2 ਕਰਮਚਾਰੀਅਾਂ ਨੂੰ ਅਾਵਾਰਾ ਕੁੱਤੇ ਨੇ ਵੱਢਿਆ

06/14/2018 12:49:25 AM

 ਰੂਪਨਗਰ, (ਵਿਜੇ)- ਰੂਪਨਗਰ ਦੇ ਮਿੰਨੀ ਸਕੱਤਰੇਤ ’ਚ ਅਾਵਾਰਾ ਕੁੱਤਿਆਂ ਦੇ  ਵੱਢਣ ਨਾਲ ਦੋ ਕਰਮਚਾਰੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। 
ਇਸ ਸਬੰਧੀ ਸਿਵਲ ਹਸਪਤਾਲ ’ਚ ਇਲਾਜ ਅਧੀਨ ਅਵਤਾਰ ਸਿੰਘ ਪੁੱਤਰ ਰਾਮ ਆਸਰਾ ਨੇ ਦੱਸਿਆ ਕਿ ਉਹ ਐੱਸ.ਐੱਸ.ਪੀ. ਦਫਤਰ ’ਚ ਕੰਮ ਕਰਦਾ ਹੈ ਅਤੇ ਜਦੋਂ ਉਹ ਡਾਕ ਦੇਣ ਲਈ ਡੀ. ਸੀ. ਦਫਤਰ ਜਾ ਰਿਹਾ ਸੀ ਤਾਂ ਲੋਕ ਸੰਪਰਕ ਵਿਭਾਗ ਦੇ ਨੇਡ਼ੇ ਇਕ ਅਾਵਾਰਾ ਕੁੱਤੇ ਨੇ ਉਸ ਨੂੰ ਅਚਾਨਕ  ਵੱਢ ਲਿਆ। ਜਿਸ ਕਾਰਨ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਇਸੇ ਤਰ੍ਹਾਂ ਸਿਵਲ ਹਸਪਤਾਲ ’ਚ ਇਲਾਜ ਅਧੀਨ ਰਮਨਦੀਪ ਪੁੱਤਰ ਅਜਮੇਰ ਸਿੰਘ ਨੇ ਦੱਸਿਆ ਕਿ ਉਹ ਜ਼ਿਲਾ ਕੋਰਟ ਕੰਪਲੈਕਸ ’ਚ ਕੰਮ ਕਰਦਾ ਹੈ ਅਤੇ ਉਹ ਕੰਮ ਲਈ ਡੀ.ਟੀ.ਓ. ਦਫਤਰ ਜਾ ਰਿਹਾ ਸੀ ਕਿ ਅਾਵਾਰਾ ਕੁੱਤੇ ਨੇ ਅਚਾਨਕ ਉਸ ਨੂੰ ਵੱਢ  ਲਿਆ ਅਤੇ ਇਲਾਜ ਲਈ ਉਸ ਨੂੰ ਸਿਵਲ ਹਸਪਤਾਲ ਆਉਣਾ ਪਿਆ। ਜ਼ਿਕਰਯੋਗ ਹੈ ਕਿ ਅਾਵਾਰਾ ਕੁੱਤਿਆਂ ਦਾ ਆਤੰਕ ਰੁਕਣ ਦਾ ਨਾਂ ਨਹੀਂ ਲੈ ਰਿਹਾ , ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਖੂੰਖਾਰ ਕੁੱਤਿਆਂ ’ਤੇ ਕਾਬੂ ਪਾਉਣ ਲਈ ਜਲਦ ਤੋਂ ਜਲਦ ਠੋਸ ਕਦਮ ਚੁੱਕੇ ਜਾਣ।
 


Related News