ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਕਾਰਨ 2 ਹੋਰ ਮੌਤਾਂ, 135 ਨਵੇਂ ਕੇਸ ਆਏ ਪਾਜ਼ੇਟਿਵ

Thursday, Aug 06, 2020 - 08:49 PM (IST)

ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਕਾਰਨ 2 ਹੋਰ ਮੌਤਾਂ, 135 ਨਵੇਂ ਕੇਸ ਆਏ ਪਾਜ਼ੇਟਿਵ

ਪਟਿਆਲਾ,(ਪਰਮੀਤ)- ਜ਼ਿਲੇ ’ਚ ਕੋਰੋਨਾ ਨਾਲ 2 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ 135 ਨਵੇਂ ਕੇਸ ਪਾਜ਼ੇਟਿਵ ਪਾਏ ਗਏ ਹਨ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ ਕੋਰੋਨਾ ਨਾਲ 45 ਮੌਤਾਂ ਹੋ ਚੁੱਕੀਆਂ ਹਨ, ਕੁੱਲ 2320 ਕੇਸ ਪਾਜ਼ੇਟਿਵ ਆਏ, 1484 ਮਰੀਜ਼ ਠੀਕ ਹੋਏ ਹਨ ਅਤੇ 791 ਐਕਟਿਵ ਕੇਸ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਦੀ ਕ੍ਰਿਸ਼ਨ ਕਾਲੋਨੀ ਦੇ ਰਹਿਣ ਵਾਲੇ 28 ਸਾਲਾ ਵਿਅਕਤੀ ਅਤੇ ਪ੍ਰੀਤ ਨਗਰ ਦੇ 64 ਸਾਲਾ ਵਿਅਕਤੀ ਦੀ ਕੋਰੋਨਾ ਨਾਲ ਜਾਨ ਗਈ ਹੈ। ਅੱਜ ਮਿਲੇ ਨਵੇਂ ਮਰੀਜ਼ਾਂ ’ਚ 2 ਗਰਭਵਤੀ ਅੌਰਤਾਂ, 2 ਸਿਹਤ ਕਰਮੀ ਅਤੇ ਪੁਲਸ ਮੁਲਜ਼ਮ ਸ਼ਾਮਲ ਹਨ।

ਇਨ੍ਹਾਂ ਇਲਾਕਿਆਂ ’ਚੋਂ ਮਿਲੇ ਮਰੀਜ਼

ਸਿਵਲ ਸਰਜਨ ਡਾ. ਮਲਹੋਤਰਾ ਨੇ ਪਾਜ਼ੇਟਿਵ ਆਏ ਕੇਸਾਂ ਬਾਰੇ ਦੱਸਿਆ ਕਿ 135 ’ਚੋ 72 ਪਟਿਆਲਾ ਸ਼ਹਿਰ, 21 ਨਾਭਾ, 22 ਰਾਜਪੁਰਾ, 7 ਸਮਾਣਾ ਅਤੇ 13 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 46 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ ਕੰਟੈਨਮੈਂਟ ਜ਼ੋਨ ’ਚੋਂ ਲਏ ਸੈਂਪਲਾਂ ’ਚੋਂ ਕੋਵਿਡ ਪਾਜ਼ੇਟਿਵ ਪਾਏ ਗਏ ਹਨ, 88 ਨਵੇਂ ਕੇਸ ਫਲੂ ਅਤੇ ਬਗੈਰ ਫਲੂ ਲੱਛਣਾਂ ਨਾਲ ਅਤੇ ਇਕ ਬਾਹਰੀ ਰਾਜ ਨਾਲ ਸਬੰਧਤ ਹਨ। ਪਟਿਆਲਾ ਦੇ ਅਜ਼ਾਦ ਨਗਰ ਤੋਂ 6, ਅਰਬਨ ਅਸਟੇਟ ਫੇਜ਼-2 ਤੋਂ 5, ਅਮਨ ਨਗਰ, ਅਦਾਲਤ ਬਾਜ਼ਾਰ ਤੋਂ 4-4, ਪ੍ਰੀਤ ਨਗਰ ਤੋਂ 3, ਘੁੰਮਣ ਨਗਰ, ਪਾਠਕ ਵਿਹਾਰ, ਵਿਕਾਸ ਨਗਰ, ਏਕਤਾ ਨਗਰ, ਅਰਬਨ ਅਸਟੇਟ-1, ਸੁੰਦਰ ਨਗਰ, ਗੁਰਬਖਸ਼ ਕਾਲੋਨੀ, ਗਾਂਧੀ ਨਗਰ, ਬੈਂਕ ਕਾਲੋਨੀ ਤੋਂ 2-2, ਦਰਸ਼ਨ ਸਿੰਘ ਨਗਰ, ਆਫੀਸਰ ਐਨਕਲੇਵ, ਭੁਪਿੰਦਰਾ ਰੋਡ, ਬਾਬਾ ਜੀਵਨ ਸਿੰਘ ਨਗਰ, ਕਡ਼ਾਹ ਵਾਲਾ ਚੌਕ, ਗੋਬਿੰਦ ਨਗਰ, ਤੇਜ਼ ਬਾਗ ਕਾਲੋਨੀ, ਮੇਹਰ ਸਿੰਘ ਕਾਲੋਨੀ, ਸੂਦਨ ਸਟਰੀਟ, ਐੱਸ. ਐੱਸ. ਟੀ. ਨਗਰ, ਗੋਲ ਗੱਪਾ ਚੌਕ, ਚਰਨ ਬਾਗ, ਸਮਾਣੀਆ ਗੇਟ, ਖਾਲਸਾ ਮੁਹੱਲਾ, ਨਿਉ ਮਹਿੰਦਰਾ ਕਾਲੋਨੀ, ਬਾਜਵਾ ਕਾਲੋਨੀ, ਮਾਲਵਾ ਐਨਕਲੇਵ, ਭਾਨ ਕਾਲੋਨੀ, ਮੁਹੱਲਾ ਕਬਾਡ਼ੀਆ ਵਾਲਾ, ਦਸ਼ਮੇਸ਼ ਕਾਲੋਨੀ, ਮੰਦਰ ਮਾਰਗ, ਛੋਟੀ ਬਾਰਾਂਦਰੀ, ਵਿਕਾਸ ਕਾਲੋਨੀ, ਨਵਤੇਜ ਨਗਰ, ਤ੍ਰਿਵੇਨੀ ਚੌਕ, ਬਾਜਵਾ ਕਾਲੋਨੀ, ਗੁਰੂ ਨਾਨਕ ਨਗਰ, ਅਜੀਤ ਨਗਰ, ਘਾਸ ਮੰਡੀ, ਸਰਕਾਰੀ ਫਲੈਟ ਮੈਡੀਕਲ ਕਾਲਜ, ਰਾਜਿੰਦਰਾ ਨਰਸਿੰਗ ਹੋਸਟਲ, ਸ਼ੀਸ਼ ਮਹਿਲ, ਜੁਝਾਰ ਨਗਰ ਤੋਂ 1-1, ਰਾਜਪੁਰਾ ਦੇ ਨਿਉ ਆਫੀਸਰ ਕਾਲੋਨੀ ਤੋਂ 4, ਗੋਬਿੰਦ ਕਾਲੋਨੀ, ਕੇ. ਐੱਸ. ਐੱਮ. ਰੋਡ, ਰਾਮ ਦੇਵ ਕਾਲੋਨੀ, ਨੇਡ਼ੇ ਸ਼ਿਵ ਮੰਦਰ ਤੋਂ 2-2, ਗਾਂਧੀ ਕਾਲੋਨੀ, ਗੁਰਦੁਆਰਾ ਰੋਡ, ਅਮੀਰ ਕਾਲੋਨੀ, ਨੇਡ਼ੇ ਸਿਵਲ ਹਸਪਤਾਲ, ਰਾਜਪੁਰਾ, ਗਉਸ਼ਾਲਾ ਰੋਡ, ਸ਼ਾਮ ਨਗਰ, ਗੁਰੂ ਅਰਜਨ ਦੇਵ ਕਾਲੋਨੀ ਤੋਂ 1-1, ਨਾਭਾ ਦੇ ਸ਼ਿਵਾ ਐਨਕਲੇਵ ਤੋਂ 3, ਡਾ. ਰਾਮ ਕ੍ਰਿਸ਼ਨ ਸਟਰੀਟ, ਵਿਕਾਸ ਕਾਲੋਨੀ, ਨਿਊ ਬਸਤੀ ਤੋਂ 2-2, ਰਿਪੁਦਮਨ ਮੁਹੱਲਾ, ਅਜੀਤ ਨਗਰ, ਸ਼ਿਵਪੁਰੀ ਕਾਲੋਨੀ, ਪਟੇਲ ਨਗਰ, ਬੇਦੀਅਨ ਸਟਰੀਟ, ਮੋਤੀਆ ਬਾਜ਼ਾਰ, ਸੰਗਤਪੁਰਾ ਮੁਹੱਲਾ, ਡੇਰਾ ਪੁਰਾਣਾ ਹਾਥੀ ਖਾਨਾ, ਅਜੈਬ ਕਾਲੋਨੀ, ਕਮਲਾ ਕਾਲੋਨੀ, ਗਿੱਲ ਸਟਰੀਟ, ਬੱਤਾ ਸਟਰੀਟ ਤੋਂ 1-1, ਸਮਾਣਾ ਦੇ ਅਗਰਸੈਨ ਕਾਲੋਨੀ ਤੋਂ 3, ਮਾਛੀ ਹਾਤਾ 2-2, ਸ਼ਿਵ ਸਕਤੀ ਵਾਟਿਕਾ ਕਾਲੋਨੀ ਅਤੇ ਘਡ਼ਾਮਾ ਪੱਤੀ ਤੋਂ 1-1 ਅਤੇ 13 ਵੱਖ-ਵੱਖ ਪਿੰਡਾਂ ਤੋਂ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ।

ਕੋਰੋਨਾ ਮਰੀਜ਼ਾਂ ਦੇ ਪਰਿਵਾਰਾਂ ਦੀਆਂ ਖੁੱਲੀਆਂ ਦੁਕਾਨਾਂ ਕੀਤੀਆਂ ਸੀਲ

ਨਾਭਾ, (ਸਤੀਸ਼)-ਨਾਭਾ ਦੀ ਮੋਦੀ ਮਿੱਲ ਕਾਲੋਨੀ ’ਚ ਕੋਰੋਨਾ ਦੇ ਮਰੀਜ਼ ਿਜ਼ਆਦਾ ਹੋਣ ਕਾਰਣ ਪੂਰੇ ਇਲਾਕੇ ਨੂੰ ਪ੍ਰਸ਼ਾਸਨ ਵੱਲੋਂ ਸੀਲ ਕੀਤਾ ਗਿਆ ਸੀ ਪਰ ਕੋਰੋਨਾ ਮਰੀਜ਼ ਦੇ ਪਰਿਵਾਰਾਂ ਵੱਲੋਂ ਅਾਪਣੇ ਸ਼ੌਰੂਮ ਅਤੇ ਦੁਕਾਨਾਂ ਨੂੰ ਖੋਲ੍ਹਣਾ ਜਾਰੀ ਰੱਖਿਆ ਹੋਇਆ ਸੀ। ਕਾਲੋਨੀ ਦੇ ਹੋਰ ਲੋਕ ਵੀ ਖੁੱਲ੍ਹੇਆਮ ਸਡ਼ਕਾਂ ’ਤੇ ਘੁੰਮਦੇ ਨਜ਼ਰ ਆ ਰਹੇ ਸ਼ਨ। ਇਸ ਸਮੱਸਿਆ ਨੂੰ ਦੇਖਦੇ ਹੋਏ ਕਾਲੋਨੀ ਗੇਟ ’ਤੇ ਡਿਊਟੀ ਨਿਭਾਅ ਰਹੇ ਪੁਲਸ ਕਰਮਚਾਰੀਆਂ ਰਾਜਦੀਪ ਸਿੰਘ, ਪਰਮਿੰਦਰ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਕਾਲੋਨੀ ’ਚ ਰਹਿ ਰਹੇ ਐੱਮ. ਸੀ. ਅਤੇ ਲੋਕ ਧੱਕੇਸ਼ਾਹੀ ਕਰ ਰਹੇ ਹਨ।

ਜਾਣਕਾਰੀ ਮਿਲਣ ’ਤੇ ਐੈੱਸ. ਡੀ. ਐੱਮ. ਕਾਲਾ ਰਾਮ ਕਾਂਸਲ ਦੇ ਨਿਰਦੇਸ਼ਾਂ ਅਨੁਸਾਰ ਨਾਇਬ-ਤਹਸੀਲਦਾਰ ਕਰਮਜੀਤ ਸਿੰਘ ਅਤੇ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਦੀਆਂ ਨਾਗਰਾ ਚੌਂਕ ’ਚ ਖੁੱਲ੍ਹੀਆ ਦੁਕਾਨਾਂ ਨੂੰ ਸੀਲ ਕਰਵਾਇਆ।


author

Bharat Thapa

Content Editor

Related News