ਅਬੋਹਰ ''ਚ ਗੁੰਡਾਗਰਦੀ ਦਾ ਨੰਗਾ ਨਾਚ, 2 ਦਰਜਨ ਨੌਜਵਾਨਾਂ ਨੇ ਮਾਮੇ-ਭਾਣਜੇ ''ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

Tuesday, Feb 14, 2023 - 04:33 PM (IST)

ਅਬੋਹਰ (ਸੁਨੀਲ) : ਨਗਰ ’ਚ ਦਿਨ ਦਿਹਾੜੇ ਇਕ ਵਾਰ ਫਿਰ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਗਿਆ। ਬੱਸ ਸਟੈਂਡ ਨੇੜੇ ਮੁੱਖ ਪੋਸਟ ਆਫਿਸ ਨੇੜੇ ਕਰੀਬ 2 ਦਰਜਨ ਨੌਜਵਾਨਾਂ ਨੇ 3 ਲੋਕਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਵਿੱਚ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦਾ ਦੋਸ਼ ਹੈ ਕਿ ਹਮਲਾਵਰ ਉਸਦੇ ਦੋ ਸਾਥੀਆਂ ਨੂੰ ਚੁੱਕ ਕੇ ਆਪਣੇ ਨਾਲ ਹੀ ਲੈ ਗਏ ਹਨ। ਉੱਧਰ, ਨਗਰ ਥਾਣਾ ਪੁਲਸ ਨੇ ਜ਼ਖ਼ਮੀ ਦੇ ਬਿਆਨ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਘਰ 'ਚ ਪੁਆਏ ਕੀਰਨੇ, 4 ਭੈਣਾਂ ਦੇ ਇਕਲੌਤੇ ਭਰਾ ਦੀ ਤੜਫ਼-ਤੜਫ਼ ਕੇ ਹੋਈ ਮੌਤ

ਪਿੰਡ ਮਹਾਨੀ ਖੇੜਾ ਵਾਸੀ ਸੁਖਜੀਤ ਪੁੱਤਰ ਅਰਮਜੀਤ ਸਿੰਘ ਨੇ ਦੱਸਿਆ ਕਿ ਉਸਦਾ ਭਾਣਜਾ ਵਿੱਕੀ ਅਬੋਹਰ ਦੇ ਇਕ ਪ੍ਰਾਈਵੇਟ ਕੋਚਿੰਗ ਸੈਂਟਰ ਵਿੱਚ ਪੜ੍ਹਦਾਹੈ,ਜਿਥੇ ਕੁਝ ਦਿਨ ਪਹਿਲਾਂ ਉਸਦੀ ਕੁਝ ਨੌਜਵਾਨਾਂ ਨਾਲ ਲੜਾਈ ਹੋ ਗਈ ਸੀ ਅਤੇ ਉਸਦੇ ਭਾਣਜੇ ਨੇ ਇਸ ਸਬੰਧੀ ਉਸ ਨੂੰ ਦੱਸਿਆ ਵੀ ਸੀ। ਜਿਸ ਤੋਂ ਬਾਅਦ ਅੱਜ ਉਹ ਉਕਤ ਨੌਜਵਾਨਾਂ ਨਾਲ ਗੱਲ ਕਰਨ ਲਈ ਆਪਣੇ ਭਾਣਜੇ ਵਿੱਕੀ ਅਤੇ ਮੁੰਡੇ ਜਸਪ੍ਰੀਤ ਨਾਲ ਇੱਥੇ ਆਇਆ ਸੀ। ਸੁਖਜੀਤ ਨੇ ਦੱਸਿਆ ਕਿ ਉਹ ਮੁੱਖ ਪੋਸਟ ਆਫਿਸ ਨੇੜੇ ਜਾ ਰਹੇ ਸੀ ਕਿ ਪਹਿਲਾਂ ਤੋਂ ਹੀ ਘਾਤ ਲਗਾ ਕੇ ਕਰੀਬ 2 ਦਰਜਨ ਨੌਜਵਾਨਾਂ ਨੇ ਕਾਪਿਆਂ ਅਤੇ ਗੰਡਾਸਿਆ ਨਾਲ ਉਨ੍ਹਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। 

ਇਹ ਵੀ ਪੜ੍ਹੋ- ਬੰਬੀਹਾ ਗੈਂਗ ਖ਼ਿਲਾਫ਼ ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਇਕੋ ਸਮੇਂ 60 ਤੋਂ ਵੱਧ ਟਿਕਾਣਿਆਂ ’ਤੇ ਛਾਪੇਮਾਰੀ

ਮੌਕੇ 'ਤੇ ਮੌਜੂਦ ਲੋਕਾਂ ਨੇ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਉਸਨੂੰ ਹਪਸਤਾਲ ਪਹੁੰਚਾਇਆ। ਸੁਖਜੀਤ ਦਾ ਦੋਸ਼ ਹੈ ਕਿ ਹਮਲਾਵਰ ਉਸਦੇ ਭਾਣਜੇ ਵਿੱਕੀ ਅਤੇ ਮੁੰਡੇ ਜਸਪ੍ਰੀਤ ਨੂੰ ਅਗਵਾ ਕਰ ਆਪਣੇ ਨਾਲ ਲੈ ਗਏ ਹਨ। ਉੱਥੇ ਹੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਨਗਰ ਥਾਣਾ ਪੁਲਸ ਮੌਕੇ 'ਤੇ ਪਹੁੰਚੀ ਪਰ ਉਸ ਤੋਂ ਪਹਿਲਾਂ ਹੀ ਹਮਲਾਵਰ ਉਥੋਂ ਫ਼ਰਾਰ ਹੋ ਚੁੱਕੇ ਸਨ। ਪੁਲਸ ਨੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਸੁਖਜੀਤ ਦੇ ਬਿਆਨ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲਾਵਰ ਬੁਰਜ ਮੁਹਾਰ ਅਤੇ ਡੰਗਰਖੇੜਆ ਦੇ ਦੱਸੇ ਜਾ ਰਹੇ ਹਨ। ਨਗਰ ਥਾਣਾ ਮੁੱਖੀ ਪਰਮਜੀਤ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਇਸ ਤਰ੍ਹਾਂ ਦਾ ਮਾਮਲਾ ਆਇਆ ਹੈ ਅਤੇ ਜ਼ਖ਼ਮੀ ਦੇ ਬਿਆਨ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News