ਮੋਹਾਲੀ ਤੋਂ ਚੰਗੀ ਖਬਰ, 2 ਹੋਰ ਮਰੀਜ਼ਾਂ ਨੇ ''ਕੋਰੋਨਾ'' ਨੂੰ ਹਰਾਇਆ
Sunday, May 10, 2020 - 12:59 PM (IST)
ਮੋਹਾਲੀ (ਵੈੱਬ ਡੈਸਕ, ਰਾਣਾ, ਪਰਦੀਪ) : ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਦੌਰਾਨ ਮੋਹਾਲੀ ਤੋਂ ਚੰਗੀ ਖਬਰ ਆਈ ਹੈ। ਮੋਹਾਲੀ ਦੇ 2 ਮਰੀਜ਼ਾਂ ਨੇ ਕੋਰੋਨਾ ਤੋਂ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸੀ ਕਰ ਲਈ ਹੈ। ਇਨ੍ਹਾਂ 'ਚੋਂ ਇਕ ਮਰੀਜ਼ ਡੇਰਾਬੱਸੀ ਦੇ ਪਿੰਡ ਜਵਾਹਰਪੁਰ ਅਤੇ ਦੂਜਾ ਸੈਕਟਰ-91 ਨਾਲ ਸਬੰਧਿਤ ਹੈ। ਦੋਹਾਂ ਨੂੰ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਗਿਆਨ ਸਾਗਰ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ ਅਤੇ ਅੱਜ ਦੋਹਾਂ ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ, ਜਿਸ ਤੋਂ ਬਾਅਦ ਹਸਪਤਾਲ ਵੱਲੋਂ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ। ਦੱਸ ਦੇਈਏ ਕਿ ਇਸ ਸਮੇਂ ਮੋਹਾਲੀ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 98 ਤੱਕ ਪਹੁੰਚ ਗਈ ਹੈ, ਜਦੋਂ ਕਿ ਕੋਰੋਨਾ ਦੇ 41 ਐਕਟਿਵ ਕੇਸ ਚੱਲ ਰਹੇ ਹਨ। ਇਸ ਤੋਂ ਇਲਾਵਾ ਹੁਣ ਤੱਕ 54 ਲੋਕ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ।
ਇਹ ਵੀ ਪੜ੍ਹੋ : 'ਕੋਰੋਨਾ' ਦਾ ਗੜ੍ਹ ਬਣ ਚੁੱਕੀ ਬਾਪੂਧਾਮ ਕਾਲੋਨੀ 'ਚ 3 ਨਵੇਂ ਕੇਸਾਂ ਦੀ ਪੁਸ਼ਟੀ
125 ਸੈਂਪਲਾਂ 'ਚੋਂ 110 ਦੀ ਰਿਪੋਰਟ ਆਈ ਨੈਗੇਟਿਵ
ਕੋਰੋਨਾ ਵਾਇਰਸ ਪੂਰੀ ਮਹਾਂਮਾਰੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਵੱਲੋਂ ਕਿਸੇ ਵੀ ਕੇਸ 'ਚ ਪਾਜ਼ੇਟਿਵ ਰਿਪੋਰਟ ਆਉਣ ਤੋਂ ਬਾਅਦ ਵੱਡੇ ਪੱਧਰ 'ਤੇ ਸੈਂਪਲਿੰਗ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਪਾਜ਼ੇਟਿਵ ਆਉਣ ਵਾਲੇ ਉਸ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਕੇ ਸਿਹਤ ਸਬੰਧੀ ਸਰਵੇ ਸ਼ੁਰੂ ਕਰ ਦਿੱਤਾ ਜਾਂਦਾ ਹੈ। ਮੋਹਾਲੀ 'ਚ ਬੀਤੇ ਦਿਨੀਂ 125 ਲੋਕਾਂ ਦੇ ਟੈਸਟ ਕੀਤੇ ਗਏ ਸਨ, ਜਿਨ੍ਹਾਂ 'ਚੋਂ 110 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਇਹ ਵੀ ਪੜ੍ਹੋ : 'ਕੋਰੋਨਾ' ਦੇ ਸ਼ੱਕੀ ਮਰੀਜ਼ਾਂ ਨੂੰ 14 ਦਿਨ ਤੋਂ ਪਹਿਲਾਂ ਵੀ ਮਿਲ ਸਕਦੀ ਹੈ ਛੁੱਟੀ