ਸੜਕ ਹਾਦਸਿਆਂ 'ਚ 2 ਦੀ ਮੌਤ,1 ਜ਼ਖਮੀ

Tuesday, Jan 30, 2018 - 07:21 AM (IST)

ਸੜਕ ਹਾਦਸਿਆਂ 'ਚ 2 ਦੀ ਮੌਤ,1 ਜ਼ਖਮੀ

ਕਪੂਰਥਲਾ, (ਮਲਹੋਤਰਾ)- ਕਪੂਰਥਲਾ 'ਚ ਵਾਪਰੇ ਵੱਖ-ਵੱਖ ਤਿੰਨ ਸੜਕ ਹਾਦਸਿਆਂ 'ਚ 2 ਦੀ ਮੌਤ ਤੇ 1 ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ-ਫੱਤੂਢੀਂਗਾ ਮਾਰਗ 'ਤੇ ਦੁਰਘਟਨਾ 'ਚ ਮਾਰੇ ਗਏ ਮਹਿੰਦਰ ਸਿੰਘ (60) ਸਾਲ ਜੋ ਕਿ ਕਪੂਰਥਲਾ ਤੋਂ ਰੇਹੜੀ ਰਿਕਸ਼ਾ 'ਤੇ ਸਾਮਾਨ ਲੈ ਕੇ ਫੱਤੂਢੀਂਗਾ ਰੋਡ 'ਤੇ ਜਾ ਰਿਹਾ ਸੀ। ਜਦੋਂ ਉਹ ਪ੍ਰਵੇਜ ਨਗਰ ਦੇ ਕੋਲ ਪਹੁੰਚਿਆ ਤਾਂ ਅਣਪਛਾਤੇ ਵਾਹਨ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ, ਨੂੰ ਇਲਾਜ ਲਈ ਸਥਾਨਕ ਲੋਕਾਂ ਦੀ ਮਦਦ ਨਾਲ 108 ਐਂਬੂਲੈਂਸ 'ਤੇ ਸਿਵਲ ਹਪਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
PunjabKesari
ਅਣਪਛਾਤਾ ਵਾਹਨ ਚਾਲਕ ਮੌਕੇ ਦਾ ਫਾਇਦਾ ਉਠਾ ਕੇ ਉਥੋਂ ਫਰਾਰ ਹੋ ਗਿਆ। ਥਾਣਾ ਫੱਤੂਢੀਂਗਾ ਦੀ ਪੁਲਸ ਵਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ 'ਚ ਭੇਜ ਦਿੱਤਾ ਗਿਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸੇ ਤਰ੍ਹਾਂ ਇਕ ਹੋਰ ਸੜਕ ਹਾਦਸੇ 'ਚ ਗੁਰਮੀਤ ਸਿੰਘ ਪੁੱਤਰ ਚੰਨਾ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਹੀਰਾ ਪੁੱਤਰ ਚੰਨਾ ਸਿੰਘ ਮੋਟਰਸਾਈਕਲ 'ਤੇ ਰੋਜ਼ ਦੀ ਤਰ੍ਹਾਂ ਮੋਟਰਸਾਈਕਲ ਰਾਹੀਂ ਕਪੂਰਥਲਾ ਤੋਂ ਵਾਪਸ ਆਪਣੇ ਪਿੰਡ ਸ਼ੇਖਾਵਾਲ ਆ ਰਿਹਾ ਸੀ, ਜਦੋਂ ਉਹ ਫੱਤੂਢੀਂਗਾ ਮਾਰਗ 'ਤੇ ਭਵਾਨੀਪੁਰ ਦੇ ਨਜ਼ਦੀਕ ਪਹੁੰਚਿਆ ਤਾਂ ਇਕ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਹ ਜਾਣਕਾਰੀ ਡਿਊਟੀ 'ਤੇ ਤਾਇਨਾਤ ਡਾ. ਬੈਂਸ ਨੇ ਦਿੱਤੀ। ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਭੇਜ ਦਿੱਤਾ ਗਿਆ ਹੈ ਤੇ ਅਗਲੇਰੀ ਕਾਵਰਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਬਚਨ ਸਿੰਘ ਪੁੱਤਰ ਗੁਰਦੀਪ ਸਿੰਘ (28) ਸਾਲ ਨਰੋਤਮ ਵਿਹਾਰ ਕਪੂਰਥਲਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕੀ ਉਹ ਮੋਟਰਸਾਈਕਲ 'ਤੇ ਆਪਣੇ ਰਿਸ਼ਤੇਦਾਰ ਨੂੰ ਮਿਲ ਕੇ ਵਾਪਸ ਆ ਰਿਹਾ ਸੀ, ਜਦੋਂ ਉਹ ਪਿੰਡ ਭੀਲੇ ਦੇ ਨਜ਼ਦੀਕ ਪਹੁੰਚਿਆਂ ਤਾਂ ਸੜਕ ਖਰਾਬ ਹੋਣ ਕਾਰਨ ਉਸਦਾ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਉਸਦੇ ਗੰਭੀਰ ਸੱਟਾਂ ਲੱਗੀਆਂ। 


Related News