ਜ਼ੀਰਕਪੁਰ ਦੇ ਨੇੜਲੇ ਪਿੰਡ ''ਚ 2 ਵਿਅਕਤੀਆਂ ਦਾ ਕਤਲ, ਫੈਲੀ ਦਹਿਸ਼ਤ

Tuesday, Jul 09, 2019 - 03:59 PM (IST)

ਜ਼ੀਰਕਪੁਰ ਦੇ ਨੇੜਲੇ ਪਿੰਡ ''ਚ 2 ਵਿਅਕਤੀਆਂ ਦਾ ਕਤਲ, ਫੈਲੀ ਦਹਿਸ਼ਤ

ਜ਼ੀਰਕਪੁਰ (ਕੁਲਦੀਪ) : ਜ਼ੀਰਕਪੁਰ ਦੇ ਨੇੜਲੇ ਪਿੰਡ ਛੱਤ 'ਚ ਸੋਮਵਾਰ ਦੀ ਰਾਤ 2 ਲੋਕਾਂ ਦੇ ਕਤਲ ਦੀ ਖਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਪਿੰਡ 'ਚ ਦਹਿਸ਼ਤ ਦਾ ਮਾਹੌਲ ਛਾਇਆ ਹੋਇਆ ਹੈ। ਮ੍ਰਿਤਕਾਂ ਦੀ ਪਛਾਣ ਖੇਤਾਂ 'ਚ ਕੰਮ ਕਰਦੇ ਅਜੇ ਅਤੇ ਚੌਂਕੀਦਾਰ ਦਾ ਕੰਮ ਕਰਦੇ ਫਜ਼ਲਦੀਨ ਦੇ ਤੌਰ 'ਤੇ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਰਾਜੂ ਸ਼ਰਮਾ ਮੰਗਲਵਾਰ ਸਵੇਰੇ ਖੇਤਾਂ 'ਚ ਮੱਝਾਂ ਚੌਣ ਗਿਆ ਤਾਂ ਉਸ ਨੇ ਦੋਹਾਂ ਦੀਆਂ ਲਾਸ਼ਾਂ ਦੇਖੀਆਂ, ਜਿਸ ਤੋਂ ਬਾਅਦ ਉਸ ਨੇ ਆਪਣੇ ਠੇਕੇਦਾਰ ਰਾਜਿੰਦਰ ਸਿੰਘ ਨਿੱਕੂ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

PunjabKesari

ਇਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ 'ਤੇ ਪੁੱਜੀ ਪੁਲਸ ਨੇ ਦੋਹਾਂ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਦੱਸ ਦੇਈਏ ਜਿੱਥੇ ਲਾਸ਼ਾਂ ਮਿਲੀਆਂ, ਉੱਥੇ ਨੇੜੇ ਹੀ ਇਕ ਮੋਟਰ ਹੈ, ਜਿਸ 'ਤੇ ਅਸ਼ੋਕ ਨਾਂ ਦਾ ਵਿਅਕਤੀ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਅਸ਼ੋਕ ਦਾ ਦੋਹਾਂ ਮ੍ਰਿਤਕਾਂ ਨਾਲ ਝਗੜਾ ਵੀ ਹੋਇਆ ਸੀ। ਫਿਲਹਾਲ ਪੁਲਸ ਨੇ ਅਸ਼ੋਕ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 


author

Babita

Content Editor

Related News