਟੇਬਲ ਕੁਲਦੀਪ ਕੁਮਾਰ 'ਤੇ ਆਧਾਰਤ ਥਾਣਾ ਪਤਾਰਾ ਦੀ ਪੁਲਸ ਪਾਰਟੀ ਨੇ ਜਾਂਚ ਦੇ ਬਾਅਦ ਪੀੜਤਾ ਦੇ ਬਿਆਨਾਂ 'ਤੇ ਮੁਲਜ਼ਮਾਂ ਕੰਚਾ ਪੁੱਤਰ ਸੀਤਾ ਰਾਮ, ਕਾਲੂ ਪੁੱਤਰ ਪਰਮਜੀਤ ਸਿੰਘ ਅਤੇ ਘੁੱਗ ਤਿੰਨੋਂ ਨਿਵਾਸੀ ਪਿੰਡ ਕੋਟਲੀ ਥਾਨ ਸਿੰਘ ਖਿਲਾਫ 27 ਸਤੰਬਰ ਨੂੰ ਮੁਕੱਦਮਾ ਨੰਬਰ 243 ਦੇ ਤਹਿਤ ਧਾਰਾ 376 ਡੀ, 379, 506 ਅਤੇ 34 ਆਈ. ਪੀ. ਸੀ. ਦਾ ਕੇਸ ਥਾਣਾ ਪਤਾਰਾ/ਆਦਮਪੁਰ ਵਿਚ ਦਰਜ ਕੀਤਾ ਗਿਆ ਹੈ। ਐੱਸ. ਐੱਚ. ਓ. ਪਤਾਰਾ ਸਤਪਾਲ ਸਿੱਧੂ ਮੁਤਾਬਕ ਤਿੰਨੋਂ ਮੁਲਜ਼ਮ ਫਰਾਰ ਹਨ। ਉਨ੍ਹਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਨੇ ਪੀੜਤਾ ਮਮਤਾ ਦਾ ਮੈਡੀਕਲ ਵੀ ਕਰਵਾਇਆ ਜਿਸ ਵਿਚ ਉਸ ਨਾਲ ਜਬਰ-ਜ਼ਨਾਹ ਕੀਤੇ ਜਾਣ ਦੀ ਪੁਸ਼ਟੀ ਵੀ ਹੋ ਗਈ ਹੈ। ਪੀੜਤ ਮਹਿਲਾ ਦੇ ਅਨੁਸਾਰ ਕੁਝ ਦਿਨ ਪਹਿਲਾਂ ਉਸ ਦੀ ਆਪਣੇ ਪਤੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ ਜਿਸ ਤੋਂ ਬਾਅਦ ਘਰ ਤੋਂ ਆਪਣੇ ਪੇਕੇ ਜਾਣ ਲਈ ਨਿਕਲ ਪਈ। 
ਰਸਤੇ ਵਿਚ ਕਰੀਬ ਪੌਣੇ 8 ਵਜੇ ਮੋਟਰਸਾਈਕਲ 'ਤੇ ਜਾ ਰਹੇ ਕੰਚਾ ਅਤੇ ਕਾਲੂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਉਹ ਘਬਰਾ ਗਈ। ਇਸ ਦੌਰਾਨ ਉਸ ਨੇ ਆਪਣੇ ਹੀ ਪਿੰਡ ਦੇ ਘੁੱਗ ਨਾਮੀ ਵਿਅਕਤੀ ਨੂੰ ਫੋਨ ਕੀਤਾ ਅਤੇ ਕੰਚਾ ਤੇ ਕਾਲੂ ਦੇ ਬਾਰੇ ਵਿਚ ਦੱਸਿਆ। 
ਉਸ ਨੇ ਘੁੱਗ ਨੂੰ ਬੋਲਿਆ ਕਿ ਉਹ ਉਸ ਨੂੰ ਘਰ ਛੱਡ ਦੇਵੇ ਜਿਸ ਤੋਂ ਬਾਅਦ ਘੁੱਗ ਨੇ ਉਸ ਨੂੰ ਆਪਣੇ ਮੋਟਰਸਾਈਕਲ 'ਤੇ ਬਿਠਾਇਆ ਅਤੇ ਘਰ ਛੱਡਣ ਦੀ ਬਜਾਏ ਅਕਾਦਮੀ ਵੱਲ ਲੈ ਗਿਆ। ਉਹ ਉਸ ਤੋਂ ਇਸ ਸੰੰਬੰਧੀ ਪੁੱਛਦੀ ਰਹੀ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਘੁੱਗ ਨੇ ਅਕਾਦਮੀ ਤੋਂ ਥੋੜ੍ਹਾ ਪਿੱਛੇ ਹੀ ਉਸ ਨੂੰ ਸੁੰਨਸਾਨ ਜਗ੍ਹਾ 'ਤੇ ਉਤਾਰ ਦਿੱਤਾ ਅਤੇ ਉਥੋਂ ਫਰਾਰ ਹੋ ਗਿਆ।  ਇੰਨੇ ਵਿਚ ਉਥੇ ਆਏ ਕੰਚਾ ਅਤੇ ਕਾਲੂ ਉਸ ਨੂੰ ਗੰਨੇ ਦੇ ਖੇਤਾਂ ਵਿਚ ਲੈ ਗਏ ਅਤੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਬਾਅਦ ਉਸ ਦੇ ਗਹਿਣੇ ਉਤਾਰ ਕੇ ਫਰਾਰ ਹੋ ਗਏ। ਜਾਂਦੇ ਸਮੇਂ ਧਮਕੀਆਂ ਦੇ ਗਏ ਕਿ ਜੇ ਉਸ ਨੇ ਇਸ ਸੰਬੰਧ ਵਿਚ ਕਿਸੇ ਨੂੰ ਕੁੱਝ ਦੱਸਿਆ ਤਾਂ ਇਸ ਦੇ ਨਤੀਜੇ ਬੁਰੇ ਹੋਣਗੇ।
ਪਹਿਲਾਂ ਤਾਂ ਮੈਂ ਧਮਕੀਆਂ ਤੋਂ ਡਰਦੇ ਹੋਏ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਪਰ ਬਾਅਦ ਵਿਚ ਉਸ ਨੇ ਆਪਣੇ ਪਤੀ ਨੂੰ ਸਭ ਕੁਝ ਦੱਸ ਦਿੱਤਾ ਜਿਸ ਤੋਂ ਬਾਅਦ ਉਹ ਪੁਲਸ ਸਟੇਸ਼ਨ ਪਹੁੰਚੇ ਅਤੇ ਪੁਲਸ ਨੂੰ ਪੂਰੀ ਕਹਾਣੀ ਦੱਸੀ।


Related News