ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ 'ਚੋਂ 2 ਮੋਬਾਇਲ ਬਰਾਮਦ

08/11/2020 3:34:50 PM

ਨਾਭਾ (ਖੁਰਾਣਾ) : ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ 'ਚ ਤਲਾਸ਼ੀ ਦੌਰਾਨ ਬੈਰਕ ਨੰਬਰ-5 ਦੇ ਪਿਛਲੇ ਪਾਸੇ ਮਿੱਟੀ 'ਚ ਦੱਬੇ ਹੋਏ 2 ਮੋਬਾਇਲ ਫ਼ੋਨ ਬਿਨਾਂ ਸਿੰਮ ਅਤੇ ਸਮੇਤ ਬੈਟਰੀ ਬਰਾਮਦ ਕੀਤੇ ਗਏ। ਇਹ ਮੋਬਾਇਲ ਕਿਸ ਦੇ ਸਨ ਅਤੇ ਕੌਣ ਇਸ ਦੀ ਵਰਤੋਂ ਕਰ ਰਿਹਾ ਸੀ, ਇਹ ਜਾਂਚ ਤੋਂ ਬਾਅਦ ਹੀ ਸਾਫ਼ ਹੋ ਸਕੇਗਾ। ਇਸ ਸਬੰਧ 'ਚ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਅਜਮੇਰ ਸਿੰਘ ਨੇ ਇੱਕ ਲਿਖਤੀ ਪੱਤਰ ਨਾਭਾ ਸਦਰ ਪੁਲਸ ਨੂੰ ਦਿੱਤਾ, ਜਿਸ ਦੇ ਆਧਾਰ 'ਤੇ ਸਦਰ ਪੁਲਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ 52-A ਪ੍ਰਿਜ਼ਨ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
 


Babita

Content Editor

Related News