ਕਾਰ ''ਚੋਂ 400 ਲਿਟਰ ਅਲਕੋਹਲ ਸਮੇਤ 2 ਕਾਬੂ
Tuesday, May 01, 2018 - 06:15 AM (IST)

ਅੰਮ੍ਰਿਤਸਰ, (ਅਰੁਣ)- ਥਾਣਾ ਛੇਹਰਟਾ ਦੀ ਪੁਲਸ ਵੱਲੋਂ ਕੀਤੀ ਨਾਕਾਬੰਦੀ ਦੌਰਾਨ ਅਲਕੋਹਲ ਦੇ ਦੋ ਧੰਦੇਬਾਜ਼ਾਂ ਤੋਂ ਇਲਾਵਾ ਇਕ ਅਫੀਮ ਸਮੱਗਲਰ ਨੂੰ ਗ੍ਰਿਫਤਾਰ ਕਰ ਲਿਆ।
ਪ੍ਰੈੱਸ ਮਿਲਣੀ ਦੌਰਾਨ ਖੁਲਾਸਾ ਕਰਦਿਆਂ ਥਾਣਾ ਛੇਹਰਟਾ ਮੁਖੀ ਇੰਸਪੈਕਟਰ ਹਰੀਸ਼ ਬਹਿਲ ਨੇ ਦੱਸਿਆ ਕਿ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਅਲਕੋਹਲ ਦੇ ਦੋ ਧੰਦੇਬਾਜ਼ ਅਲਕੋਹਲ ਦੇ ਡਰੰਮ ਲੈ ਕੇ ਆ ਰਹੇ ਹਨ। ਏ. ਐੱਸ. ਆਈ. ਹਰਜਿੰਦਰ ਸਿੰਘ ਵੱਲੋਂ ਵਿਸ਼ੇਸ਼ ਨਾਕਾਬੰਦੀ ਕਰਦਿਆਂ ਕੁਆਲਿਸ ਕਾਰ ਨੰ. ਪੀ ਬੀ 02 ਜ਼ੈੱਡ 0999 'ਤੇ ਸਵਾਰ ਹੋ ਕੇ ਆ ਰਹੇ ਮੁਲਜ਼ਮ ਗੁਰਵੇਲ ਸਿੰਘ ਪੁੱਤਰ ਦਿਆਲ ਸਿੰਘ ਅਤੇ ਸੰਦੀਪ ਸਿੰਘ ਪੁੱਤਰ ਤਰਸੇਮ ਸਿੰਘ ਦੋਨੋਂ ਵਾਸੀ ਮਾਲੂਵਾਲ ਨੂੰ ਗ੍ਰਿਫਤਾਰ ਕਰਦਿਆਂ ਪੁਲਸ ਵੱਲੋਂ ਕਾਰ ਵਿਚ ਪਈ (ਦੋ ਡਰੰਮ) 400 ਲਿਟਰ ਅਲਕੋਹਲ ਬਰਾਮਦ ਕਰ ਕੇ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ।
1 ਲਿਟਰ 'ਚੋਂ 12 ਬੋਤਲਾਂ ਸ਼ਰਾਬ ਕਰਦੇ ਸਨ ਤਿਆਰ : ਮੁੱਢਲੀ ਪੁੱਛਗਿੱਛ ਦਾ ਹਵਾਲਾ ਦਿੰਦਿਆਂ ਇੰਸਪੈਕਟਰ ਬਹਿਲ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਗੁਰਦੇਵ ਸਿੰਘ ਜੋ ਕਿ ਇਕ ਪੇਸ਼ੇਵਰ ਮੁਲਜ਼ਮ ਹੈ, ਜਿਸ ਖਿਲਾਫ ਪਹਿਲਾਂ ਵੀ 8-10 ਮਾਮਲੇ ਦਰਜ ਹਨ। ਮੁੱਢਲੀ ਪੁੱਛਗਿੱਛ ਵਿਚ ਮੁਲਜ਼ਮਾਂ ਮੰਨਿਆ ਕਿ ਇਕ ਲਿਟਰ ਅਲਕੋਹਲ ਤੋਂ ਉਹ 12 ਤੋਂ 15 ਬੋਤਲਾਂ ਸ਼ਰਾਬ ਤਿਆਰ ਕੀਤੀ ਜਾਂਦੀ ਹੈ ਜਦਕਿ ਉਹ ਸਿਰਫ ਅਲਕੋਹਲ ਦੀ ਹੀ ਸਪਲਾਈ ਕਰਦੇ ਹਨ।
30 ਗ੍ਰਾਮ ਅਫੀਮ ਸਮੇਤ ਇਕ ਕਾਬੂ : ਇਸੇ ਤਰ੍ਹਾਂ ਏ. ਐੱਸ. ਆਈ. ਜਸਵੰਤ ਸਿੰਘ ਦੀ ਟੀਮ ਵੱਲੋਂ ਛਾਪਾਮਾਰੀ ਕਰਦਿਆਂ ਇਕ ਅਫੀਮ ਸਮੱਗਲਰ ਸਾਹਿਬ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਸ਼ੇਰ ਸ਼ਾਹ ਸੂਰੀ ਰੋਡ ਛੇਹਰਟਾ ਨੂੰ ਗ੍ਰਿਫਤਾਰ ਕਰਦਿਆਂ ਉਸ ਦੇ ਕਬਜ਼ੇ ਵਿਚੋਂ 30 ਗ੍ਰਾਮ ਅਫੀਮ ਬਰਾਮਦ ਕੀਤੇ ਜਾਣ ਦਾ ਹਵਾਲਾ ਦਿੰਦਿਆਂ ਇੰਸਪੈਕਟਰ ਬਹਿਲ ਨੇ ਦੱਸਿਆ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਸਾਬੀ, ਜਿਸ ਦਾ ਪੂਰਾ ਪਰਿਵਾਰ ਨਸ਼ਾ ਸਮੱਗਲਿੰਗ ਦਾ ਆਦੀ ਹੈ। ਸਾਹਿਬ ਸਿੰਘ ਦੇ ਦੋ ਲੜਕੇ ਬੰਟੀ ਅਤੇ ਜੱਜ, ਜਿਨ੍ਹਾਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਵੱਖ-ਵੱਖ ਮਾਮਲੇ ਦਰਜ ਹਨ ਅਤੇ ਮੁਲਜ਼ਮ ਬੰਟੀ, ਜੋ ਜੇਲ ਵਿਚ ਸਜ਼ਾ ਕਟ ਰਿਹਾ, ਜੋ ਕਿ ਹੈਰੋਇਨ ਵੇਚਣ ਦੇ ਜੁਰਮ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਬਹਿਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਵਿਖੇ ਪੇਸ਼ ਕਰ ਕੇ ਮਿਲੇ ਰਿਮਾਂਡ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।