2 ਝਪਟਮਾਰ ਕਾਬੂ
Wednesday, Sep 27, 2017 - 12:18 AM (IST)

ਬਟਾਲਾ, (ਬੇਰੀ, ਸੈਂਡੀ)- ਅੱਜ ਪੀ. ਸੀ. ਆਰ. ਮਹਿਲਾ ਪੁਲਸ ਵੱਲੋਂ 2 ਝਪਟਮਾਰ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਪੀ. ਸੀ. ਆਰ. ਨੰ. 3 ਦੇ ਹੌਲਦਾਰ ਕਿਸ਼ੋਰ ਕੁਮਾਰ ਅਤੇ ਹੌਲਦਾਰ ਰਾਮਪਾਲ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਪੀ. ਸੀ. ਆਰ. ਦੀਆਂ 2 ਮਹਿਲਾਂ ਮੁਲਾਜ਼ਮ ਕੰਵਲਪ੍ਰੀਤ ਕੌਰ ਅਤੇ ਲਵਪ੍ਰੀਤ ਕੌਰ ਗਸ਼ਤ ਕਰ ਰਹੀਆਂ ਸਨ ਕਿ ਜਦੋਂ ਉਹ ਕ੍ਰਿਸ਼ਨਾ ਨਗਰ ਨੇੜੇ ਪਹੁੰਚੀਆਂ ਤਾਂ ਸਾਹਮਣੇ ਤੋਂ ਪਲਸਰ ਮੋਟਰਸਾਈਕਲ ਨੰ. ਪੀ. ਬੀ.-06 ਬੀ. ਸੀ.-2599 'ਤੇ ਸਵਾਰ ਹੋ ਕੇ ਆਏ 2 ਨੌਜਵਾਨਾਂ ਨੇ ਕ੍ਰਿਸ਼ਨਾ ਨਗਰ ਵੱਲੋਂ ਆ ਰਹੀ ਇਕ ਔਰਤ ਦੇ ਗਲੇ 'ਚ ਸੋਨੇ ਦੀ ਚੇਨ ਝਪਟ ਲਈ ਅਤੇ ਜਦੋਂ ਉਹ ਭੱਜਣ ਲੱਗੇ ਤਾਂ ਮਹਿਲਾ ਪੁਲਸ ਮੁਲਾਜ਼ਮਾਂ ਨੇ ਉਕਤ ਝਪਟਮਾਰਾਂ ਨੂੰ ਕਾਬੂ ਕਰ ਕੇ ਥਾਣਾ ਸਿਟੀ ਪੁਲਸ ਦੇ ਹਵਾਲੇ ਕਰ ਦਿੱਤਾ।