ਪਿੰਡ ਜਲਾਲਪੁਰ ਤੇ ਬੈਂਸ ਅਵਾਨ ਦੇ 2 ਬਜ਼ੁਰਗਾਂ ਦੀ ਕੋਰੋਨਾ ਕਾਰਨ ਹੋਈ ਮੌਤ
Monday, Sep 28, 2020 - 08:28 PM (IST)
ਟਾਂਡਾ ਉਡ਼ਮੁਡ਼, (ਪੰਡਿਤ, ਕੁਲਦੀਸ਼, ਮੋਮੀ)- ਪਿੰਡ ਜਲਾਲਪੁਰ ਅਤੇ ਬੈਂਸ ਅਵਾਨ ਦੇ 2 ਬਜ਼ੁਰਗ ਵਿਅਕਤੀਆਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਇਹ ਦੋਵੇਂ ਜਲੰਧਰ ਦੇ ਹਸਪਤਾਲਾਂ ਵਿੱਚ ਬਿਮਾਰੀ ਦੇ ਚਲਦੇ ਜੇਰੇ ਇਲਾਜ ਸਨ ਅਤੇ ਦੋਨਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਨਿਕਲਿਆ ਸੀ। ਅੱਜ ਮੌਤ ਤੋਂ ਬਾਅਦ ਸਰਕਾਰੀ ਹਸਪਤਾਲ ਦੇ ਐੱਚ.ਆਈ. ਸ਼ਵਿੰਦਰ ਸਿੰਘ ਅਤੇ ਕੁਲਵੀਰ ਸਿੰਘ ਦੀਆਂ ਦੋ ਟੀਮਾਂ ਨੇ ਦੋਨਾਂ ਮ੍ਰਿਤਕਾ ਦਾ ਸਰਕਾਰੀ ਹਦਾਇਤਾਂ ਅਨੁਸਾਰ ਅੰਤਿਮ ਸੰਸਕਾਰ ਕਰਵਾਇਆ ਹੈ। ਉਧਰ ਸਰਕਾਰੀ ਹਸਪਤਾਲ ਦੀਆਂ ਟੀਮਾਂ ਵੱਲੋ ਸੀ.ਐੱਚ.ਸੀ. ਟਾਂਡਾ, ਦਰੀਆਂ ਅਤੇ ਖੋਖਰ ਮੰਡੀ ਵਿੱਚ ਕੋਰੋਨਾ ਟੈਸਟਾਂ ਲਈ ਸੈਂਪਲ ਲਏ ਗਏ। ਇਹ ਜਾਣਕਾਰੀ ਦਿੰਦੇ ਕੋਵਿਡ ਇੰਚਾਰਜ ਡਾ. ਕੇ.ਆਰ. ਬਾਲੀ ਨੇ ਦੱਸਿਆ ਕਿ ਅੱਜ ਸਰਕਾਰੀ ਹਸਪਤਾਲ ਦੀਆਂ ਟੀਮਾਂ ਨੇ ਐੱਸ.ਐੱਮ.ਓ. ਡਾ. ਪ੍ਰੀਤ ਮਹਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ 62 ਟੈਸਟ ਕੀਤੇ ਹਨ ਅਤੇ ਇਨ੍ਹਾਂ ਵਿੱਚੋਂ 11 ਰੈਪਿਡ ਟੈਸਟਾਂ ਦੀਆਂ ਰਿਪੋਰਟਾਂ ਨੇਗਟਿਵ ਆਈਆਂ ਹਨ। ਉਨ੍ਹਾਂ ਦੱਸਿਆ ਕਿ 26 ਸਤੰਬਰ ਦੇ ਟੈਸਟਾਂ ਵਿੱਚੋਂ ਵਾਰਡ 11 ਉਡ਼ਮੁਡ਼ ਵਾਸੀ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਡਾ. ਬਾਲੀ ਨੇ ਦੱਸਿਆ ਕਿ ਅੱਜ ਸੈਂਪਲਿੰਗ ਦੇ ਨਾਲ ਟੈਸਟਾਂ ਲਈ ਏ.ਐੱਨ.ਐੱਮ. ਨੂੰ ਟਰੇਨਿੰਗ ਵੀ ਦਿੱਤੀ ਗਈ। ਇਸ ਦੌਰਾਨ ਡਾ. ਰਵੀ ਕੁਮਾਰ, ਬੀ.ਈ.ਈ. ਅਵਤਾਰ ਸਿੰਘ, ਬਲਜੀਤ ਸਿੰਘ, ਹਰਿੰਦਰ ਸਿੰਘ, ਗੁਰਜੀਤ ਸਿੰਘ, ਅਮ੍ਰਿਤਪਾਲ ਕੌਰ, ਜਤਿੰਦਰ ਸਿੰਘ, ਗੁਰਜੋਤ ਸਿੰਘ, ਨਵਦੀਪ ਕੌਰ, ਮਲਕੀਤ ਸਿੰਘ, ਹਰਜਿੰਦਰ ਸਿੰਘ, ਕੁਲਵਿੰਦਰ ਕੌਰ,ਅਤੇ ਕੁਲਵਿੰਦਰ ਜੀਤ ਕੌਰ ਦੀ ਟੀਮ ਨੇ ਟਰੇਨਿੰਗ ਦਿੱਤੀ ਅਤੇ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਵੀ ਕੀਤਾ।