ਭਿਆਨਕ ਸੜਕ ਹਾਦਸੇ ਨੇ ਬੁਝਾਏ 2 ਘਰਾਂ ਦੇ ਚਿਰਾਗ, ਦਰਦਨਾਕ ਮੰਜ਼ਰ ਦੇਖ ਕੰਬੀ ਲੋਕਾਂ ਦੀ ਰੂਹ

Tuesday, Nov 03, 2020 - 12:02 PM (IST)

ਭਿਆਨਕ ਸੜਕ ਹਾਦਸੇ ਨੇ ਬੁਝਾਏ 2 ਘਰਾਂ ਦੇ ਚਿਰਾਗ, ਦਰਦਨਾਕ ਮੰਜ਼ਰ ਦੇਖ ਕੰਬੀ ਲੋਕਾਂ ਦੀ ਰੂਹ

ਗੜ੍ਹਸ਼ੰਕਰ (ਸੰਜੀਵ) : ਗੜ੍ਹਸ਼ੰਕਰ ਵਿਖੇ ਆਨੰਦਪੁਰ ਸਾਹਿਬ ਰੋਡ 'ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਨੇ 2 ਘਰਾਂ ਦੇ ਚਿਰਾਗ ਸਦਾ ਲਈ ਬੁਝਾ ਦਿੱਤੇ। ਜਾਣਕਾਰੀ ਮੁਤਾਬਕ ਜਦੋਂ ਇੱਕ ਵਰਨਾ ਗੱਡੀ ਆਨੰਦਪੁਰ ਸਾਹਿਬ ਤੋਂ ਗੜ੍ਹਸ਼ੰਕਰ ਵੱਲ ਆ ਰਹੀ ਸੀ ਤਾਂ ਪਿੱਛਿਓਂ ਉਸ ਨੂੰ ਮੋਟਰਸਾਈਕਲ ਸਵਾਰਾਂ ਨੇ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ : 'ਜਣੇਪੇ' ਲਈ ਵੱਡੇ ਆਪਰੇਸ਼ਨ ਦੇ ਬਹਾਨੇ ਆਸ਼ਾ ਵਰਕਰ ਦੀ ਘਟੀਆ ਕਰਤੂਤ, ਸੱਚ ਜਾਣ ਦੰਗ ਰਹਿ ਗਿਆ ਪਰਿਵਾਰ 

ਇਹ ਟੱਕਰ ਇੰਨੀ ਤੇਜ਼ੀ ਨਾਲ ਵੱਜੀ ਕਿ ਮੋਟਰਸਾਈਕਲ ਸਵਾਰ 2 ਨੌਜਵਾਨਾਂਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸ਼ਿੰਕੂ ਪੁੱਤਰ ਹਰਮੇਸ਼ ਲਾਲ ਅਤੇ ਜੱਸਾ ਪੁੱਤਰ ਪਰਮਜੀਤ ਵਾਰਡ ਨੰਬਰ-6 ਭੱਟਾਂ ਮੁਹੱਲਾ ਵੱਜੋਂ ਹੋਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਬੇਅਦਬੀ' ਮਾਮਲੇ ਦੀ ਸੂਚਨਾ ਦੇਣ ਵਾਲਾ ਹੀ ਨਿਕਲਿਆ 'ਮੁਲਜ਼ਮ', ਭੜਕੀ ਸਿੱਖ ਸੰਗਤ

ਫਿਲਹਾਲ ਗੜ੍ਹਸ਼ੰਕਰ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਮ੍ਰਿਤਕ ਦੇਹਾਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਮੁਰਦਾ ਘਰ ਵਿਖੇ ਰਖਵਾ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਲੋਕ ਸਭਾ ਮੈਂਬਰ 'ਮੇਜਰ ਸਿੰਘ ਉਬੋਕੇ' ਦਾ ਦਿਹਾਂਤ

ਦੋਹਾਂ ਮੌਤਾਂ ਨਾਲ ਪਰਿਵਾਰਾਂ ਨੂੰ ਨਾ ਭੁੱਲਣ ਵਾਲਾ ਸਦਮਾ ਲੱਗਿਆ ਹੈ ਅਤੇ ਮ੍ਰਿਤਕ ਨੌਜਵਾਨ ਆਪਣੇ ਪਰਿਵਾਰ ਨੂੰ ਉਮਰਾਂ ਦਾ ਦੁੱਖ ਦੇ ਗਏ ਹਨ।


 


author

Babita

Content Editor

Related News