ਦੋ I.A.S. ਤੇ ਵਿਜੀਲੈਂਸ ਬਿਊਰੋ ਦੇ 7 ਸੀਨੀਅਰ ਅਫ਼ਸਰਾਂ ਦੇ ਤਬਾਦਲੇ

Monday, Jul 22, 2019 - 10:37 PM (IST)

ਦੋ I.A.S. ਤੇ ਵਿਜੀਲੈਂਸ ਬਿਊਰੋ ਦੇ 7 ਸੀਨੀਅਰ ਅਫ਼ਸਰਾਂ ਦੇ ਤਬਾਦਲੇ

ਚੰਡੀਗੜ੍ਹ (ਭੁੱਲਰ)— ਪੰਜਾਬ ਸਰਕਾਰ ਵਲੋਂ ਤਬਾਦਲਿਆਂ ਦੇ ਚੱਲ ਰਹੇ ਸਿਲਸਿਲੇ ਤਹਿਤ ਦੋ ਆਈ.ਏ.ਐਸ. ਅਤੇ ਵਿਜੀਲੈਂਸ ਬਿਊਰੋ ਦੇ 7 ਸੀਨੀਅਰ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਆਈ.ਏ.ਐਸ. ਅਫ਼ਸਰਾਂ ਦੇ ਮੁੱਖ ਸਕੱਤਰ ਵਲੋਂ ਜਾਰੀ ਕੀਤੇ ਗਏ ਤਬਾਦਲਾ ਆਦੇਸ਼ਾਂ ਅਨੁਸਾਰ ਰਵਨੀਤ ਕੌਰ ਨੂੰ ਜਸਪਾਲ ਸਿੰਘ ਦੀ ਥਾਂ ਅਡੀਸ਼ਨਲ ਮੁੱਖ ਸਕੱਤਰ ਆਮ ਪ੍ਰਸ਼ਾਸਨ ਤੇ ਤਾਲਮੇਲ ਲਾਇਆ ਗਿਆ ਹੈ, ਜਦਕਿ ਜਸਪਾਲ ਸਿੰਘ ਹੁਣ ਪਲਾਨਿੰਗ ਵਿਭਾਗ ਦੇ ਪ੍ਰਮੁੱਖ ਸਕੱਤਰ ਦਾ ਕੰਮ ਦੇਖਣਗੇ। ਇਸੇ ਤਰ੍ਹਾਂ ਵਿਜੀਲੈਂਸ ਬਿਊਰੋ ਦੇ ਤਬਦੀਲ ਕੀਤੇ ਗਏ 7 ਅਫ਼ਸਰਾਂ 'ਚ ਆਈ.ਪੀ.ਐਸ. ਅਧਿਕਾਰੀ ਹਰਚਰਨ ਸਿੰਘ ਭੁੱਲਰ ਨੂੰ ਬਦਲ ਕੇ ਸੰਯੁਕਤ ਡਾਇਰੈਕਟਰ ਪ੍ਰਸ਼ਾਸਨ ਵਿਜੀਲੈਂਸ ਬਿਊਰੋ ਲਾਇਆ ਗਿਆ ਹੈ। ਪੀ.ਪੀ.ਐਸ. ਪੱਧਰ ਦੇ ਤਬਦੀਲ ਕੀਤੇ ਗਏ ਵਿਜੀਲੈਂਸ ਅਫ਼ਸਰਾਂ 'ਚ ਕੰਵਲਦੀਪ ਸਿੰਘ ਨੂੰ ਸੰਯੁਕਤ ਡਾਇਰੈਕਟਰ ਆਈ.ਬੀ.ਸੀ. ਤੇ ਐਸ.ਯੂ. ਵਿਜੀਲੈਂਸ ਬਿਊਰੋ, ਰਵਿੰਦਰ ਕੁਮਾਰ ਬਖਸ਼ੀ ਨੂੰ ਐਸ.ਐਸ.ਪੀ. ਵਿਜੀਲੈਂਸ ਬਿਊਰੋ, ਐਸ.ਏ.ਐਸ. ਨਗਰ ਰੇਂਜ, ਗੌਤਮ ਸਿੰਗਲ ਨੂੰ ਐਸ.ਐਸ.ਪੀ. ਵਿਜੀਲੈਂਸ ਬਿਊਰੋ ਸ਼ਾਖਾ ਲੁਧਿਆਣਾ, ਪਰਮਜੀਤ ਸਿੰਘ ਨੂੰ ਏ.ਆਈ.ਜੀ.-2 ਵਿਜੀਲੈਂਸ ਬਿਊਰੋ ਫਲਾਇੰਗ ਸਕੁਆਡ ਐਸ.ਏ.ਐਸ. ਨਗਰ, ਮਨਧੀਰ ਸਿੰਘ ਨੂੰ ਸੰਯੁਕਤ ਡਾਇਰੈਕਟਰ ਐਫ.ਆਈ. ਵਿਜੀਲੈਂਸ ਬਿਊਰੋ ਤੇ ਏ.ਆਈ.ਜੀ. ਹੈਡਕੁਆਟਰ ਦਾ ਵਾਧੂ ਚਾਰਜ ਅਤੇ ਪਰਮਪਾਲ ਸਿੰਘ ਨੂੰ ਐਸ.ਐਸ.ਪੀ. ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਲਾਇਆ ਗਿਆ ਹੈ।


author

KamalJeet Singh

Content Editor

Related News