ਸਮਾਣਾ ਦੇ ਪਿੰਡ ਦੋਦੜਾ ''ਚ ਵੱਡਾ ਹਾਦਸਾ, ਗੋਬਰ ਗੈਸ ਪਲਾਂਟ ਦੇ ਖੂਹ ''ਚ ਡਿਗਣ ਕਾਰਨ 2 ਕਿਸਾਨਾਂ ਦੀ ਮੌਤ (ਤਸਵੀਰਾਂ)
Saturday, Jun 19, 2021 - 12:37 PM (IST)
ਸਮਾਣਾ (ਦਰਦ) : ਸਮਾਣਾ ਦੇ ਨਾਲ ਲੱਗਦੇ ਪਿੰਡ ਦੋਦੜਾ ਵਿਖੇ ਸ਼ਨੀਵਾਰ ਸਵੇਰੇ ਉਸ ਸਮੇਂ ਵੱਡਾ ਹਾਦਸਾ ਵਾਪਰਿਆ, ਜਦੋਂ ਗੋਬਰ ਗੈਸ ਪਲਾਂਟ ਦੇ ਖੂਹ 'ਚ ਡਿਗਣ ਕਾਰਨ 2 ਕਿਸਾਨਾਂ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਸ਼ਨੀਵਾਰ ਸਵੇਰੇ ਦਰਸ਼ਨ ਸਿੰਘ (50) ਪੁੱਤਰ ਦਯਾ ਸਿੰਘ ਆਪਣੇ ਹੀ ਘਰ 'ਚ ਬਣੇ ਗੋਬਰ ਗੈਸ ਪਲਾਂਟ ਦੇ ਲੀਕ ਹੋ ਰਹੇ ਪਾਈਪ ਨੂੰ ਠੀਕ ਕਰਨ ਲਈ ਪਲਾਂਟ ਦੇ ਹੇਠਲੇ ਹਿੱਸੇ 'ਚ ਉਤਰ ਗਿਆ।
ਇੱਥੇ ਉਸ ਦਾ ਪੈਰ ਤਿਲਕ ਗਿਆ। ਉਸ ਨੂੰ ਬਚਾਉਣ ਲਈ ਬਾਹਰ ਖੜ੍ਹਾ ਗੁਰਧਿਆਨ ਸਿੰਘ (32) ਪੁੱਤਰ ਲਾਭ ਸਿੰਘ ਵੀ ਪਲਾਂਟ ਹੇਠਾਂ ਉਤਰ ਗਿਆ। ਇਸ ਮਗਰੋਂ ਪਰਿਵਾਰ ਵੱਲੋਂ ਪਿੰਡ 'ਚ ਰੌਲਾ ਪਾਉਣ 'ਤੇ ਪਿੰਡ ਵਾਸੀਆਂ ਨੇ ਦੋਹਾਂ ਨੂੰ ਬਾਹਰ ਕੱਢਿਆ। ਇਸ ਸਮੇਂ ਤੱਕ ਗੈਸ ਲੀਕ ਹੋਣ ਕਾਰਨ ਦੋਹਾਂ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ : ਗਰਭਵਤੀ ਬੀਬੀਆਂ ਤੇ ਦੁੱਧ ਪਿਆਉਣ ਵਾਲੀਆਂ ਮਾਵਾਂ ਲਈ ਚੰਗੀ ਖ਼ਬਰ, ਅਰੁਣਾ ਚੌਧਰੀ ਨੇ ਕੀਤਾ ਇਹ ਐਲਾਨ
ਮੌਕੇ 'ਤੇ ਪਹੁੰਚੀ ਡਾਕਟਰਾਂ ਦੀ ਟੀਮ ਵੱਲੋਂ ਦਰਸ਼ਨ ਅਤੇ ਗੁਰਧਿਆਨ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜ਼ਿਕਰਯੋਗ ਹੈਨ ਕਿ 10 ਦਿਨ ਪਹਿਲਾਂ ਇਸ ਗੋਬਰ ਗੈਸ ਪਲਾਂਟ ਦੀ ਸਫ਼ਾਈ ਕੀਤੀ ਗਈ ਸੀ। ਕਿਸੇ ਕਾਰਨ ਪਾਈਪ ਲੀਕ ਹੋਣ ਕਾਰਨ ਅੱਜ ਇਹ ਵੱਡਾ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : 'ਜੈਪਾਲ ਐਨਕਾਊਂਟਰ' ਮਾਮਲੇ 'ਚ ਹੁਣ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਸਾਹਮਣੇ (ਵੀਡੀਓ)
ਇਸ ਮੌਕੇ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਫੋਨ ਕਰਨ 'ਤੇ ਐਂਬੂਲੈਂਸ ਇਕ ਘੰਟੇ 'ਚ ਪਿੰਡ ਪਹੁੰਚੀ। ਫਿਲਹਾਲ ਦੋਵੇਂ ਮ੍ਰਿਤਕਾਂ ਨੂੰ ਪੋਸਟ ਮਾਰਟਮ ਲਈ ਸਮਾਣਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ