2 ਵਿਦਿਆਰਥਣਾਂ ਨਾਲ ਛੇੜਛਾੜ ਦਾ ਮਾਮਲਾ : ਪੁਲਸ ਦੀ ਪਹੁੰਚ ਤੋਂ ਦੂਰ ਹੈ ਪ੍ਰਿੰਸੀਪਲ ਦੀਪਕ ਡੋਗਰਾ
Thursday, Nov 23, 2017 - 12:56 PM (IST)
ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ) — ਮੈਰੀਟੋਰਿਅਸ ਸਕੂਲ ਘਾਬਦਾਂ ਦੇ ਮੁਅਤਲ ਪ੍ਰਿੰਸੀਪਲ ਦੀਪਕ ਡੋਗਰਾ ਅਜੇ ਤਕ ਪੁਲਸ ਦੀ ਜਾਂਚ ਤੋਂ ਦੂਰ ਹੈ। ਸ਼ਨੀਵਾਰ ਨੂੰ ਥਾਣਾ ਸਦਰ ਸੰਗਰੂਰ ਦੇ ਬਾਲੀਆਂ 'ਚ ਉਕਤ ਪ੍ਰਿੰਸੀਪਲ ਦੇ ਖਿਲਾਫ ਚਾਹੇ ਪੁਲਸ ਨੇ ਸਰੀਰਕ ਸ਼ੋਸ਼ਣ ਤੇ ਬਾਲ ਸੁਰੱਖਿਆ ਏਕਟ ਅਧੀਨ ਮਾਮਲਾ ਦਰਜ ਕਰ ਲਿਆ ਸੀ ਪਰ ਅਜੇ ਤਕ ਪੁਲਸ ਉਸ ਦੀ ਗ੍ਰਿਫਤਾਰੀ ਨਹੀਂ ਕਰ ਸਕੀ। ਜ਼ਿਕਰਯੋਗ ਹੈ ਕਿ ਪ੍ਰਿੰਸੀਪਲ ਦੀਪਕ ਡੋਗਰਾ 'ਤੇ ਸਕੂਲ ਦੀ ਹੀ 12ਵੀਂ ਦੀਆਂ 2 ਵਿਦਿਆਰਥਣਾਂ ਨੇ ਛੇੜਛਾੜ ਦੇ ਦੋਸ਼ ਲਗਾਏ ਸਨ।