ਸ਼ਰਧਾਲੂਆਂ ਦੀ ਸਹੂਲਤ ਲਈ ਡੇਰਾ ਬਾਬਾ ਨਾਨਕ ‘ਦਰਸ਼ਨ ਸਥਲ’ ’ਤੇ 2 ਨਵੀਆਂ ਦੂਰਬੀਨਾਂ ਸਥਾਪਿਤ

Thursday, Feb 01, 2024 - 07:01 PM (IST)

ਸ਼ਰਧਾਲੂਆਂ ਦੀ ਸਹੂਲਤ ਲਈ ਡੇਰਾ ਬਾਬਾ ਨਾਨਕ ‘ਦਰਸ਼ਨ ਸਥਲ’ ’ਤੇ 2 ਨਵੀਆਂ ਦੂਰਬੀਨਾਂ ਸਥਾਪਿਤ

ਬਟਾਲਾ/ਡੇਰਾ ਬਾਬਾ ਨਾਨਕ/ਗੁਰਦਾਸਪੁਰ (ਬੇਰੀ, ਜ. ਬ., ਹਰਮਨ, ਵਿਨੋਦ)- ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਲੈਂਡ ਪੋਰਟ ਅਥਾਰਟੀ ਅਤੇ ਬੀ. ਐੱਸ. ਐੱਫ. ਦੇ ਸਹਿਯੋਗ ਨਾਲ ਸੰਗਤਾਂ ਦੀ ਸਹੂਲਤ ਲਈ ਡੇਰਾ ਬਾਬਾ ਨਾਨਕ ਸਰਹੱਦ ਉੱਪਰ ਬਣੇ ਦਰਸ਼ਨ ਸਥਲ ਨੂੰ ਖੂਬਸੂਰਤ ਦਿੱਖ ਦਿੱਤੀ ਗਈ ਹੈ ਅਤੇ ਨਾਲ ਹੀ ਇਥੇ 2 ਨਵੀਆਂ ਦੂਰਬੀਨਾਂ ਸਥਾਪਿਤ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਬੀਤੀ ਸ਼ਾਮ ਅਧਿਕਾਰੀਆਂ ਸਮੇਤ ਦਰਸ਼ਨ ਸਥੱਲ ਦੇ ਇਸ ਸੁੰਦਰੀਕਰਨ ਪ੍ਰਾਜੈਕਟ ਦਾ ਨਿਰੀਖਣ ਕੀਤਾ ਗਿਆ।

PunjabKesari

ਇਹ ਵੀ ਪੜ੍ਹੋ : ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਦੀ ਵੱਡੀ ਲਾਪ੍ਰਵਾਹੀ, ਰਾਤ ਨੂੰ ਬਿਨਾਂ ਡਾਕਟਰ ਦੇ ਚਲਦੈ ਬਲੱਡ ਬੈਂਕ

ਦਰਸ਼ਨ ਸਥੱਲ ਦੇ ਸੁੰਦਰੀਕਰਨ ਪ੍ਰਾਜੈਕਟ ਦਾ ਜਾਇਜ਼ਾ ਲੈਣ ਤੋਂ ਬਾਅਦ ਡਿਪਟੀ ਕਮਿਸਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਡੇਰਾ ਬਾਬਾ ਨਾਨਕ ਸਰਹੱਦ ਵਿਖੇ ਜ਼ੀਰੋ ਲਾਈਨ ’ਤੇ ਬਣੇ ‘ਦਰਸ਼ਨ ਸਥਲ’ ਨੂੰ ਨਵੀਂ ਤੇ ਖੂਬਸੂਰਤ ਦਿੱਖ ਦਿੱਤੀ ਗਈ ਹੈ ਅਤੇ ਨਾਲ ਹੀ ਦਰਸ਼ਨ ਸਥਲ ਉੱਪਰ 2 ਹਾਈ ਲੈਵਲ ਦੂਰਬੀਨਾਂ ਅਤੇ ਇਕ ਸਕ੍ਰੀਨ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਦਰਸ਼ਨ ਸਥਲ ਉੱਪਰ ਸ਼ੈੱਡ ਪਾਇਆ ਗਿਆ ਹੈ ਅਤੇ ਗਰਿੱਲਾਂ, ਰੇਲਿੰਗ ਲਾਉਣ ਦੇ ਨਾਲ ਖੂਬਸੂਰਤ ਲੈਂਡ ਸਕੇਪਿੰਗ ਕਰ ਕੇ ਆਸ-ਪਾਸ ਦੇ ਸਾਰੇ ਖੇਤਰ ’ਚ ਇੰਟਰਲਾਕ ਟਾਇਲਾਂ ਲਾਈਆਂ ਗਈਆਂ ਹਨ। ਦਰਸ਼ਨ ਸਥਲ ਦੇ ਨਾਲ ਹੀ ਪੁਲ ਉੱਪਰ ਖੂਬਸੂਰਤ ਪੇਂਟਿੰਗਸ ਕਰਵਾਈਆਂ ਗਈਆਂ ਹਨ, ਜੋ ਦਰਸ਼ਨ ਸਥਲ ਦੀ ਖੂਬਸੂਰਤੀ ’ਚ ਹੋਰ ਵੀ ਵਾਧਾ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਡੇਢ ਸਾਲ ਤੱਕ ਪਾਈਆਂ ਪਿਆਰ ਦੀਆਂ ਪੀਂਘਾ, ਵਿਆਹ ਵਾਲੇ ਦਿਨ ਲਾੜਾ ਕਰ ਗਿਆ ਵੱਡਾ ਕਾਂਡ

ਇਸ ਮੌਕੇ ਡੇਰਾ ਬਾਬਾ ਨਾਨਕ ਲੈਂਡ ਪੋਰਟ ਅਥਾਰਟੀ ਦੇ ਜੀ. ਐੱਮ. ਟੀ. ਆਰ. ਸ਼ਰਮਾ, ਬੀ. ਐੱਸ. ਐੱਫ. ਦੇ ਕਮਾਂਡੈਂਟ ਐੱਸ. ਐੱਸ. ਗਰਚਾ, ਐੱਸ. ਡੀ. ਐੱਮ. ਡੇਰਾ ਬਾਬਾ ਨਾਨਕ ਅਸ਼ਵਨੀ ਅਰੋੜਾ, ਬੀ. ਡੀ. ਪੀ. ਓ. ਦਿਲਬਾਗ ਸਿੰਘ, ਸੁਪਰਡੈਂਟ ਰਛਪਾਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News