ਪਿਤਾ ਦੀ ਰਾਹ 'ਤੇ ਚਲਿਆ ਸਰਪੰਚ ਪੁੱਤ , 5 ਕਰੋੜ ਦੀ ਹੈਰੋਇਨ ਸਣੇ ਚੜ੍ਹਿਆ ਪੁਲਸ ਅੜਿੱਕੇ

Monday, Sep 09, 2019 - 06:38 PM (IST)

ਪਿਤਾ ਦੀ ਰਾਹ 'ਤੇ ਚਲਿਆ ਸਰਪੰਚ ਪੁੱਤ , 5 ਕਰੋੜ ਦੀ ਹੈਰੋਇਨ ਸਣੇ ਚੜ੍ਹਿਆ ਪੁਲਸ ਅੜਿੱਕੇ

ਜਲੰਧਰ (ਸੁਧੀਰ, ਸੋਨੂੰ)— ਜਲੰਧਰ ਪੁਲਸ ਨੇ 2 ਨੌਜਵਾਨਾਂ ਨੂੰ 5 ਕਰੋੜ ਦੀ ਹੈਰੋਇਨ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ 'ਚੋਂ ਇਕ ਨੌਜਵਾਨ ਸਰਪੰਚ ਦਾ ਬੇਟਾ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਬਸਤੀ ਬਾਵਾ ਖੇਲ ਅਤੇ ਸੀ. ਆਈ. ਏ.-1 ਜਲੰਧਰ ਦੀਆਂ ਟੀਮਾਂ ਨੇ ਕਪੂਰਥਲਾ ਰੋਡ 'ਤੇ ਨਹਿਰ ਦੇ ਕੋਲ ਨਾਕਾ ਲਗਾਇਆ ਹੋਇਆ ਸੀ। ਮੁਖਬਿਰ ਨੇ ਸੂਚਨਾ ਦਿੱਤੀ ਕਿ ਦੋ ਨੌਜਵਾਨ ਹੈਰੋਇਨ ਸਮੇਤ ਸਕਾਰਪੀਓ ਗੱਡੀ ਪੀ. ਬੀ-05 ਏ-ਕੇ07003 'ਤੇ ਸਵਾਰ ਹੋ ਕੇ ਜਲੰਧਰ ਵੱਲ ਆ ਰਹੇ ਹਨ। ਇਸੇ ਦੌਰਾਨ ਪੁਲਸ ਨੇ ਦੋਹਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਲੈਣ 'ਤੇ ਦੋਹਾਂ ਦੇ ਕੋਲੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਇਸ ਹੈਰੋਇਨ ਦੀ ਕੀਮਤ ਲਗਭਗ 5 ਕਰੋੜ ਬਣਦੀ ਹੈ।

ਦੋਹਾਂ ਦੀ ਪਛਾਣ ਵਿਕਰਮ ਸਿੰਘ ਉਰਫ ਵਿੱਕੀ ਪੁੱਤਰ ਰਾਜ ਸਿੰਘ ਵਾਸੀ ਪਿੰਡ ਫੱਤੇਵਾਲਾ ਹਿਠਾਰ ਥਾਣਾ ਮਮਦੋਟ ਜ਼ਿਲਾ ਫਿਰੋਜ਼ਪੁਰ ਅਤੇ ਕਰਨਵੀਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਕਿਸ਼ੋਰ ਸਿੰਘ ਵਾਲੇ ਥਾਣਾ ਮਮਦੋਟ ਜ਼ਿਲਾ ਫਿਰੋਜ਼ਪੁਰ ਦੇ ਰੂਪ 'ਚ ਹੋਈ ਹੈ। ਵਿਕਰਮ ਸਿੰਘ ਉਰਫ ਵਿੱਕੀ ਫੱਤੇਵਾਲਾ ਹਿਠਾਰ ਤੋਂ ਮੌਜੂਦਾ ਸਰਪੰਚ ਵੀ ਹੈ। 12ਵੀਂ ਤੱਕ ਪੜ੍ਹਿਆ ਵਿੱਕੀ ਵਿਆਹੁਤਾ ਹੋਣ ਦੇ ਨਾਲ-ਨਾਲ ਤਲਾਕਸ਼ੁਦਾ ਵੀ ਹੈ ਅਤੇ ਉਸ ਦਾ ਖੇਤੀਬਾੜੀ ਦਾ ਕੰਮ ਹੈ। ਪੁੱਛਗਿੱਛ 'ਚ ਉਸ ਨੇ ਖੁਲਾਸਾ ਕੀਤਾ ਕਿ ਉਸ ਦਾ ਪਿਤਾ 5 ਸਾਲਾਂ ਤੋਂ  ਨਸ਼ਾ ਸਮੱਗਲਿੰਗ ਦਾ ਕਾਰੋਬਾਰ ਕਰਦਾ ਸੀ। ਇਸੇ ਤਹਿਤ ਉਸ ਦੇ ਖਿਲਾਫ ਵੱਖ-ਵੱਖ ਥਾਣਿਆਂ ਅਤੇ ਰਾਜਸਥਾਨ ਸਟੇਟ 'ਚ ਐੱਨ. ਡੀ. ਪੀ. ਸੀ. ਐਕਟ ਤਹਿਤ 7 ਅਤੇ ਇਸ ਤੋਂ ਇਲਾਵਾ ਲੜਾਈ-ਝਗੜੇ ਦੇ 6 ਮਾਮਲੇ ਦਰਜ ਹਨ। ਵਿੱਕੀ ਦਾ ਪਿਤਾ ਕਰੀਬ 5 ਮਹੀਨਿਆਂ ਤੋਂ ਰਾਜਸਥਾਨ ਵਿਖੇ ਜੇਲ 'ਚ ਬੰਦਾ ਹੈ।


author

shivani attri

Content Editor

Related News