ਲੜਕੀ ਨਾਲ ਛੇੜਖਾਨੀ ਅਤੇ ਅਸ਼ਲੀਲ ਹਰਕਤਾਂ ਕਰਨ ਵਾਲੇ 2 ਨਾਮਜ਼ਦ

07/19/2017 6:21:35 PM

ਧਾਰੀਵਾਲ - ਪਿੰਡ ਲੇਹਲ ਦੀ ਰਹਿਣ ਵਾਲੀ ਮਾਂ-ਧੀ ਨਾਲ ਮਾਰਕੁੱਟ ਕਰਨ ਅਤੇ ਛੇੜਖਾਨੀ ਕਰਨ ਵਾਲੇ 2 ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪਿੰਡ ਲੇਹਲ ਦੀ ਰਹਿਣ ਵਾਲੀ ਪੀੜਤ ਲੜਕੀ ਨੇ ਪੁਲਸ ਨੂੰ ਦੱਸਿਆ ਕਿ ਪਿੰਡ ਦਾ ਹੀ ਰਹਿਣ ਵਾਲਾ ਗੁਲਾਬਾ ਉਰਫ ਲਾਭਾ ਪੁੱਤਰ ਮੋਹਣ ਸਿੰਘ ਅਤੇ ਛੀਬਾ ਵਾਸੀ ਪਿੰਡ ਫੱਜੂਪੁਰ ਉਸਦੇ ਘਰ ਆਏ ਅਤੇ ਬਿਨਾਂ ਵਜ੍ਹਾ ਹੀ ਉਨ੍ਹਾਂ ਨਾਲ ਗਾਲੀ-ਗਲੋਚ, ਮਾਰਕੁੱਟ ਕਰਨ ਤੋਂ ਬਾਅਦ ਉਕਤ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਲੜਕੀ ਵੱਲੋਂ ਰੌਲਾ ਪਾਉਣ 'ਤੇ ਉਕਤ ਦੋਵੇਂ ਵਿਅਕਤੀ ਮੌਕੇ 'ਤੇ ਫਰਾਰ ਹੋ ਗਏ। ਥਾਣਾ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਦੋਵਾਂ ਵਿਅਕਤੀਆਂ ਦੇ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
 


Related News