ਚੰਡੀਗੜ੍ਹ : ਮੁੱਖ ਮੰਤਰੀ ਬਾਦਲ ਦੀ ਰਿਹਾਇਸ਼ ਨੇੜਲੇ ਪਾਰਕ ''ਚੋਂ ਮਿਲੇ 2 ਮੋਰਟਾਰ

02/20/2017 6:01:07 PM

ਚੰਡੀਗੜ੍ਹ : ਸ਼ਹਿਰ ਦੇ ਸੈਕਟਰ-2 ''ਚ ਸਥਿਤ ਰਜਿੰਦਰ ਪਾਰਕ ''ਚੋਂ 2 ਮੋਰਟਾਰ ਬਰਾਮਦ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਮੋਰਟਾਰ ਪੁਰਾਣੇ ਹਨ। ਫਿਲਹਾਲ ਇਸ ਸੰਬੰਧੀ ਸੈਕਟਰ-3 ਦੇ ਥਾਣੇ ''ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਜਿਸ ਪਾਰਕ ''ਚੋਂ ਇਹ ਮੋਰਟਾਰ ਬਰਾਮਦ ਕੀਤੇ ਗਏ ਹਨ, ਉਹ ਰਜਿੰਦਰ ਪਾਰਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਦੇ ਬਿਲਕੁਲ ਨੇੜੇ ਹੀ ਹੈ। 

Babita Marhas

News Editor

Related News