ਸਾਬਕਾ ਕਾਂਗਰਸੀ ਵਿਧਾਇਕ ਦੀ ਗੱਡੀ ''ਚੋਂ ''ਚਿੱਟਾ'' ਵੇਚਣ ਵਾਲੇ 2 ਸਮੱਗਲਰ ਦਬੋਚੇ, ਛਿੱਤਰ-ਪਰੇਡ
Wednesday, Jul 11, 2018 - 12:12 AM (IST)
ਅੰਮ੍ਰਿਤਸਰ (ਸੰਜੀਵ) - ਪਿੰਡ-ਪਿੰਡ ਚਿੱਟੇ ਦੀਆਂ ਪੁੜੀਆਂ ਵੇਚਣ ਵਾਲੇ 2 ਸਮੱਗਲਰਾਂ ਨੂੰ ਅੱਜ ਜੰਡਿਆਲਾ ਗੁਰੂ ਦੇ ਪਿੰਡ ਭਾਰੜ ਵਿਖੇ ਲੋਕਾਂ ਨੇ ਫੜ ਕੇ ਪਹਿਲਾਂ ਤਾਂ ਜੰਮ ਕੇ ਛਿੱਤਰ-ਪਰੇਡ ਕੀਤੀ ਅਤੇ ਫਿਰ ਰੱਸੀਆਂ ਨਾਲ ਬੰਨ੍ਹ ਕੇ ਥਾਣਾ ਜੰਡਿਆਲਾ ਗੁਰੂ ਦੀ ਪੁਲਸ ਹਵਾਲੇ ਕਰ ਦਿੱਤਾ। ਦੋਸ਼ੀਆਂ ਦੀ ਪਛਾਣ ਜਸਬੀਰ ਸਿੰਘ ਵਾਸੀ ਖਿਲਚੀਆਂ ਤੇ ਅਰਸ਼ਬੀਰ ਸਿੰਘ ਵਾਸੀ ਗੁੰਨੋਵਾਲ ਦੇ ਰੂਪ ਵਿਚ ਹੋਈ, ਜਿਨ੍ਹਾਂ ਵਿਰੁੱਧ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵੇਂ ਦੋਸ਼ੀ ਸਿਲੰਡਰ ਡਲਿਵਰੀ ਦੀ ਆੜ 'ਚ ਪਿੰਡ-ਪਿੰਡ ਜਾ ਕੇ ਨੌਜਵਾਨਾਂ ਨੂੰ 4-4 ਸੌ ਰੁਪਏ 'ਚ ਹੈਰੋਇਨ ਦੀਆਂ ਪੁੜੀਆਂ ਵੇਚ ਰਹੇ ਸਨ । ਜਿਸ ਗੱਡੀ ਵਿਚ ਦੋਵੇਂ ਸਮੱਗਲਰ ਸਿਲੰਡਰ ਵੇਚਣ ਆਏ ਸਨ ਉਹ ਕਿਸੇ ਹੋਰ ਦੀ ਨਹੀਂ ਸਗੋਂ ਜੰਡਿਆਲਾ ਗੁਰੂ ਖੇਤਰ ਦੇ ਇਕ ਤਾਕਤਵਰ ਨੇਤਾ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਦੀ ਸੀ ।
ਫੜੇ ਗਏ ਦੋਵਾਂ ਸਮੱਗਲਰ ਵੀ ਨਸ਼ੇ ਦੇ ਆਦੀ ਹਨ, ਉਹ ਆਪ ਵੀ ਨਸ਼ਾ ਕਰਦੇ ਹਨ। ਥਾਣਾ ਜੰਡਿਆਲਾ ਗੁਰੂ ਦੇ ਇੰਚਾਰਜ ਸ਼ਮਿੰਦਰਜੀਤ ਸਿੰਘ ਨੇ ਕਿਹਾ ਕਿ ਦੋਵਾਂ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਜੇਲ ਭੇਜ ਦਿੱਤਾ ਗਿਆ ਹੈ ।
