ਪਟਿਆਲਾ ਜ਼ਿਲ੍ਹੇ ’ਚ ਕੋਰੋਨਾ ਨਾਲ 2 ਹੋਰ ਮੌਤਾਂ, 24 ਨਵੇਂ ਕੇਸ ਆਏ ਪਾਜ਼ੇਟਿਵ
Monday, Oct 19, 2020 - 10:34 PM (IST)
ਪਟਿਆਲਾ, (ਪਰਮੀਤ)- ਪਟਿਆਲਾ ਜ਼ਿਲੇ ’ਚ ਕੋਰੋਨਾ ਨਾਲ 2 ਹੋਰ ਮੌਤਾਂ ਹੋ ਗਈਆਂ ਹਨ, ਜਦੋਂਕਿ 24 ਨਵੇਂ ਕੇਸ ਪਾਜ਼ੇਟਿਵ ਪਾਏ ਗਏ ਹਨ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ 367 ਹੋ ਗਈ ਹੈ, ਜਦੋਂਕਿ ਪਾਜ਼ੇਟਿਵ ਕੇਸਾਂ ਦੀ ਗਿਣਤੀ 12476 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ 43 ਹੋਰ ਮਰੀਜ਼ ਤੰਦਰੁਸਤ ਹੋਏ ਹਨ, ਜਿਸ ਨਾਲ ਇਸ ਮਹਾਮਾਰੀ ਤੋਂ ਜੰਗ ਜਿੱਤਣ ਵਾਲਿਆਂ ਦੀ ਗਿਣਤੀ 11671 ਹੋ ਗਈ ਹੈ ਅਤੇ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 438 ਹੈ।
ਇਹ ਕੇਸ ਆਏ ਪਾਜ਼ੇਟਿਵ
ਪਾਜ਼ੇਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ 24 ਕੇਸਾਂ ’ਚੋਂ ਪਟਿਆਲਾ ਸ਼ਹਿਰ ਤੋਂ 16, ਰਾਜਪੁਰਾ ਤੋਂ 2, ਬਲਾਕ ਭਾਦਸੋਂ ਤੋਂ 4, ਬਲਾਕ ਕੋਲੀ ਤੋਂ 1 ਅਤੇ ਬਲਾਕ ਹਰਪਾਲਪੁਰ ਤੋਂ 1 ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 1 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ 23 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਿਨਾਂ ਫਲੂ ਲੱਛਣਾਂ ਵਾਲੇ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ। ਪਾਜ਼ੇਟਿਵ ਕੇਸਾਂ ਬਾਰੇ ਵਿਸਥਾਰ ’ਚ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਮਾਡਲ ਟਾਊਨ, ਮਿਲਟਰੀ ਏਰੀਆ, ਜੋਗਿੰਦਰ ਨਗਰ, ਥਾਪਰ ਕਾਲਜ, ਮਾਲਵਾ ਕਾਲੋਨੀ, ਸਵਰਨ ਵਿਹਾਰ, ਅਜੀਤ ਨਗਰ, ਗੁਰੂ ਨਾਨਕ ਨਗਰ, ਰਣਜੀਤ ਨਗਰ, ਘੁੰਮਣ ਕਾਲੋਨੀ, ਦੀਪ ਨਗਰ, ਪੁਰਾਣਾ ਬਿਸ਼ਨ ਨਗਰ, ਮੁਹੱਲਾ ਡੋਗਰਾ, ਪ੍ਰਤਾਪ ਨਗਰ, ਰਾਜਪੁਰਾ ਤੋਂ ਕੇ. ਐੱਸ. ਐੱਮ. ਰੋਡ ਤੋਂ 2 ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।
ਇਨ੍ਹਾਂ ਦੀ ਹੋਈ ਮੌਤ
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜ਼ਿਲੇ ’ਚ 2 ਕੋਵਿਡ ਪਾਜ਼ੇਟਿਵ ਕੇਸਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ’ਚੋਂ ਇਕ ਬਲਾਕ ਭਾਦਸੋਂ ਅਤੇ ਇਕ ਬਲਾਕ ਕੋਲੀ ਨਾਲ ਸਬੰਧਿਤ ਹੈ। ਪਹਿਲਾ ਬਲਾਕ ਭਾਦਸੋਂ ਦੇ ਪਿੰਡ ਕੈਦੂਪੁਰ ਦਾ ਰਹਿਣ ਵਾਲਾ 62 ਸਾਲਾ ਪੁਰਸ਼, ਜੋ ਕਿ ਸਿਰ ’ਤੇ ਸੱਟ ਲੱਗਣ ਕਾਰਣ ਪੀ. ਜੀ. ਆਈ. ’ਚ ਦਾਖਲ ਸੀ, ਦੂਜਾ ਬਲਾਕ ਕੋਲੀ ਦੇ ਪਿੰਡ ਕਾਲਵਾਂ ਦੀ ਰਹਿਣ ਵਾਲੀ 69 ਸਾਲਾ ਔਰਤ, ਜੋ ਕਿ ਸਾਹ ਦੀ ਦਿੱਕਤ ਕਾਰਣ ਪਟਿਆਲਾ ਦੇ ਨਿੱਜੀ ਹਸਪਤਾਲ ’ਚ ਦਾਖਲ ਸੀ। ਦੋਵੇਂ ਹੀ ਮਰੀਜ਼ਾਂ ਦੀ ਹਸਪਤਾਲਾਂ ’ਚ ਇਲਾਜ ਦੌਰਾਣ ਮੌਤ ਹੋ ਗਈ।
ਹੁਣ ਤੱਕ ਲਏ ਸੈਂਪਲ 182393
ਨੈਗੇਟਿਵ 168767
ਪਾਜ਼ੇਟਿਵ 12476
ਤੰਦਰੁਸਤ ਹੋਏ 11671
ਐਕਟਿਵ 438
ਮੌਤਾਂ 367
ਰਿਪੋਰਟ ਪੈਂਡਿੰਗ 750
ਅੱਜ
ਮੌਤਾਂ 2
ਪਾਜ਼ੇਟਿਵ 24
ਤੰਦਰੁਸਤ ਹੋਏ 43