ਲੁੱਟਾਂ-ਖੋਹਾਂ ਤੇ ਨਸ਼ੇ ਦੀ ਸਮੱਗਲਿੰਗ ਕਰਨ ਵਾਲੇ 2 ਮੈਂਬਰ 5 ਪਿਸਟਲ ਅਤੇ 9 ਰੌਂਦਾਂ ਨਾਲ ਕਾਬੂ
Saturday, Feb 27, 2021 - 12:43 PM (IST)
ਨਕੋਦਰ (ਪਾਲੀ, ਰਜਨੀਸ਼)-ਨਕੋਦਰ ਇਲਾਕੇ ’ਚ ਜਲੰਧਰ ਦਿਹਾਤੀ ਦੇ ਸੀ. ਆਈ. ਏ. ਸਟਾਫ਼ ਨੇ ਨਾਕੇਬੰਦੀ ਦੌਰਾਨ ਲੁੱਟਾਂ-ਖੋਹਾਂ ਅਤੇ ਨਸ਼ੇ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕਰਕੇ 5 ਪਿਸਟਲ, 9 ਜ਼ਿਦਾ ਰੌਂਦ, 90 ਗ੍ਰਾਮ ਹੈਰੋਇਨ, ਇਕ ਮੋਟਰਸਾਈਕਲ ਅਤੇ ਇਕ ਡਿਜ਼ੀਟਲ ਕੰਡਾ ਸਮੇਤ ਕਾਬੂ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਜਲੰਧਰ ਦਿਹਾਤੀ ਡਾ. ਸੰਦੀਪ ਗਰਗ ਆਈ. ਪੀ. ਐੱਸ. ਨੇ ਦੱਸਿਆ ਕਿ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ. ਆਈ. ਏ. ਸਟਾਫ਼ ਦੀ ਅਗਵਾਈ ਹੇਠ ਐੱਸ. ਆਈ. ਅਜੀਤ ਸਿੰਘ ਸਮੇਤ ਪੁਲਸ ਪਾਰਟੀ ਦੌਰਾਨੇ ਗਸ਼ਤ ਸੂਆ ਪੁਲ ਸ਼ਰਕਪੁਰ ਨਕੋਦਰ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਉਰਫ਼ ਗੋਰਾ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਵੰਜੋਕੇ ਥਾਣਾ ਮੱਖੂ ਜ਼ਿਲਾ ਫਿਰੋਜ਼ਪੁਰ ਅਤੇ ਵਰਿੰਦਰ ਸਿੰਘ ਉਰਫ ਮਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਸੰਤ ਵਿਹਾਰ ਥਾਣਾ ਹੈਬੋਵਾਲ ਕਲਾਂ ਜ਼ਿਲ੍ਹਾ ਲੁਧਿਆਣਾ ਜੋ ਲੁੱਟਾਂ-ਖੋਹਾਂ ਕਰਦੇ ਹਨ ਅਤੇ ਹੈਰੋਇਨ ਵੇਚਣ ਦਾ ਧੰਦਾ ਵੀ ਕਰਦੇ ਹਨ ਅਤੇ ਇਨ੍ਹਾਂ ਪਾਸ ਭਾਰੀ ਮਾਤਰਾ ਵਿਚ ਨਾਜਾਇਜ਼ ਅਸਲਾ ਹੈ।
ਇਹ ਵੀ ਪੜ੍ਹੋ: ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ’ਚ ਲੱਗੀਆਂ ਰੌਣਕਾਂ, ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ
ਅਸਲੇ ਦੀ ਨੋਕ ’ਤੇ ਉਕਤ ਦੋਵੇਂ ਨੌਜਵਾਨ ਇਕ ਮੋਟਰਸਾਈਕਲ ਹੀਰੋ ਸਪਲੈਂਡਰ ’ਤੇ ਜਾਅਲੀ ਨੰਬਰ ਲਾ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹਨ, ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਐੱਸ. ਆਈ. ਅਜੀਤ ਸਿੰਘ ਨੇ ਸਮੇਤ ਪੁਲਸ ਪਾਰਟੀ ਨਾਕਾਬੰਦੀ ਕਰ ਕੇ ਮੋਟਰਸਾਈਕਲ ਸਵਾਰ ਉਕਤ ਦੋਵੇਂ ਨੌਜਵਾਨਾਂ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਵਰਿੰਦਰ ਸਿੰਘ ਉਰਫ ਮਨੀ ਪਾਸੋਂ ਇਕ ਪਿਸਤੌਲ 7.65 ਐੱਮ. ਐੱਮ. ਸਮੇਤ 2 ਰੋਂਦ ਜ਼ਿੰਦਾ, ਗੁਰਪ੍ਰੀਤ ਸਿੰਘ ਉਰਫ ਗੋਰਾ ਪਾਸੋਂ ਇਕ ਪਿਸਤੌਲ 7.65 ਸਮੇਤ 02 ਰੋਂਦ ਜ਼ਿੰਦਾ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦੇ ਮੋਢੇ ’ਤੇ ਪਾਈ ਕਿੱਟ ਨੂੰ ਚੈਕ ਕਰਨ ’ਤੇ ਉਸ ਵਿਚੋਂ 90 ਗ੍ਰਾਮ ਹੈਰੋਇਨ, ਇਕ ਡਿਜੀਟਲ ਕੰਡਾ, 2 ਪਿਸਟਲ 7.65 ਐੱਮ. ਐੱਮ. ਸਮੇਤ 4 ਰੌਂਦ, ਇਕ ਪਿਸਟਲ 12 ਬੋਰ ਦੇਸੀ ਸਮੇਤ 01 ਰੋਂਦ ਬਰਾਮਦ ਹੋਏ।
ਇਹ ਵੀ ਪੜ੍ਹੋ: ਪੇਪਰ ਦੇਣ ਤੋਂ ਬਾਅਦ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਮੁਲਜ਼ਮ ਵਰਿੰਦਰ ਉਰਫ਼ ਮਨੀ ਖ਼ਿਲਾਫ਼ 10 ਅਤੇ ਗੁਰਪ੍ਰੀਤ ਉਰਫ਼ ਗੋਰਾ ਖ਼ਿਲਾਫ਼ 5 ਮੁਕੱਦਮੇ ਹਨ ਦਰਜ
ਐੱਸ. ਐੱਸ. ਪੀ. ਸੰਦੀਪ ਗਰਗ ਨੇ ਦੱਸਿਆ ਕਿ ਭਾਰੀ ਮਾਤਰਾ ’ਚ ਨਾਜਾਇਜ਼ ਹਥਿਆਰਾਂ ਅਤੇ ਹੈਰੋਇਨ ਸਮੇਤ ਕਾਬੂ ਉਕਤ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 2 ਮੈਂਬਰ, ਜਿਨ੍ਹਾਂ ’ਚੋਂ ਮੁਲਜ਼ਮ ਵਰਿੰਦਰ ਸਿੰਘ ਉਰਫ ਮਨੀ ਦੇ ਖਿਲਾਫ ਜ਼ਿਲਾ ਲੁਧਿਆਣਾ ਦੇ ਵੱਖ-ਵੱਖ ਪੁਲਸ ਥਾਣਿਆਂ ’ਚ 10 ਵੱਖ-ਵੱਖ ਧਰਾਵਾਂ ਤਹਿਤ 10 ਮਾਮਲੇ ਅਤੇ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਰਾ ਦੇ ਖਿਲਾਫ ਜ਼ਿਲਾ ਫਿਰੋਜ਼ਪੁਰ, ਲੁਧਿਆਣਾ ਅਤੇ ਮਹਾਰਾਸ਼ਟਰ ਵਿਚ 5 ਮਾਮਲੇ ਦਰਜ ਹਨ।
ਇਹ ਵੀ ਪੜ੍ਹੋ: ਕਪੂਰਥਲਾ: ਖਾਣਾ ਖਾਣ ਤੋਂ ਬਾਅਦ PTU ਦੇ 40 ਵਿਦਿਆਰਥੀਆਂ ਦੀ ਵਿਗੜੀ ਸਿਹਤ, ਹਸਪਤਾਲ ’ਚ ਦਾਖ਼ਲ
ਮੁਲਜ਼ਮਾਂ ਖ਼ਿਲਾਫ਼ ਨਕੋਦਰ ਥਾਣੇ ’ਚ ਮਾਮਲਾ ਦਰਜ
ਸੀ. ਆਈ. ਏ. ਸਟਾਫ਼ ਵੱਲੋ ਨਾਕੇਬੰਦੀ ਦੋਰਾਨ ਹਥਿਆਰਾਂ ਅਤੇ ਹੈਰੋਇਨ ਸਮੇਤ ਗ੍ਰਿਫ਼ਤਾਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਵੰਜੋਕੇ ਥਾਣਾ ਮੱਖੂ ਜ਼ਿਲ੍ਹਾ ਫਿਰੋਜ਼ਪੁਰ ਅਤੇ ਵਰਿੰਦਰ ਸਿੰਘ ਉਰਫ਼ ਮਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਸੰਤ ਵਿਹਾਰ ਥਾਣਾ ਹੈਬੋਵਾਲ ਕਲਾਂ ਜ਼ਿਲ੍ਹਾ ਲੁਧਿਆਣਾ ਖਿਲਾਫ ਥਾਣਾ ਸਿਟੀ ਨਕੋਦਰ ਵਿਖੇ ਧਾਰਾ 392, 482, 25-54-59 ਆਰਮਜ਼ ਐਕਟ, 21ਬੀ-61-85 ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਨਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਗੜ੍ਹਦੀਵਾਲਾ ਦੇ ਸੈਨਿਕ ਮਨਬਹਾਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ