ਪਟਿਆਲਾ ਸੀਟ 'ਤੇ ਭਖੇਗਾ ਚੋਣ ਅਖਾੜਾ, ਕੈਪਟਨ ਦੇ ਮੁਕਾਬਲੇ ਲੜਨਗੇ 2 ਸਾਬਕਾ ਮੇਅਰ

01/18/2022 5:30:48 PM

ਪਟਿਆਲਾ : ਵੈਸੇ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਹਲਕੇ ਪਟਿਆਲਾ 'ਚ ਹਰਾਉਣਾ ਆਸਾਨ ਨਹੀਂ ਹੋਵੇਗਾ ਪਰ ਵਿਰੋਧੀ ਦਲ ਉਨ੍ਹਾਂ ਨੂੰ ਹਰਾਉਣ ਲਈ ਆਪਣਾ ਪੂਰਾ ਜ਼ੋਰ ਲਗਾ ਰਹੇ ਹਨ। ਇਹੀ ਕਾਰਨ ਹੈ ਕਿ ਪਹਿਲਾਂ ਆਮ ਆਦਮੀ ਪਾਰਟੀ ਤੇ ਹੁਣ ਕਾਂਗਰਸ ਨੇ ਸ਼ਹਿਰ ਦੇ ਸਾਬਕਾ ਮੇਅਰਾਂ ਨੂੰ ਕੈਪਟਨ ਦੇ ਮੁਕਾਬਲੇ ਖੜ੍ਹਾ ਕੀਤਾ ਹੈ। ਇਨ੍ਹਾਂ 'ਚ ਜਿੱਥੇ ਸਾਬਕਾ ਅਕਾਲੀ ਮੇਅਰ ਅਜੀਤਪਾਲ ਸਿੰਘ ਕੋਹਲੀ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਇਸ ਵਿਧਾਨ ਸਭਾ ਚੋਣ ਵਿੱਚ ਪਟਿਆਲਾ ਸੀਟ ਤੋਂ ਕੈਪਟਨ ਨੂੰ ਚੁਣੌਤੀ ਦਿੱਤੀ ਹੈ, ਉੱਥੇ ਹੁਣ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਵੀ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ ਅਤੇ ਸਾਬਕਾ ਮੁੱਖ ਮੰਤਰੀ ਨੂੰ ਚੁਣੌਤੀ ਦੇਣ ਲਈ ਤਿਆਰ ਹਨ। ਅਜਿਹੇ 'ਚ 2 ਸਾਬਕਾ ਮੇਅਰ ਕੈਪਟਨ ਅਮਰਿੰਦਰ ਤੇ ਉਨ੍ਹਾਂ ਦੀ ਨਵੀਂ ਬਣੀ ਪਾਰਟੀ ਦੀ ਚਾਲ ਨੂੰ ਵਿਗਾੜਨ ਦੀ ਤਿਆਰੀ 'ਚ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਭਾਜਪਾ ਦੀਆਂ ਟਿਕਟਾਂ ਦਾ ਕੰਮ 19 ਜਨਵਰੀ ਤੱਕ ਟਲਿਆ

ਬੇਸ਼ੱਕ ਅਜੇ ਤੱਕ ਕੈਪਟਨ ਅਮਰਿੰਦਰ ਦਾ ਨਾਂ ਪਟਿਆਲਾ ਸੀਟ ਤੋਂ ਐਲਾਨ ਨਹੀਂ ਹੋਇਆ ਪਰ ਮੰਨਿਆ ਜਾ ਰਿਹਾ ਹੈ ਕਿ ਉਹ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਵਜੋਂ ਇਸੇ ਹਲਕੇ ਤੋਂ ਚੋਣ ਲੜਨਗੇ। ਇਸ ਦੇ ਮੱਦੇਨਜ਼ਰ ਕਾਂਗਰਸ ਨਿਸ਼ਚਿਤ ਤੌਰ 'ਤੇ ਉਨ੍ਹਾਂ ਦੇ ਸਿਆਸੀ ਕੱਦ ਦੇ ਹਿਸਾਬ ਨਾਲ ਉਮੀਦਵਾਰ ਖੜ੍ਹੇ ਕਰਨ ਨੂੰ ਲੈ ਕੇ ਭੰਬਲਭੂਸੇ ਵਿੱਚ ਸੀ। ਪਹਿਲਾਂ ਤਾਂ ਚਰਚਾ ਸੀ ਕਿ ਕਾਂਗਰਸ ਇਸ ਸੀਟ ਤੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ ਪਰ ਜਦੋਂ ਪਾਰਟੀ ਨੇ ਇਕ ਪਰਿਵਾਰ-ਇਕ ਟਿਕਟ ਦੀ ਨੀਤੀ ਦਾ ਐਲਾਨ ਕੀਤਾ ਤਾਂ ਬ੍ਰਹਮ ਮਹਿੰਦਰਾ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦਿਆਂ ਆਪਣੇ ਪੁੱਤਰ ਮੋਹਿਤ ਮਹਿੰਦਰਾ ਨੂੰ ਪਟਿਆਲਾ ਦਿਹਾਤੀ ਤੋਂ ਹੀ ਪਹਿਲ ਦਿੱਤੀ। ਹੁਣ ਜਦੋਂ ਕਿ ਕੈਪਟਨ ਦੇ ਮੁਕਾਬਲੇ ਕਾਂਗਰਸ ਕੋਲ ਕੋਈ ਵੱਡਾ ਚਿਹਰਾ ਨਹੀਂ ਸੀ ਤਾਂ ਪਾਰਟੀ ਪ੍ਰਧਾਨ ਸਿੱਧੂ ਨੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ 'ਤੇ ਨਜ਼ਰ ਰੱਖੀ ਤੇ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਕਰ ਲਿਆ।ਲ ਦਿੱਤੀ। ਹੁਣ ਜਦੋਂ ਕਿ ਕੈਪਟਨ ਦੇ ਮੁਕਾਬਲੇ ਕਾਂਗਰਸ ਕੋਲ ਕੋਈ ਵੱਡਾ ਚਿਹਰਾ ਨਹੀਂ ਸੀ, ਇਸ ਲਈ ਪਾਰਟੀ ਪ੍ਰਧਾਨ ਸਿੱਧੂ ਨੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ 'ਤੇ ਨਜ਼ਰ ਰੱਖੀ ਤੇ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਕਰ ਲਿਆ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਫਿਰ ਆਪਣੀ ਹੀ ਸਰਕਾਰ ਨੂੰ ਵਿਖਾਈਆਂ ਅੱਖਾਂ, ਦੋ ਟੁੱਕ ’ਚ ਦਿੱਤਾ ਜਵਾਬ

ਇਸ ਤੋਂ ਪਹਿਲਾਂ ਪਿਛਲੇ 10 ਸਾਲਾਂ ਤੋਂ ਅਕਾਲੀ ਦਲ ਵਿੱਚ ਰਹੇ ਵਿਸ਼ਨੂੰ ਸ਼ਰਮਾ ਨੂੰ ਇਸ ਚੋਣ ਲਈ ਪਟਿਆਲਾ ਦਿਹਾਤੀ ਤੋਂ ਟਿਕਟ ਮਿਲਣ ਦੀ ਆਸ ਸੀ ਪਰ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ। ਇਸੇ ਕਾਰਨ ਵਿਸ਼ਨੂੰ ਸ਼ਰਮਾ ਨੇ ਵੀ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕਰਨ ਵਿੱਚ ਦੇਰ ਨਹੀਂ ਲਾਈ। ਦੂਜੇ ਪਾਸੇ 2007 ਤੋਂ ਲੈ ਕੇ 2012 ਤੱਕ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਸਮੇਂ ਪਟਿਆਲਾ ਨਗਰ ਨਿਗਮ ਦੇ ਮੇਅਰ ਰਹੇ ਅਜੀਤਪਾਲ ਕੋਹਲੀ ਨੂੰ ਨਾਲ ਲਿਆਉਣ 'ਚ ਦੇਰੀ ਨਾ ਕੀਤੀ । ਅਜੀਤਪਾਲ ਨੇ  ਪਟਿਆਲਾ ਨਿਗਮ ਦੀ ਮੇਅਰਸ਼ਿਪ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇੱਥੇ ਉਨ੍ਹਾਂ ਦੀ ਨਹੀਂ ਚੱਲੀ। ਮੌਜੂਦਾ ਚੋਣਾਂ ਵਿੱਚ ਵੀ ਅਕਾਲੀ ਦਲ ਨੇ ਅਜੀਤਪਾਲ ਨੂੰ ਟਿਕਟ ਦੇਣ ਲਈ ਕੋਈ ਗੰਭੀਰਤਾ ਨਹੀਂ ਦਿਖਾਈ, ਇਸ ਲਈ ਉਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ ਆਫਰ ਮਿਲਦਿਆਂ ਹੀ 'ਆਪ' ਨੇ ਵੀ ਅਜੀਤਪਾਲ ਨੂੰ ਪਟਿਆਲਾ ਸ਼ਹਿਰੀ ਤੋਂ ਟਿਕਟ ਦੇ ਕੇ ਕੈਪਟਨ ਦੇ ਸਾਹਮਣੇ ਖੜ੍ਹਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ ਦਾਅਵਾ, ਕਿਹਾ-ਕਿਸਾਨਾਂ ਲਈ ਜੋ ਕੁਝ ਅਸੀਂ ਕੀਤਾ, ਉਹ ਕੋਈ ਹੋਰ ਨਹੀਂ ਕਰ ਸਕਦੈ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News