ਚੰਡੀਗੜ੍ਹ ''ਚ ਧੁੰਦ ਤੇ ਤੇਜ਼ ਰਫਤਾਰੀ ਨੇ ਲਈ ਪਿਓ-ਪੁੱਤ ਦੀ ਜਾਨ
Tuesday, Dec 24, 2019 - 04:18 PM (IST)

ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ ਦੇ ਸੈਕਟਰ-34 ਗੁਰਦੁਆਰੇ ਨੇੜੇ ਹੋਏ ਇਕ ਦਰਦਨਾਕ ਸੜਕ ਹਾਦਸੇ 'ਚ 7 ਸਾਲ ਦੇ ਬੱਚੇ ਸਮੇਤ ਪਿਤਾ ਦੀ ਮੌਤ ਹੋ ਗਈ। ਹਾਦਸੇ ਦੌਰਾਨ ਮਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਹਾਦਸਾ ਦੇਰ ਰਾਤ ਉਸ ਸਮੇਂ ਹੋਇਆ, ਜਦੋਂ ਪਰਿਵਾਰ ਸਕੂਟੀ 'ਤੇ ਸਵਾਰ ਹੋ ਕੇ ਮੋਹਾਲੀ ਤੋਂ ਵਾਪਸ ਸੈਕਟਰ-29 ਸਥਿਤ ਆਪਣੇ ਘਰ ਆ ਰਿਹਾ ਸੀ, ਜਿਵੇਂ ਹੀ ਉਹ ਸੈਕਟਰ-34 ਸਥਿਤ ਗੁਰਦੁਆਰੇ ਨੇੜੇ ਪੁੱਜੇ, ਧੁੰਦ ਅਤੇ ਤੇਜ਼ ਰਫਤਾਰੀ ਦੇ ਚੱਲਦਿਆਂ ਐਕਟਿਵਾ ਸੜਕ ਕਿਨਾਰੇ ਲੱਗੇ ਪੋਲ ਨਾਲ ਟਕਰਾ ਗਈ।
ਇਹ ਟੱਕਰ ਇੰਨੀ ਦਰਦਨਾਕ ਸੀ ਕਿ ਤਿੰਨੇ ਬੁਰੀ ਤਰ੍ਹਾਂ ਜ਼ਖਮੀਂ ਹੋ ਗਏ ਅਤੇ ਸੜਕ 'ਤੇ ਡਿਗ ਗਏ। ਇਸ ਦੌਰਾਨ ਲੋਕਾਂ ਨੇ ਐਂਬੂਲੈਂਸ ਨੂੰ ਕਾਲ ਕਰਕੇ ਤਿੰਨਾਂ ਜ਼ਖਮੀਆਂ ਨੂੰ ਗੰਭੀਰ ਹਾਲਤ 'ਚ ਸੈਕਟਰ-32 ਹਸਪਤਾਲ ਭਰਤੀ ਕਰਾਇਆ ਗਿਆ, ਜਿੱਥੇ 7 ਸਾਲਾ ਬੱਚੇ ਰੋਹਨ ਅਤੇ ਉਸ ਦੇ ਪਿਤਾ ਪਰਵੀਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਮਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।