ਨਸ਼ੀਲੇ ਪਦਾਰਥ ਸਮੇਤ 2 ਗ੍ਰਿਫਤਾਰ
Sunday, Oct 01, 2017 - 05:55 PM (IST)
ਭੋਗਪੁਰ(ਰਾਣਾ)- ਥਾਣਾ ਭੋਗਪੁਰ ਜ਼ਿਲਾ ਜਲੰਧਰ ਦਿਹਾਤੀ ਪੁਲਸ ਵੱਲੋਂ 2 ਨਸ਼ਾ ਤਸਕਰਾ ਪਾਸੋਂ 65 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਸੂਤਰਾਂ ਅਨੁਸਾਰ ਏ. ਐਸ. ਆਈ. ਪਰਮਿੰਦਰ ਸਿੰਘ ਥਾਣਾ ਭੋਗਪੁਰ ਪੁਲਸ ਕਰਮਚਾਰੀਆਂ ਨਾਲ ਪਿੰਡ ਧਮੂਲੀ ਗਸ਼ਤ ਕਰ ਰਹੀ ਸੀ। ਗਸ਼ਤ ਦੌਰਾਨ ਇਕ ਵਿਅਕਤੀ ਪੈਦਲ ਆ ਰਿਹਾ ਸੀ ਪਰ ਪੁਲਸ ਨੂੰ ਵੇਖ ਘਬਰਾ ਕੇ ਪਿੱਛੇ ਮੁੜਨ ਲੱਗਾ ਕਿ ਪੁਲਸ ਨੇ ਉਸ ਨੂੰ ਰੋਕ ਲਿਆ। ਉਕਤ ਵਿਅਕਤੀ ਦੀ ਤਲਾਸ਼ੀ ਲੈਣ 'ਤੇ 30 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਦੋਸ਼ੀ ਦੀ ਪਛਾਣ ਲਖਵੀਰ ਸਿੰਘ ਪੁੱਤਰ ਨਿਰਮਲ ਸਿੰਘ ਦੇ ਨਾਮ ਤੋਂ ਹੋਈ ਹੈ, ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਉਧਰ ਇਕ ਹੋਰ ਥਾਂ 'ਤੇ ਏ. ਐਸ. ਆਈ. ਪਰਮਿੰਦਰ ਸਿੰਘ ਥਾਣਾ ਭੋਗਪੁਰ ਪੁਲਸ ਕਰਮਚਾਰੀਆਂ ਨਾਲ ਗਸ਼ਤ ਦੌਰਾਨ ਪਿੰਡ ਚੱਕ ਝੱਡੂ, ਲੁਹਾਰਾ ਵਾਇਆ ਘੋੜਾਵਾਹੀ ਪਿੰਡ ਕਿੰਗਰਾ ਚੋ ਵਾਲਾ ਤੋਂ ਥੋੜਾ ਪਿੱਛੇ ਖੇਤ ਗਰਾਉਡ ਪਾਸ ਪੁੱਜੀ ਤਾਂ ਇਕ ਔਰਤ ਪੈਦਲ ਆ ਰਹੀ ਸੀ, ਪੁਲਸ ਨੂੰ ਵੇਖ ਘਬਰਾ ਕੇ ਵਾਪਸ ਮੁੜ ਕੇ ਕਾਹਲੀ-ਕਾਹਲੀ ਜਾਣ ਲੱਗ ਪਈ। ਜਿਸ ਨੂੰ ਵੇਖ ਏ. ਐਸ. ਆਈ. ਅਤੇ ਕਰਮਚਾਰੀਆਂ ਨੇ ਕਾਬੂ ਕਰ ਲਿਆ। ਔਰਤ ਦੀ ਤਲਾਸ਼ੀ ਲੈਣ 'ਤੇ 35 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਉਕਤ ਔਰਤ ਦੀ ਪਛਾਣ ਪਰਮਜੀਤ ਪੰਮੋ ਦੇ ਨਾਮ ਤੋਂ ਹੋਈ ਹੈ, ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ।
