ਪੁਲਸ ਨਾਕੇ ''ਤੇ 17 ਗ੍ਰਾਮ ਅਫੀਮ ਤੇ ਇੱਕ ਪਿਸਟਲ ਸਮੇਤ ਦੋ ਨੌਜਵਾਨ ਕਾਬੂ
Thursday, Feb 27, 2025 - 07:14 PM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਦੀਨਾਨਗਰ ਪੁਲਸ ਵੱਲੋਂ ਅੱਜ ਗੁਪਤ ਸੂਚਨਾ ਦੇ ਅਧਾਰ 'ਤੇ ਸ਼ੂਗਰ ਮਿੱਲ ਪਨਿਆੜ ਦੇ ਸਾਹਮਣੇ ਨੈਸ਼ਨਲ ਹਾਈਵੇਅ 'ਤੇ ਚੈਕਿੰਗ ਦੌਰਾਨ ਇੱਕ ਆਈ-20 ਕਾਰ 'ਚ ਸਵਾਰ ਦੋ ਨੌਜਵਾਨਾਂ ਨੂੰ 17 ਗ੍ਰਾਮ ਅਫੀਮ ਅਤੇ ਇੱਕ ਨਜਾਇਜ਼ ਪਿਸਟਲ ਬਿਨਾਂ ਮਾਰਕਾ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਸਮੇਤ ਪੁਲਸ ਪਾਰਟੀ ਨਾਕਾਬੰਦੀ ਕਰਕੇ ਨੇੜੇ ਸੂਗਰ ਮਿੱਲ ਪਨਿਆੜ ਦੇ ਸਾਹਮਣੇ ਨੈਸਨਲ ਹਾਈਵੇਆ 'ਤੇ ਪਠਾਨਕੋਟ ਤੋਂ ਆਉਂਦੇ ਵਹੀਕਲਾ ਦੀ ਚੈਕਿੰਗ ਕਰ ਰਹੇ ਸੀ ਜਿਸ ਦੌਰਾਨ ਪਠਾਨਕੋਟ ਸਾਇਡ ਵਲੋਂ ਇੱਕ ਕਾਰ i-20 ਕਾਰ ਜਿਸ ਵਿੱਚ ਦੋ ਨੌਜਵਾਨ ਸਵਾਰ ਸਨ, ਜਿਨਾਂ ਨੂੰ ਸ਼ੱਕ ਦੀ ਬਿਨਾਹ 'ਤੇ ਰੋਕ ਕੇ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਦੇ ਡੈਸ ਬੋਰਡ ਵਿਚੋ ਇੱਕ ਡੱਬੀ 'ਚ ਪਾਈ ਹੋਈ 17 ਗ੍ਰਾਮ ਅਫੀਮ ਤੇ ਇੱਕ ਪਿਸਟਲ ਬਿਨਾਂ ਮਾਰਕਾ ਸਮੇਤ ਮੈਗਜੀਨ ਬਰਾਮਦ ਹੋਇਆ ਹੈ। ਪੁਲਸ ਵੱਲੋਂ ਜਾਂਚ ਕਰਨ ਉਪਰੰਤ ਅਵਿਨਾਸ਼ ਸਿੰਘ ਪੁੱਤਰ ਰੂਪ ਸਿੰਘ ਵਾਸੀ ਸੇਖੂਪੁਰਾ ਮਜੀਰੀ ਨਰੋਟ ਜੈਮਲ ਸਿੰਘ ਤੇ ਹਰਸ਼ ਸੈਣੀ ਪੁੱਤਰ ਬਲਕਾਰ ਸਿੰਘ ਵਾਸੀ ਕਾਂਸੀ ਬਾੜਮਾ ਨਰੋਟ ਜੈਮਲ ਸਿੰਘ ਵਿਰੁੱਧ ਵੱਖ ਵੱਖ ਧਾਰਵਾ ਤਹਿਤ ਮਾਮਲਾ ਦਰਜ ਕਰ ਕੇ ਦੋਵਾਂ ਮੁਲਜ਼ਮਾਂ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।