ਸਮੱਗਲਰਾਂ ਨਾਲ ਮੁਕਾਬਲੇ ''ਚ 2.50 ਕਰੋੜ ਦੀ ਹੈਰੋਇਨ ਜ਼ਬਤ
Sunday, Sep 17, 2017 - 05:50 AM (IST)
ਅੰਮ੍ਰਿਤਸਰ, (ਨੀਰਜ)- ਬੀ. ਓ. ਪੀ. ਬੈਰੋਪਾਲ 'ਚ ਪਾਕਿਸਤਾਨੀ ਸਮੱਗਲਰਾਂ ਅਤੇ ਬੀ. ਐੱਸ. ਐੱਫ. ਦੇ ਜਵਾਨਾਂ ਵਿਚ ਹੋਏ ਮੁਕਾਬਲੇ 'ਚ ਇਕ ਪੈਕੇਟ ਹੈਰੋਇਨ ਜ਼ਬਤ ਕੀਤੀ ਗਈ ਹੈ ਜਿਸ ਦੀ ਅੰਤਰਰਾਸ਼ਟਰੀ ਮਾਰਕੀਟ 'ਚ ਕੀਮਤ 2.50 ਕਰੋੜ ਰੁਪਏ ਦੱਸੀ ਜਾ ਰਹੀ ਹੈ। ਅੱਧਾ ਕਿਲੋ ਦਾ ਪੈਕੇਟ ਸੁੱਟ ਕੇ ਪਾਕਿਸਤਾਨੀ ਸਮੱਗਲਰ ਵੱਡੀ ਖੇਪ ਨੂੰ ਭਾਰਤੀ ਹੱਦ 'ਚ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲੇ ਸਨ ਪਰ ਉਨ੍ਹਾਂ ਦੇ ਇਰਾਦੇ ਕਾਮਯਾਬ ਨਹੀਂ ਹੋ ਸਕੇ।
ਜਾਣਕਾਰੀ ਅਨੁਸਾਰ ਰਾਤ ਨੂੰ ਗਸ਼ਤ ਕਰ ਰਹੇ ਜਵਾਨਾਂ ਨੇ ਸਮੱਗਲਰਾਂ ਦੀ ਮੂਵਮੈਂਟ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਲਲਕਾਰਿਆਂ ਤਾਂ ਉਹ ਪਿੱਛੇ ਹਟਣ ਦੀ ਬਜਾਏ ਅੱਗੇ ਵਧਦੇ ਰਹੇ ਜਿਸ 'ਤੇ ਜਵਾਨਾਂ ਨੇ ਆਪਣੀ ਸੁਰੱਖਿਆ ਲਈ ਫਾਇਰਿੰਗ ਸ਼ੁਰੂ ਕਰ ਦਿੱਤੀ ਇਸ ਦੌਰਾਨ ਸਮੱਗਲਰ ਭੱਜ ਉੱਠੇ।
