GST ਵਿਭਾਗ ਦੀਆਂ 2 ਵੱਡੀਆਂ ਕਾਰਵਾਈਆਂ : 9 ਗੱਡੀਆਂ ਤੇ ਸਟੇਸ਼ਨ ਤੋਂ ਤੰਬਾਕੂ ਦੇ ਇੰਨੇ ਨਗ ਕੀਤੇ ਜ਼ਬਤ

Monday, Dec 12, 2022 - 12:23 AM (IST)

GST ਵਿਭਾਗ ਦੀਆਂ 2 ਵੱਡੀਆਂ ਕਾਰਵਾਈਆਂ : 9 ਗੱਡੀਆਂ ਤੇ ਸਟੇਸ਼ਨ ਤੋਂ ਤੰਬਾਕੂ ਦੇ ਇੰਨੇ ਨਗ ਕੀਤੇ ਜ਼ਬਤ

ਲੁਧਿਆਣਾ (ਸੇਠੀ) : ਰਾਜ ਜੀ. ਐੱਸ. ਟੀ. ਵਿਭਾਗ ਦੇ ਮੋਬਾਇਲ ਵਿੰਗ ਵੱਲੋਂ ਵੱਖ-ਵੱਖ ਇਲਾਕਿਆਂ ’ਚੋਂ 9 ਗੱਡੀਆਂ ਫੜੀਆਂ ਗਈਆਂ, ਉੱਥੇ ਸਥਾਨਕ ਲੁਧਿਆਣਾ ਰੇਲਵੇ ਸਟੇਸ਼ਨ ਤੋਂ 12 ਤੰਬਾਕੂ ਦੇ ਨਗ ਵੀ ਜ਼ਬਤ ਕੀਤੇ ਗਏ। ਅਧਿਕਾਰੀਆਂ ਨੂੰ ਇਸ ਕਾਰਵਾਈ ਤੋਂ ਵੱਡੇ ਪੱਧਰ ’ਤੇ ਰੈਵੇਨਿਊ ਪ੍ਰਾਪਤ ਹੋਣ ਦੀ ਉਮੀਦ ਹੈ। ਇਹ ਕਾਰਵਾਈ ਇਨਫੋਰਸਮੈਂਟ ਡਾਇਰੈਕਟਰ ਪੰਜਾਬ ਐੱਚ. ਪੀ. ਐੱਸ. ਗੋਤਰਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੀਤੀ ਗਈ, ਜਦਕਿ ਮੌਕੇ ’ਤੇ ਸਟੇਟ ਟੈਕਸ ਅਫਸਰ ਮੋਬਾਇਲ ਵਿੰਗ ਲਖਬੀਰ ਸਿੰਘ ਚਹਿਲ, ਇੰਸਪੈਕਟਰ ਅਤੇ ਹੋਰ ਅਧਿਕਾਰੀ ਸ਼ਾਮਲ ਰਹੇ।

ਇਹ ਵੀ ਪੜ੍ਹੋ : ਮਹਾਰਾਸ਼ਟਰ : ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ, ਕਈਆਂ ਦੀ ਹਾਲਤ ਨਾਜ਼ੁਕ

ਅਧਿਕਾਰੀਆਂ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਦੇ ਨੌਲੱਖਾ ਸਿਨੇਮਾ ਕੋਲ ਅਧਿਕਾਰੀਆਂ ਨੇ ਪਰਚੂਨ ਅਤੇ ਰੈਡੀਮੇਡ ਗੁਡਸ ਨਾਲ ਲੱਦੀਆਂ 3 ਗੱਡੀਆਂ ਫੜੀਆਂ, ਜੋ ਲੁਧਿਆਣਾ ਤੋਂ ਨਵਾਂਸ਼ਹਿਰ ਵੱਲ ਜਾ ਰਹੀਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਉਕਤ ਗੱਡੀ ਚਾਲਕਾਂ ਕੋਲ 70 ਫੀਸਦੀ ਮਾਲ ਬਿਨਾਂ ਬਿੱਲ ਦੇ ਪਾਇਆ ਗਿਆ, ਜਿਸਨੂੰ ਅੱਗੇ ਦੀ ਕਾਰਵਾਈ ਫੀਸਦੀ ਮਾਲ ਬਿਨਾਂ ਬਿੱਲ ਦੇ ਪਾਇਆ ਗਿਆ, ਜਿਸ ਨੂੰ ਅੱਗੇ ਦੀ ਕਾਰਵਾਈ ਲਈ ਮੌਕੇ ’ਤੇ ਹੀ ਜ਼ਬਤ ਕਰ ਲਿਆ ਗਿਆ। ਇਸੇ ਤਰ੍ਹਾਂ ਹੀ 1 ਗੱਡੀ ਟਰਾਂਸਪੋਰਟ ਨਗਰ ’ਚੋਂ ਫੜੀ, ਜਿਸ ਵਿਚ ਪਰਚੂਨ ਦਾ ਮਾਲ ਸੀ। ਜੋ ਗੋਬਿੰਦ ਲਾਜਸਟਿਕ ਦੀ ਦੱਸੀ ਜਾ ਰਹੀ ਹੈ ਅਤੇ ਲੁਧਿਆਣਾ ਤੋਂ ਦਿੱਲੀ ਨੂੰ ਜਾਣੀ ਸੀ। ਜਿਸ ਦੇ ਦਸਤਾਵੇਜ਼ਾਂ ’ਚ ਭਾਰੀ ਖਾਮੀਆਂ ਪਾਈਆਂ ਗਈਆਂ, ਉੱਥੇ 1 ਗੱਡੀ ਚੀਮਾ ਚੌਕ ਕੋਲੋਂ ਦਬੋਚੀ ਗਈ, ਜੋ ਪੰਜਾਬ ਫ੍ਰੇਟ ਕਰੀਅਰ ਦੀ ਦੱਸੀ ਜਾ ਰਹੀ ਹੈ।

PunjabKesari

ਗੱਡੀ ’ਚ ਪਰਚੂਨ ਦਾ ਮਾਲ, ਲੁਧਿਆਣਾ ਤੋਂ ਦਿੱਲੀ ਜਾ ਰਿਹਾ ਸੀ। ਅਧਿਕਾਰੀਆਂਨੇ ਫੋਕਲ ਪੁਆਇੰਟ ਤੋਂ 3 ਗੱਡੀਆਂ ਫੜੀਆਂ, ਜਿਸ ਵਿਚ 2 ਗੱਡੀਆਂ ਸਕ੍ਰੈਪ ਦੀਆਂ ਸਨ, ਜਿਸ ਕੋਲ ਬਿੱਲ ਵੀ ਨਹੀਂ ਪਾਏ ਗਏ ਅਤੇ 1 ਗੱਡੀ ਕੱਪੜੇ ਦੀ ਫੜੀ ਗਈ, ਜੋ ਡਾਇੰਗ ਲਈ ਜਾ ਰਿਹਾ ਸੀ, ਜਿਸ ਕੋਲ ਬਿੱਲ ਨਹੀਂ ਸੀ। ਇਸ ਦੇ ਨਾਲ 1 ਗੱਡੀ ਲੁਧਿਆਣਾ ਦੇ ਮੰਜੂ ਸਿਨੇਮਾ ਕੋਲ ਫੜੀ ਗਈ, ਜਿਸ ’ਚ ਸਿਲੀਕੋਨ ਪਾਇਆ ਗਿਆ, ਲੁਧਿਆਣਾ ਤੋਂ ਮੰਡੀ ਗੋਬਿੰਦਗੜ੍ਹ ਜਾ ਰਹੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ’ਤੇ ਗੱਡੀ ਚਾਲਕ ਨੇ ਉਨ੍ਹਾਂ ਨੂੰ ਗਲਤ ਬਿੱਲ ਦਿਖਾਏ। ਇਨ੍ਹਾਂ ਗੱਡੀਆਂ ਨੂੰ ਫੜ ਕੇ ਮੋਬਾਇਲ ਵਿੰਗ ਦਫਤਰ ’ਚ ਅਗਲੀ ਕਾਰਵਾਈ ਲਈ ਲਿਜਾਇਆ ਜਾਵੇਗਾ, ਜਿੱਥੇ ਗੱਡੀਆਂ ਦੀ ਫਿਜ਼ੀਕਲ ਚੈਕਿੰਗ ਕੀਤੀ ਜਾਵੇਗੀ ਅਤੇ ਪਤਾ ਲਗਾਇਆ ਜਾਵੇਗਾ ਕਿ ਉਕਤ ਸਰਕਾਰ ਦੇ ਰੈਵੇਨਿਊ ਨੂੰ ਕਿੰਨਾ ਚੂਨਾ ਲਗਾ ਰਹੇ ਸਨ ਅਤੇ ਬਣਦਾ ਟੈਕਸ, ਜੁਰਮਾਨਾ ਵਸੂਲ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਅਫ਼ਸਰਾਂ ਤੇ ‘ਆਪ’ ਆਗੂਆਂ ਤੋਂ ਤੰਗ ਆ ਕੇ ਮਹਿਲਾ ਸਰਪੰਚ ਨੇ ਪੀਤੀ ਸਪਰੇਅ, ਖੁਦਕੁਸ਼ੀ ਨੋਟ 'ਚ ਕਹੀ ਇਹ ਗੱਲ

ਇਕ ਹੋਰ ਕਾਰਵਾਈ ਦੌਰਾਨ ਸਥਾਨਕ ਲੁਧਿਆਣਾ ਰੇਲਵੇ ਸਟੇਸ਼ਨ ਤੋਂ 12 ਨਗ ਜ਼ਬਤ ਕੀਤੇ। ਦੱਸ ਦੇਈਏ ਕਿ ਇਨ੍ਹਾਂ ਨਗਾਂ ’ਚ ਤੰਬਾਕੂ ਸੀ। ਇਸ ਕਾਰਵਾਈ ਵਿਚ ਸਟੇਟ ਟੈਕਸ ਅਫਸਰ ਮੋਬਾਇਲ ਵਿੰਗ ਰਣਧੀਰ ਸਿੰਘ ਧਨੋਆ, ਇੰਸਪੈਕਟਰ ਅਤੇ ਹੋਰ ਅਧਿਕਾਰੀ ਸ਼ਾਮਲ ਰਹੇ। ਮੌਕੇ ’ਤੇ ਮਾਲ ਦਾ ਕਲੇਮ ਕਰਨ ਕੋਈ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਮਾਲ ਦਾ ਕੋਈ ਬਿੱਲ ਅਤੇ ਦਸਤਾਵੇਜ਼ ਪੇਸ਼ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤ ਨਾਲ ਜਾਂਚ ਕੀਤੀ ਜਾਵੇਗੀ ਅਤੇ ਉਕਤ ’ਤੇ ਬਣਦਾ ਟੈਕਸ ਅਤੇ ਜ਼ੁਰਮਾਨਾ ਲਗਾਇਆ ਜਾਵੇਗਾ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵਿਭਾਗ ਇਨਫੋਰਮੇਸ਼ਨ ਦੇ ਆਧਾਰ ’ਤੇ ਕਾਰਵਾਈ ਕਰਨ ਸਟੇਸ਼ਨ ’ਤੇ ਪੁੱਜਾ ਸੀ।

ਇਹ ਵੀ ਪੜ੍ਹੋ : 1992 ਦੇ ਦੰਗਿਆਂ ਲਈ ਲੋੜੀਂਦਾ ਮਲਾਡ ’ਚ ਗ੍ਰਿਫਤਾਰ, ਪਛਾਣ ਬਦਲ ਕੇ ਰਹਿ ਰਿਹਾ ਸੀ ਦੋਸ਼ੀ


author

Mandeep Singh

Content Editor

Related News