ਭੁੱਕੀ ਸਮੇਤ 2 ਭਰਾ ਗ੍ਰਿਫ਼ਤਾਰ

Thursday, Oct 26, 2017 - 12:30 AM (IST)

ਭੁੱਕੀ ਸਮੇਤ 2 ਭਰਾ ਗ੍ਰਿਫ਼ਤਾਰ

ਪਠਾਨਕੋਟ,   (ਜੋਤੀ, ਆਦਿਤਿਆ, ਬਖਸ਼ੀ, ਸ਼ਾਰਦਾ, ਹੀਰਾ)-  ਸੁਜਾਨਪੁਰ ਪੁਲਸ ਵੱਲੋਂ ਪੁਲ ਨੰਬਰ-5 ਦੇ ਨੇੜੇ ਲਾਏ ਨਾਕੇ ਦੌਰਾਨ ਇਕ ਟਰੱਕ 'ਚੋਂ 1.47 ਕੁਇੰਟਲ ਭੁੱਕੀ ਤੇ ਕਰੀਬ 29,000 ਦੀ ਨਕਦੀ ਸਮੇਤ 2 ਭਰਾਵਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਫੜੇ ਗਏ ਦੋਸ਼ੀਆਂ ਦੀ ਪਛਾਣ ਮਲਕੀਤ ਸਿੰਘ ਤੇ ਅਮਰਜੀਤ ਸਿੰਘ ਦੋਵੇਂ ਪੁੱਤਰ ਬਲਦੇਵ ਸਿੰਘ ਨਿਵਾਸੀ ਪਿੰਡ ਦਾਊਵਾਲ ਪੁਲਸ ਥਾਣਾ ਪੁਰਾਣਾ ਸ਼ਾਲਾ ਜ਼ਿਲਾ ਗੁਰਦਾਸਪੁਰ ਵਜੋਂ ਹੋਈ ਹੈ।
ਥਾਣਾ ਮੁਖੀ ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਪੁਲ ਨੰਬਰ 5 ਦੇ ਨੇੜੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਕਾਊਂਟਰ ਇੰਟਲੀਜੈਂਸ ਦੇ ਐੱਸ. ਆਈ. ਫਤਿਹ ਸਿੰਘ ਨੇ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚ ਕੇ ਪੁਲਸ ਨੂੰ ਸੂਚਨਾ ਦਿੱਤੀ ਕਿ ਇਕ ਟਰੱਕ 'ਚ 2 ਵਿਅਕਤੀ ਜੰਮੂ-ਕਸ਼ਮੀਰ ਤੋਂ ਭੁੱਕੀ ਲੈ ਕੇ ਆ ਰਹੇ ਹਨ ਜੋ ਪੰਜਾਬ  'ਚ ਵੇਚੀ ਜਾਣੀ ਹੈ, ਜਿਸ 'ਤੇ ਪੁਲਸ ਵੱਲੋਂ ਵਾਹਨਾਂ ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਇਸ ਦੌਰਾਨ ਜਦੋਂ ਇਕ ਟਰੱਕ ਨੂੰ ਰੋਕ ਕੇ ਤਾਲਾਸ਼ੀ ਲਈ ਤਾਂ ਉਸ 'ਚੋਂ 1.47 ਕੁਇੰਟਲ ਭੁੱਕੀ ਬਰਾਮਦ ਹੋਈ, ਜਿਸ ਨੂੰ ਪੁਲਸ ਨੇ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁੱਛਗਿੱਛ 'ਚ ਦੋਸ਼ੀਆਂ ਨੇ ਦੱਸਿਆ ਕਿ ਮੁੱਖ ਸਮਗਲਰ ਛੰਨੀ ਬੇਲੀ ਨਿਵਾਸੀ ਗੋਬਿੰਦਾ ਜੰਮੂ ਤੋਂ ਉਨ੍ਹਾਂ ਦੇ ਟਰੱਕ 'ਚ ਭੁੱਕੀ ਲੋਡ ਕਰਵਾ ਦਿੰਦਾ ਸੀ, ਪੰਜਾਬ 'ਚ ਪ੍ਰਵੇਸ਼ ਕਰਦੇ ਹੀ ਭੁੱਕੀ ਨੂੰ ਆਪਣੀ ਗੱਡੀ 'ਚ ਲੈ ਜਾਂਦਾ ਸੀ। ਗੋਬਿੰਦ ਵੱਲੋਂ ਉਕਤ ਦੋਸ਼ੀਆਂ ਨੂੰ ਪ੍ਰਤੀ ਫੇਰੇ 'ਚ 10,000 ਰੁਪਏ ਦਿੱਤੇ ਜਾਂਦੇ ਸਨ। ਦੋਵੇਂ ਦੋਸ਼ੀ ਪਿਛਲੇ ਲਗਭਗ 6 ਮਹੀਨਿਆਂ ਤੋਂ ਇਹ ਕੰਮ ਕਰ ਰਹੇ ਸਨ।


Related News