ਤਾਲਾਬੰਦੀ 'ਚ ਇਨ੍ਹਾਂ ਨੌਜਵਾਨਾਂ ਨੇ ਯੂ-ਟਿਊਬ ਤੋਂ ਸਿੱਖੇ ਅਨੋਖੇ ਗੁਰ, ਸੱਚ ਸਾਹਮਣੇ ਆਉਣ 'ਤੇ ਪੁਲਸ ਦੇ ਉੱਡੇ ਹੋਸ਼

Saturday, Dec 12, 2020 - 05:31 PM (IST)

ਤਾਲਾਬੰਦੀ 'ਚ ਇਨ੍ਹਾਂ ਨੌਜਵਾਨਾਂ ਨੇ ਯੂ-ਟਿਊਬ ਤੋਂ ਸਿੱਖੇ ਅਨੋਖੇ ਗੁਰ, ਸੱਚ ਸਾਹਮਣੇ ਆਉਣ 'ਤੇ ਪੁਲਸ ਦੇ ਉੱਡੇ ਹੋਸ਼

ਜਲੰਧਰ (ਜ. ਬ.)— ਨਕਲੀ ਨੋਟ ਤਿਆਰ ਕਰਕੇ ਅਤੇ ਅਸਲੀ ਨੋਟਾਂ 'ਚ ਮਿਲਾ ਕੇ ਨਸ਼ਾ ਖ਼ਰੀਦਣ ਵਾਲੇ ਵੈਂਡਰ ਅਤੇ ਟੈਂਟ ਹਾਊਸ ਦੇ ਮਾਲਕਾਂ ਨੂੰ ਸੀ. ਆਈ. ਏ. ਸਟਾਫ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਤੋਂ ਭਾਰਤੀ ਕਰੰਸੀ ਦੇ 72 ਹਜ਼ਾਰ 400 ਰੁਪਏ ਬਰਾਮਦ ਕੀਤੇ ਗਏ ਹਨ। ਗ੍ਰਿਫ਼ਤਾਰ ਵੈਂਡਰ ਨੇ ਤਾਲਾਬੰਦੀ 'ਚ ਕੰਮ ਬੰਦ ਹੋਣ 'ਤੇ ਯੂ-ਟਿਊਬ ਤੋਂ ਨਕਲੀ ਨੋਟ ਬਣਾਉਣ ਦਾ ਤਰੀਕਾ ਸਿੱਖਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਸਪੈਸ਼ਲ ਸਿਆਹੀ, ਕਲਰ ਪ੍ਰਿੰਟਰ ਅਤੇ ਨੋਟ ਬਣਾਉਣ ਦੇ ਕਾਗਜ਼ ਦਾ ਇੰਤਜ਼ਾਮ ਕੀਤਾ ਅਤੇ ਬਾਅਦ 'ਚ ਨੋਟ ਛਾਪਣੇ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ:  ਜਲੰਧਰ 'ਚ ਰੂਹ ਕੰਬਾਊ ਵਾਰਦਾਤ: ਤੇਜ਼ਧਾਰ ਹਥਿਆਰਾਂ ਨਾਲ ਸ਼ਰੇਆਮ ਵੱਢਿਆ ਵਕੀਲ

ਪੁੱਛਗਿੱਛ 'ਚ ਹੋਏ ਵੱਡੇ ਖ਼ੁਲਾਸੇ, ਇੰਝ ਚਲਾ ਰਹੇ ਸਨ ਨਕਲੀ ਨੋਟ
ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਜਲੰਧਰ ਦੇ ਦਿਹਾਤੀ ਇਲਾਕੇ 'ਚ ਰਹਿ ਕੇ ਨਕਲੀ ਨੋਟ ਬਣਾ ਕੇ ਮਾਰਕੀਟ ਵਿਚ ਚਲਾ ਰਹੇ ਹਨ। ਸੀ. ਆਈ. ਏ. ਟੀਮ ਨੇ ਜਾਂਚ ਸ਼ੁਰੂ ਕੀਤੀ ਤਾਂ ਸਾਰੇ ਇਨਪੁੱਟ ਇਕੱਠੇ ਕਰਨ ਤੋਂ ਬਾਅਦ ਮੁਲਜ਼ਮਾਂ ਦੀ ਪਛਾਣ ਕਰ ਲਈ। ਟੀਮ ਨੂੰ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਪਟੇਲ ਚੌਕ ਨੇੜੇ ਕਿਸੇ ਡੀਲ ਲਈ ਆ ਰਹੇ ਹਨ, ਜਿੱਥੇ ਛਾਪਾ ਮਾਰ ਕੇ ਪੁਲਸ ਨੇ 2 ਨੌਜਵਾਨਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ 500, 200, 100, 50 ਅਤੇ 10-10 ਦੇ ਨਕਲੀ ਨੋਟ ਮਿਲੇ।

ਇਹ ਵੀ ਪੜ੍ਹੋ:  ਛੱਪੜ 'ਚੋਂ ਮਿਲੀਆਂ ਦੋ ਬੱਚਿਆਂ ਦੀਆਂ ਲਾਸ਼ਾਂ ਦੇ ਮਾਮਲੇ 'ਚ ਵੱਡਾ ਖੁਲਾਸਾ, ਪਿਓ ਨੇ ਹੀ ਦਿੱਤੀ ਭਿਆਨਕ ਮੌਤ

ਮੁਲਜ਼ਮਾਂ ਦੀ ਪਛਾਣ ਬਲਜੀਤ ਸਿੰਘ ਉਰਫ਼ ਮਿੰਟੂ ਪੁੱਤਰ ਸਵਰਨ ਸਿੰਘ ਨਿਵਾਸੀ ਮਲਸੀਆਂ ਅਤੇ ਚਰਨਜੀਤ ਸਿੰਘ ਉਰਫ਼ ਚੰਦ ਪੁੱਤਰ ਸੁਰਿੰਦਰ ਸਿੰਘ ਨਿਵਾਸੀ ਮਲਸੀਆਂ ਵਜੋਂ ਹੋਈ ਹੈ। ਪੁਲਸ ਨੇ ਦੋਵਾਂ ਕੋਲੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਕਤ ਮੁਲਜ਼ਮ ਟੈਂਟ ਹਾਊਸ ਚਲਾਉਂਦੇ ਹਨ ਅਤੇ ਨਸ਼ਾ ਕਰਨ ਦੇ ਵੀ ਆਦੀ ਹਨ। ਜਾਂਚ 'ਚ ਪਤਾ ਲੱਗਾ ਕਿ ਨਕਲੀ ਨੋਟ ਬਣਾਉਣ ਦਾ ਕੰਮ ਉਨ੍ਹਾਂ ਦਾ ਤੀਜਾ ਸਾਥੀ ਲਖਬੀਰ ਸਿੰਘ ਉਰਫ਼ ਸਾਈਂ ਪੁੱਤਰ ਮਹਿੰਦਰ ਨਿਵਾਸੀ ਮਲਸੀਆਂ (ਸ਼ਾਹਕੋਟ) ਕਰਦਾ ਸੀ, ਜਿਸ ਨੇ ਤਾਲਾਬੰਦੀ 'ਚ ਯੂ-ਟਿਊਬ ਤੋਂ ਨਕਲੀ ਨੋਟ ਬਣਾਉਣ ਦਾ ਤਰੀਕਾ ਸਿੱਖਿਆ, ਫਿਰ ਕਲਰ ਪ੍ਰਿੰਟਰ, ਸਪੈਸ਼ਲ ਸਿਆਹੀ ਅਤੇ ਨੋਟਾਂ ਲਈ ਕਾਗਜ਼ ਦਾ ਇੰਤਜ਼ਾਮ ਕੀਤਾ ਤੇ ਨਕਲੀ ਨੋਟ ਬਣਾਉਣੇ ਸ਼ੁਰੂ ਕਰ ਦਿੱਤੇ। ਪੁਲਸ ਨੇ ਲਖਬੀਰ ਨੂੰ ਵੀ ਉਸ ਦੇ ਘਰ 'ਚੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੇ ਵਧੇਰੇ ਨਕਲੀ ਨੋਟ ਨਸ਼ਾ ਖ਼ਰੀਦਣ ਲਈ ਵਰਤੇ।

ਇਹ ਵੀ ਪੜ੍ਹੋ:  ਅੰਮ੍ਰਿਤਸਰ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਜਿਸ ਹਾਲ 'ਚ ਫੜੇ ਮੁੰਡੇ-ਕੁੜੀਆਂ ਵੇਖ ਪੁਲਸ ਦੇ ਉੱਡੇ ਹੋਸ਼

ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਪਤਾ ਸੀ ਕਿ ਨਸ਼ਾ ਤਸਕਰ ਨਕਲੀ ਨੋਟ ਦੀ ਸਪਲਾਈ ਬਾਰੇ ਪੁਲਸ ਕੋਲ ਸ਼ਿਕਾਇਤ ਨਹੀਂ ਕਰਨਗੇ, ਇਸ ਲਈ ਉਹ ਅਸਲੀ ਨੋਟਾਂ ਦੇ ਵਿਚਕਾਰ ਨਕਲੀ ਨੋਟ ਮਿਲਾ ਕੇ ਉਨ੍ਹਾਂ ਕੋਲੋਂ ਨਸ਼ਾ ਖਰੀਦ ਲੈਂਦੇ ਸਨ। ਪੁਲਸ ਨੇ ਲਖਬੀਰ ਕੋਲੋਂ ਨਕਲੀ ਨੋਟ ਬਣਾਉਣ ਦਾ ਸਾਰਾ ਸਾਮਾਨ ਵੀ ਬਰਾਮਦ ਕਰ ਲਿਆ ਹੈ। ਮੁਲਜ਼ਮਾਂ ਨੂੰ ਪੁਲਸ ਨੇ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਿਦੱਤੀ ਹੈ।

ਰੇਹੜੀ ਵਾਲਿਆਂ ਤੋਂ ਲੈ ਕੇ ਸ਼ਰਾਬ ਦੇ ਠੇਕਿਆਂ 'ਤੇ ਵੀ ਚਲਾ ਲੈਂਦੇ ਸੀ ਨਕਲੀ ਨੋਟ
ਮੁਲਜ਼ਮਾਂ ਨੇ ਕਬੂਲ ਕੀਤਾ ਕਿ ਉਨ੍ਹਾਂ ਸ਼ਰਾਬ ਦੇ ਠੇਕਿਆਂ, ਆਂਡਾ ਅਤੇ ਮਾਸ ਪਕਾਉਣ ਵਾਲੀਆਂ ਰੇਹੜੀਆਂ ਅਤੇ ਕੁਝ ਪੈਟਰੋਲ ਪੰਪਾਂ 'ਤੇ ਜਾ ਕੇ ਵੀ ਨਕਲੀ ਨੋਟਾਂ ਦੀ ਵਰਤੋਂ ਕੀਤੀ। ਲਗਭਗ 6 ਮਹੀਨਿਆਂ ਤੋਂ ਉਹ ਨਕਲੀ ਨੋਟ ਬਣਾਉਣ ਦਾ ਕੰਮ ਕਰ ਰਹੇ ਸਨ। ਸੂਤਰਾਂ ਦੀ ਮੰਨੀਏ ਤਾਂ ਇਥੋਂ ਹੀ ਸੀ. ਆਈ. ਏ. ਸਟਾਫ਼ ਨੂੰ ਨਕਲੀ ਨੋਟ ਮਾਰਕੀਟ 'ਚ ਆਉਣ ਦੇ ਇਨਪੁੱਟ ਮਿਲੇ ਸਨ, ਜਿਸ ਤੋਂ ਬਾਅਦ ਸੀ. ਆਈ. ਏ. ਸਟਾਫ ਨੇ ਇਨ੍ਹਾਂ ਮੁਲਜ਼ਮਾਂ ਨੂੰ ਟਰੇਸ ਕਰ ਕੇ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ: ਫ਼ੌਜੀ ਦੀ ਕਰਤੂਤ: ਵਿਆਹ ਦਾ ਲਾਰਾ ਲਾ ਔਰਤ ਨੂੰ ਰੱਖਿਆ ਘਰ, ਫਿਰ ਕੀਤਾ ਉਹ ਜੋ ਸੋਚਿਆ ਵੀ ਨਾ ਸੀ

ਨੋਟ: ਇਸ ਖ਼ਬਰ ਨਾਲ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

shivani attri

Content Editor

Related News