ਜੇਲ੍ਹ ’ਚ ਭਿੜੇ ਕੈਦੀਆਂ ਦੇ 2 ਗੁੱਟ, ਬਚਾਅ ਕਰਨ ਆਏ ਮੁਲਾਜ਼ਮ ਵੀ ਹੋਏ ਜ਼ਖਮੀ

Monday, Jan 30, 2023 - 01:43 AM (IST)

ਜੇਲ੍ਹ ’ਚ ਭਿੜੇ ਕੈਦੀਆਂ ਦੇ 2 ਗੁੱਟ, ਬਚਾਅ ਕਰਨ ਆਏ ਮੁਲਾਜ਼ਮ ਵੀ ਹੋਏ ਜ਼ਖਮੀ

ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਸੈਂਟਰਲ ਜੇਲ੍ਹ ਦੇ ਅੰਦਰ ਸੈਂਟਰਲ ਬਲਾਕ ਦੀਆਂ ਬੈਰਕਾਂ ’ਚ 2 ਗਰੁੱਪਾਂ ਵਿੱਚ ਰੰਜਿਸ਼ ਕਾਰਨ ਝੜਪ ਹੋ ਜਾਣ ਨਾਲ ਕਈ ਕੈਦੀਆਂ ਦੇ ਨਾਲ ਬਚਾਅ ਕਰਨ ਆਏ ਮੁਲਾਜ਼ਮ ਵੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ। ਜਾਣਕਾਰੀ ਅਨੁਸਾਰ ਜੇਲ੍ਹ ਦੇ ਸੈਂਟਰਲ ਬਲਾਕ ਦੀ ਬੈਰਕ ਨੰ. 4 ਅਤੇ 5 ’ਚ ਰੰਜਿਸ਼ ਕਾਰਨ ਕੈਦੀਆਂ ਦੇ ਦੋ ਗੁੱਟਾਂ ਵਿੱਚ ਵਿਵਾਦ ਇੰਨਾਂ ਵਧ ਗਿਆ ਕਿ ਇਕ-ਦੂਜੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਵਿਵਾਦ ਵਿੱਚ ਇਕ ਗਰੁੱਪ ਵੱਲੋਂ ਬੈਰਕ ਦੇ ਬਾਥਰੂਮ ਦਾ ਦਰਵਾਜ਼ਾ ਤੱਕ ਤੋੜ ਕੇ, ਲੋਹੇ ਦੀਆਂ ਪਾਈਪਾਂ ਨਾਲ ਵੀ ਹਮਲਾ ਕਰਨ ਦਾ ਦੋਸ਼ ਲੱਗਾ ਹੈ।

ਇਹ ਵੀ ਪੜ੍ਹੋ : ਖ਼ਤਰਨਾਕ ਗੈਂਗਸਟਰਾਂ ਦੀ ਮੋਬਾਈਲ ਰਿਕਾਰਡਿੰਗ ਨਾਲ ਖ਼ੁਫ਼ੀਆ ਏਜੰਸੀਆਂ ’ਚ ਤਰਥੱਲੀ, ਰਿੰਦਾ ਦੀ ਮੌਤ ਨੂੰ ਲੈ ਕੇ ਭੰਬਲਭੂਸਾ

ਜੇਲ੍ਹ ’ਚ ਖੂਨੀ ਝੜਪ ਦੀ ਸੂਚਨਾ ਮਿਲਦਿਆਂ ਹੀ ਘਟਨਾ ਸਥਾਨ ’ਤੇ ਭਾਰੀ ਫੋਰਸ ਪੁੱਜ ਗਈ। ਜ਼ਖ਼ਮੀਆਂ ਨੂੰ ਜੇਲ੍ਹ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਜ਼ਖ਼ਮੀਆਂ ਦੀ ਪਛਾਣ ਅਮਨਦੀਪ, ਸੌਰਵ, ਸ਼ੁਭਕਰਨ ਉਰਫ਼ ਸਾਜਨ ਦੇ ਰੂਪ ਵਿੱਚ ਹੋਈ ਹੈ। ਜੇਲ੍ਹ ਪ੍ਰਸ਼ਾਸਨ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ। ਮਾਮਲਾ ਸਥਾਨਕ ਡਵੀਜ਼ਨ ਨੰ. 7 ਦੇ ਅਧੀਨ ਪੈਂਦੇ ਤਾਜਪੁਰ ਪੁਲਸ ਚੌਕੀ ’ਚ ਭੇਜ ਦਿੱਤਾ ਗਿਆ ਹੈ। ਮੈਡੀਕਲ ਰਿਪੋਰਟ ਆਉਣ ਉਪਰੰਤ ਮੁਲਜ਼ਮਾਂ ’ਤੇ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਹੋ ਸਕਦੀ ਹੈ।


author

Mandeep Singh

Content Editor

Related News