ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਲੋਕ ਗ੍ਰਿਫਤਾਰ, ਇਕ ਫਰਾਰ
Thursday, Aug 03, 2017 - 04:56 PM (IST)

ਮੋਗਾ (ਅਜ਼ਾਦ) : ਮੋਗਾ ਜ਼ਿਲੇ ਦੇ ਪਿੰਡ ਤਖਾਣਵੱਧ ਨਿਵਾਸੀ ਬੂਟਾ ਸਿੰਘ ਨੂੰ ਘੇਰ ਕੇ ਉਸ ਤੋਂ ਨਕਦੀ ਅਤੇ ਹੋਰ ਸਮਾਨ ਲੁੱਟ ਕੇ ਲੈ ਜਾਣ ਵਾਲੇ ਦੋ ਵਿਅਕਤੀਆਂ ਨੂੰ ਮੋਗਾ ਪੁਲਸ ਨੇ ਕਾਬੂ ਕਰ ਲਿਆ ਹੈ, ਜਦੋਂ ਕਿ ਉਨ੍ਹਾਂ ਦਾ ਇਕ ਸਾਥੀ ਪੁਲਸ ਦੇ ਕਾਬੂ ਨਹੀਂ ਆ ਸਕਿਆ।
ਕੀ ਹੈ ਸਾਰਾ ਮਾਮਲਾ
ਇਸ ਸਬੰਧ 'ਚ ਅਜੀਤਵਾਲ ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਬੂਟਾ ਸਿੰਘ ਪੁੱਤਰ ਸਰਦਾਰਾ ਸਿੰਘ ਨੇ ਕਿਹਾ ਕਿ ਉਹ ਮਿਹਨਤ-ਮਜ਼ਦੂਰੀ ਦਾ ਕੰਮ ਕਰਦਾ ਹੈ। ਬੀਤੀ 26 ਜੁਲਾਈ ਨੂੰ ਕੰਮ ਦੇ ਸਬੰਧ 'ਚ ਪਿੰਡ ਦੌਧਰ ਸਕੂਟਰ 'ਤੇ ਗਿਆ ਸੀ। ਜਦ ਉਹ ਵਾਪਸ ਪਿੰਡ ਆ ਰਿਹਾ ਸੀ ਤਾਂ ਰਸਤੇ 'ਚ ਉਨਾਂ ਦਾ ਸਕੂਟਰ ਖਰਾਬ ਹੋ ਗਿਆ। ਇਸ ਦੌਰਾਨ ਤਿੰਨ ਮੋਟਰ ਸਾਈਕਲ ਸਵਾਰ ਵਿਅਕਤੀਆਂ ਮਨਪ੍ਰੀਤ ਸਿੰਘ ਉਰਫ ਗੁੱਗਾ, ਕਦੂ ਸਿੰਘ ਦੋਵੇਂ ਨਿਵਾਸੀ ਪਿੰਡ ਨੰਗਲ ਅਤੇ ਗੁਰਪੀ੍ਰਤ ਸਿੰਘ ਨਿਵਾਸੀ ਪਿੰਡ ਬੀੜ ਰਾਉੂਕੇ ਨੇ ਕਿਹਾ ਕਿ ਉਸ ਨੂੰ ਘੇਰ ਲਿਆ ਅਤੇ ਉਸਦੇ ਨਾਲ ਧੱਕਾ-ਮੁੱਕੀ ਕਰਨ ਲੱਗੇ ਅਤੇ ਉਹ ਉਸ ਦੀ ਜੇਬ 'ਚੋਂ 800 ਰੁਪਏ ਦੀ ਨਕਦੀ ਦੇ ਇਲਾਵਾ ਇਕ ਮੋਬਾਇਲ ਫੋਨ ਅਤੇ ਹੋਰ ਜ਼ਰੂਰੀ ਦਸਤਾਵੇਜ਼ ਖੋਹ ਕੇ ਭੱਜਣ ਲੱਗੇ ਅਤੇ ਮੈਂ ਰੋਲਾ ਪਾਇਆ, ਜਿਸ 'ਤੇ ਕਥਿਤ ਦੋਸ਼ੀ ਭੱਜਣ ਤਾਂ ਇਸ ਦੌਰਾਨ ਸਾਹਮਣੇ ਤੋਂ ਆ ਰਹੀ ਗੱਡੀ ਦੀਆਂ ਲਾਈਟਾਂ 'ਚ ਮੈਂ ਉਨ੍ਹਾਂ ਦੇ ਪਲਟੀਨਾ ਮੋਟਰਸਾਈਕਲ ਦਾ ਨੰਬਰ ਨੋਟ ਕਰ ਲਿਆ, ਜੋ ਮੈਂ ਪੁਲਸ ਨੂੰ ਦੱਸ ਦਿੱਤਾ।
ਕੀ ਹੋਈ ਪੁਲਸ ਕਾਰਵਾਈ
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੰਤੋਖ ਸਿੰਘ ਨੇ ਦੱਸਿਆ ਕਿ ਮੋਟਰ ਸਾਈਕਲ ਦੇ ਨੰਬਰ ਪਲੇਟ ਦੀ ਜਦ ਜਾਂਚ ਕੀਤੀ ਤਾਂ ਕਥਿਤ ਦੋਸ਼ੀ ਸਾਹਮਣੇ ਆ ਗਏ। ਉਨਾਂ ਕਿਹਾ ਕਿ ਮਨਪੀ੍ਰਤ ਸਿੰਘ ਉਰਫ ਗੁੱਗਾ ਅਤੇ ਕੱਦੂ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ। ਜਦਕਿ ਉਨ੍ਹਾਂ ਦਾ ਇਕ ਸਾਥੀ ਗੁਰਪ੍ਰੀਤ ਸਿੰਘ ਪੁਲਸ ਦੇ ਕਾਬੂ ਨਹੀਂ ਆ ਸਕਿਆ। ਤਿੰਨਾਂ ਕਥਿਤ ਦੋਸ਼ੀਆਂ ਦੇ ਖਿਲਾਫ ਥਾਣਾ ਅਜੀਤਵਾਲ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁੱਛ-ਗਿੱਛ ਦੇ ਬਾਅਦ ਦੋਵਾਂ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਕਤ ਦੋਵਾਂ ਦਾ ਇਕ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ। ਪੁਲਸ ਉਨਾਂ ਦੇ ਤੀਸਰੇ ਸਾਥੀ ਦੀ ਤਲਾਸ ਕਰ ਰਹੀ ਹੈ।