ਸਾਲ 1993 ਦੇ ਝੂਠੇ ਪੁਲਸ ਮੁਕਾਬਲੇ ਦੇ ਦੋਸ਼ੀ 2 ਸਾਬਕਾ ਪੁਲਸ ਅਧਿਕਾਰੀਆਂ ਨੂੰ ਉਮਰਕੈਦ
Tuesday, Nov 08, 2022 - 09:50 AM (IST)
ਮੋਹਾਲੀ/ਪੱਟੀ (ਪਰਦੀਪ, ਸੌਰਭ) : 1993 ਦੇ ਝੂਠੇ ਪੁਲਸ ਮੁਕਾਬਲੇ ਦੇ 2 ਦੋਸ਼ੀ ਸਾਬਕਾ ਪੁਲਸ ਅਧਿਕਾਰੀਆਂ ਨੂੰ ਮੋਹਾਲੀ ਦੀ ਸੀ. ਬੀ. ਆਈ. ਅਦਾਲਤ ਨੇ ਉਮਰਕੈਦ ਦੀ ਸਜ਼ਾ ਸੁਣਾਈ ਹੈ। 2 ਸਾਬਕਾ ਪੁਲਸ ਅਧਿਕਾਰੀਆਂ ਸ਼ਮਸ਼ੇਰ ਸਿੰਘ ਅਤੇ ਜਗਤਾਰ ਸਿੰਘ ਨੂੰ ਅਦਾਲਤ ਨੇ 27-10-2022 ਨੂੰ ਦੋਸ਼ੀ ਠਹਿਰਾਇਆ ਸੀ। ਹਰਿੰਦਰ ਸਿੱਧੂ, ਸਪੈਸ਼ਲ ਜੱਜ ਸੀ. ਬੀ. ਆਈ. ਪੰਜਾਬ ਦੀ ਅਦਾਲਤ ਨੇ 30 ਸਾਲ ਪੁਰਾਣੇ ਕੇਸ ਜਿਸ ਵਿਚ ਹਰਬੰਸ ਸਿੰਘ ਵਾਸੀ ਉਬੋਕੇ ਅਤੇ ਇਕ ਅਣਪਛਾਤੇ ਖਾੜਕੂ ਨੂੰ ਪੁਲਸ ਗੋਲੀਬਾਰੀ ਦੌਰਾਨ ਮਾਰਿਆ ਗਿਆ ਦਿਖਾਇਆ ਗਿਆ ਸੀ, ਵਿਚ ਇਹ ਸਜ਼ਾ ਸੁਣਾਈ ਗਈ ਅਤੇ ਅਖ਼ੀਰ ਵਿੱਚ ਹੇਠਲੀ ਅਦਾਲਤ ਨੇ ਇਹ ਸਜ਼ਾ ਸੁਣਾਈ।
ਇਹ ਵੀ ਪੜ੍ਹੋ : ਅਕਾਲੀ ਦਲ ਦਾ ਵੱਡਾ ਫ਼ੈਸਲਾ, ਬੀਬੀ ਜਗੀਰ ਕੌਰ ਨੂੰ ਪਾਰਟੀ ਤੋਂ ਕੀਤਾ ਬਾਹਰ
ਸ਼ਮਸ਼ੇਰ ਸਿੰਘ ਅਤੇ ਜਗਤਾਰ ਸਿੰਘ ਨੂੰ ਧਾਰਾ 120-ਬੀ ਆਰ/ਡਬਲਯੂ 302, 218 ਆਈ. ਪੀ. ਸੀ. ਅਧੀਨ ਸਜ਼ਾਯੋਗ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ। ਜ਼ਿਕਰਯੋਗ ਹੈ ਕਿ 15-4-1993 ਨੂੰ ਥਾਣਾ ਸਦਰ ਤਰਨਤਾਰਨ ਦੀ ਪੁਲਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਤੜਕੇ 4.30 ਵਜੇ ਤਿੰਨ ਖਾੜਕੂਆਂ ਨੇ ਪੁਲਸ ਪਾਰਟੀ ’ਤੇ ਉਸ ਵੇਲੇ ਹਮਲਾ ਕਰ ਦਿੱਤਾ, ਜਦੋਂ ਉਹ ਹਰਬੰਸ ਸਿੰਘ ਵਾਸੀ ਉਬੋਕੇ ਨੂੰ ਹਿਰਾਸਤ ਵਿਚ ਲੈ ਕੇ ਜਾ ਰਹੇ ਸਨ। ਕਰਾਸ ਫਾਇਰਿੰਗ ਦੌਰਾਨ ਹਰਬੰਸ ਸਿੰਘ ਅਤੇ ਇੱਕ ਅਣਪਛਾਤੇ ਖਾੜਕੂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਪੁਲਸ ਥਾਣਿਆਂ 'ਚ ਹੁਣ ਨਹੀਂ ਹੋਵੇਗੀ ਤੂੰ-ਤੜਾਕ, 'ਜੀ ਆਇਆਂ ਨੂੰ' ਕਹਿਣਗੇ ਮੁਲਾਜ਼ਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ