2 ਗ੍ਰੈਜੂਏਟ ਦੋਸਤ ਖ਼ਰਚੇ ਪੂਰੇ ਕਰਨ ਲਈ ਬਣੇ ਸਮੱਗਲਰ, ਅੰਮ੍ਰਿਤਸਰ ਤੋਂ ਕਾਰ ’ਚ ਲਿਆਏ 1 ਕਿਲੋ ਅਫੀਮ

Thursday, Aug 17, 2023 - 01:41 PM (IST)

ਲੁਧਿਆਣਾ  (ਰਿਸ਼ੀ) : ਆਪਣੇ ਖਰਚੇ ਅਤੇ ਜਲਦ ਸਾਰੇ ਸ਼ੌਕ ਪੂਰੇ ਕਰਨ ਲਈ 2 ਗ੍ਰੈਜੂਏਟ ਦੋਸਤ ਨਸ਼ਾ ਸਮੱਗਲਰ ਬਣ ਗਏ ਅਤੇ ਅੰਮ੍ਰਿਤਸਰ ਤੋਂ ਆਪਣੀ ਕਾਰ ’ਚ ਅਫੀਮ ਲਿਆ ਕੇ ਸ਼ਹਿਰ ’ਚ ਸਪਲਾਈ ਕਰਨ ਲੱਗ ਪਏ, ਜਿਨ੍ਹਾਂ ਨੂੰ ਸੀ. ਆਈ. ਏ.-3 ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ। ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਮੁਤਾਬਕ ਫੜੇ ਗਏ ਮੁਲਜ਼ਮਾਂ ਦੀ ਪਛਾਣ ਅਮਨਜੋਤ ਸਿੰਘ (23) ਅਤੇ ਮਨਜੋਤ ਸਿੰਘ ਕਲਸੀ (22) ਵਜੋਂ ਹੋਈ ਹੈ। ਦੋਵੇਂ ਮੈੜ ਕਾਲੋਨੀ, ਸ਼ਿਮਲਾਪੁਰੀ ਦੇ ਰਹਿਣ ਵਾਲੇ ਹਨ ਅਤੇ ਬੀ. ਏ. ਪਾਸ ਗਹਿਰੇ ਦੋਸਤ ਹਨ। ਪੁਲਸ ਨੇ ਬੁੱਧਵਾਰ ਨੂੰ ਸੂਚਨਾ ਦੇ ਆਧਾਰ ’ਤੇ ਟੋਲ ਪਲਾਜ਼ਾ ਕੋਲ ਨਾਕਾਬੰਦੀ ਕਰ ਰੱਖੀ ਸੀ ਤਾਂ ਉਸੇ ਸਮੇਂ ਅੰਮ੍ਰਿਤਸਰ ਤੋਂ ਅਫੀਮ ਲੈ ਕੇ ਆਉਂਦੇ ਸਮੇਂ ਦਬੋਚ ਲਿਆ ਅਤੇ ਕਬਜ਼ੇ ’ਚੋਂ ਇਕ ਕਿਲੋ ਅਫੀਮ ਬਰਾਮਦ ਕਰ ਕੇ ਥਾਣਾ ਲਾਡੋਵਾਲ ’ਚ ਕੇਸ ਦਰਜ ਕੀਤਾ ਹੈ। ਪੁਲਸ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਇਕ ਦਿਨ ਦੇ ਰਿਮਾਂਡ ’ਤੇ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ।

ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮਾੜੀ ਖ਼ਬਰ ਨੇ ਵਿਛਾਏ ਸੱਥਰ, ਚੂੜੇ ਦਾ ਰੰਗ ਫਿੱਕਾ ਪੈਣ ਤੋਂ ਪਹਿਲਾਂ ਜਹਾਨੋ ਤੁਰ ਗਈ ਪੰਜਾਬ ਦੀ ਧੀ

ਇਕ ਦਾ ਸਰਵਿਸ ਸੈਂਟਰ ਅਤੇ ਦੂਜਾ ਕਰ ਰਿਹਾ ਵਿਦੇਸ਼ ਜਾਣ ਦੀ ਤਿਆਰੀ
ਇੰਸਪੈਕਟਰ ਅਵਤਾਰ ਮੁਤਾਬਕ ਅਮਨਜੋਤ ਸਿੰਘ ਦਾ ਖੁਦ ਦਾ ਸਰਵਿਸ ਸੈਂਟਰ ਹੈ, ਜਦੋਂਕਿ ਕਲਸੀ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਹੈ। ਇਸੇ ਲਈ ਆਈਲੈਟਸ ਦੀ ਪੜ੍ਹਾਈ ਕਰ ਰਿਹਾ ਹੈ। ਦੋਵੇਂ ਅੰਮ੍ਰਿਤਸਰ ਤੋਂ ਜਿਸ ਸਮੱਗਲਰ ਤੋਂ ਅਫੀਮ ਲੈ ਕੇ ਆਏ ਹਨ, ਉਸ ਸਬੰਧੀ ਵੀ ਜਾਣਕਾਰੀ ਜੁਟਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਬਰਨਾਲਾ 'ਚ ਮਾਂ-ਧੀ ਦੇ ਕਤਲ ਦੀ ਘਟਨਾ ਨੂੰ ਅੱਖੀਂ ਵੇਖਣ ਵਾਲੇ ਜ਼ਖ਼ਮੀ ਜਵਾਈ ਨੇ ਬਿਆਨਿਆ ਖ਼ੌਫ਼ਨਾਕ ਮੰਜ਼ਰ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News