25 ਜੂਨ 1989 ਦਾ ਗੋਲੀ ਕਾਂਡ ਕਰ ਦਿੰਦੈ ਹਰ ਇਕ ਦੀਆਂ ਅੱਖਾਂ ਨਮ

06/23/2018 7:22:39 AM

 ਮੋਗਾ  (ਗੋਪੀ ਰਾਊਕੇ) - 25 ਜੂਨ 1989 ਦਾ ਦਿਨ ਮੋਗਾ ਸ਼ਹਿਰ ਦੇ ਇਤਿਹਾਸ ’ਚ ਇਕ ਅਜਿਹਾ ਮਨਹੂਸ ਦਿਨ ਹੈ ਜਿਸਨੂੰ ਚਾਅ ਕੇ ਵੀ ਕਦੇ ਭੁਲਾਇਆ ਨਹੀਂ ਜਾ ਸਕਦਾ। ਇਹ 25 ਜੂਨ 1989 ਨਿਵਾਸੀਆਂ ਲਈ ਅਜਿਹੀ ਆਈ ਕਿ ਇਸਨੇ ਹਰ ਇਕ ਮੋਗਾ ਵਾਸੀ ਨੂੰ ਅੰਦਰੋਂ ਝੰਜੋਡ਼ ਕੇ ਰੱਖ ਦਿੱਤਾ ਸੀ ਅਤੇ ਸਵੇਰ ਸਮੇਂ ਚਹਿਲ ਪਹਿਲ ਦੇ ਬਾਅਦ ਇਕ ਦਮ ਹਰ ਪਾਸੇ ਮਾਤਮ ਦੀ ਚਾਦਰ ਵਿਛ ਗਈ ਸੀ, ਜਿਸ ਨੇ ਅੱਖੀਂ ਦੇਖਿਆ ਉਹ ਉਸ ਨੂੰ ਅੱਜ ਤੱਕ ਨਹੀਂ ਭੁਲਾ ਸਕਿਆ ਅਤੇ ਜੇਕਰ ਉਕਤ ਘਟਨਾ ਦਾ ਇਤਿਹਾਸ ਪਡ਼ਿਆ ਜਾਵੇ ਤਾਂ ਪਡ਼੍ਹਣ ਵਾਲਾ ਵੀ ਕੰਬ ਉਠਦਾ ਹੈ। ਜਿਸ ਕਾਰਨ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਜਦੋਂ ਵੀ 25 ਜੂਨ ਆਉਂਦੀ ਹੈ ਤਾਂ ਮੋਗਾ ਨਿਵਾਸੀ ਮਾਯੂਸ ਹੋ ਜਾਂਦੇ ਹਨ। ਜ਼ਿਕਰਯੋਗ ਹੈ ਕਿ ਆਰ. ਐੱਸ. ਐੱਸ. ਸੇਵਕਾਂ ਨੇ ਆਧੁਨਿਕ ਭਾਰਤ ਦੇ ਇਤਿਹਾਸ ’ਚ ਆਪਣੇ ਬਲਿਦਾਨਾਂ ਦੇ ਅਨੇਕ ਪੰਨੇ ਜੋਡ਼ੇ ਹਨ। ਮੋਗਾ ਦੇ ਉਸ ਸਮੇਂ ਨਹਿਰੂ ਪਾਰਕ ’ਚ ਰਾਸ਼ਟਰੀ ਸਵੈਂ ਸੇਵਕ ਸੰਘ (ਆਰ. ਆਰ. ਐੱਸ.) ਦੀ ਸ਼ਾਖਾ ਦੌਰਾਨ ਹੋਇਆ ਗੋਲੀ ਕਾਂਡ ਵੀ ਇਤਿਹਾਸ ਦਾ ਇਕ ਦਰਦ ਭਰਿਆ ਹਿੱਸਾ ਹੈ, ਜਿਸਨੂੰ ਯਾਦ ਕਰਕੇ ਅੱਜ ਵੀ ਅੱਖਾਂ ਨਮ ਹੋ ਜਾਂਦੀਆਂ ਹਨ।

 ਆਰ. ਐੱਸ. ਐੱਸ. ਦਾ ਝੰਡਾ ਉਤਾਰਨ ਲਈ ਕਿਹਾ ਸੀ ਅੱਤਵਾਦੀਆਂ ਨੇ
 ਉਸ ਗੋਲੀ ਕਾਂਡ ਦੌਰਾਨ ਆਰ. ਐੱਸ. ਐੱਸ. ਦੀ ਸ਼ਾਖਾ ’ਚ ਮੌਜੂਦ ਸੰਜੀਵ ਕੁਮਾਰ ਨੇ ਦੱਸਿਆ ਕਿ ਅੱਤਵਾਦੀਆਂ ਨੇ ਆਉਂਦੇ ਹੀ ਸਭਾ ’ਚ ਸੰਘ ਦੇ ਅਹੁਦੇਦਾਰਾਂ ਨੂੰ ਆਰ. ਐੱਸ. ਐੱਸ. ਦਾ ਝੰਡਾ ਉਤਾਰਣ ਲਈ ਕਿਹਾ ਸੀ ਪਰ ਮੌਜੂਦਾ ਸੇਵਕਾਂ ਨੇ ਅਜਿਹਾ ਕਰਨ ਤੋਂ ਸਾਫ ਮਨਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਸੀ ਪਰ ਕਿਸੇ ਦੀ ਗੱਲ ਨਾ ਸੁਣਦਿਆਂ ਹੋਇਅਾਂ ਅੱਤਵਾਦੀਆਂ ਨੇ ਅੰਨ੍ਹੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ।
ਦੇ ਬੈਠਣ ਲਈ ਜੋ ਬਣਾਈ ਹੱਟ ਨੂੰ ‘ਰਾਧੇ ਕੂੰਜ‘ ਦਾ ਨਾਮ ਦਿੱਤਾ ਗਿਆ ਹੈ ਅਤੇ ਪੂਰੇ ਪਾਰਕ ਦਾ ਸਵੇਰ ਸ਼ਾਮ ਮਾਹੌਲ ਬੇਹਦ ਰੰਗਮਈ ਹੁੰਦਾ ਹੈ। ਇਸ ਮੌਕੇ ਪ੍ਰਧਾਨ ਰੀਸ਼ਵ ਗਰਗ, ਸੈਕਟਰੀ ਜੈ ਗੋਇਲ, ਖਜਾਨਚੀ ਆਊਸ਼ ਗਰਗ, ਸਰਪਰਸਤ ਜਤਿੰਦਰ ਪੁਰੀ, ਚੇਅਰਮੈਨ ਸੰਤੋਸ਼ ਸ਼ਾਹੀ, ਸੰਦੀਪ ਗਰਗ, ਪ੍ਰਵੀਨ ਗੋਇਲ, ਰਮੀਕਾਂਤ ਜੈਨ, ਅਸ਼ਵਨੀ ਗੁਪਤਾ, ਮੋਹਨੀ ਮਿੱਤਲ, ਕੇਸ਼ਵ ਬਾਂਸਲ, ਮਾਸਟਰ ਪ੍ਰੇਮ ਕੁਮਾਰ, ਸੰਜੇ ਗਰਗ ਆਦਿ ਹਾਜਰ ਸਨ।

 ਡੇਢ ਸਾਲਾ ਡਿੰਪਲ ਨੇ ਵੀ ਗਵਾਈ ਸੀ ਜਾਨ
 ਜਾਣਕਾਰੀ ਅਨੁਸਾਰ ਗੋਲੀ ਕਾਂਡ ਉਪਰੰਤ ਛੋਟੇ ਗੇਟ ਤੋਂ ਭੱਜ ਰਹੇ ਅੱਤਵਾਦੀਆਂ ਨੂੰ ਉਥੇ ਮੌਜੂਦ ਇਕ ਸਾਹਸੀ ਪਤੀ-ਪਤਨੀ ਓਮ ਪ੍ਰਕਾਸ਼ ਅਤੇ ਛਿੰਦਰ ਕੌਰ ਨੇ ਬਡ਼ੇ ਜੋਸ਼ ਨਾਲ ਲਲਕਾਰਿਆਂ ਅਤੇ ਫਡ਼੍ਹਣ ਦੀ ਕੋਸ਼ਿਸ਼ ਕੀਤੀ ਪਰ ਏ. ਕੇ. 47 ਨਾਲ ਹੋਈ ਗੋਲੀਬਾਰੀ ਨੇ ਉਨ੍ਹਾਂ ਨੂੰ ਵੀ ਮੌਤ ਦੀ ਨੀਂਦ ਸੁਲਾ ਦਿੱਤਾ ਅਤੇ ਨਾਲ ਹੀ ਅੱਤਵਾਦੀਆਂ ਨੂੰ ਫਡ਼੍ਹਦੇ ਸਮੇਂ ਨੇਡ਼ਲੇ ਘਰਾਂ ਦੇ ਕੋਲ 2-3 ਬੱਚਿਆਂ ਨਾਲ ਖੇਡ ਰਹੇ ਡੇਢ ਸਾਲ ਡਿੰਪਲ ਨੂੰ ਵੀ ਮੌਤ ਨੇ ਆਪਣੀ ਪਾਸੇ ਖਿੱਚ ਲਿਆ।

  ਦੇਸ਼ ਨੂੰ ਅਲਵਿਦਾ ਕਹਿਣ ਵਾਲੇ ਸ਼ਹੀਦਾਂ ਦੇ ਨਾਂ
 ਲੇਖਰਾਜ ਧਵਨ (64 ਸਾਲ), ਬਾਬੂ ਰਾਮ, ਭਗਵਾਨ ਦਾਸ, ਸ਼ਿਵ ਦਿਆਲ, ਮਦਨ ਗੋਇਲ, ਮਦਨ ਮੋਹਨ, ਭਗਵਾਨ ਸਿੰਘ, ਗਜਾਨੰਦ, ਅਮਨ ਕੁਮਾਰ, ਓਮ ਪ੍ਰਕਾਸ਼, ਸਤੀਸ਼ ਕੁਮਾਰ, ਕੇਸੋ ਰਾਮ, ਪ੍ਰਭਜੋਤ ਸਿੰਘ, ਨੀਰਜ, ਮੁਨੀਸ਼ ਚੌਹਾਨ, ਜਗਦੀਸ਼ ਜੀ ਭਗਤ, ਵੇਦ ਪ੍ਰਕਾਸ਼ ਪੁਰੀ, ਓਮ ਪ੍ਰਕਾਸ਼ ਅਤੇ  ਛਿੰਦਰ ਕੌਰ (ਪਤੀ ਪਤਨੀ), ਡਿੰਪਲ, ਭਗਵਾਨ ਦਾਸ, ਪੰਡਿਤ ਦੁਰਗਾ ਦੱਤ, ਪ੍ਰਲਾਹਦ ਰਾਏ, ਜਗਤਾਰ ਸਿੰਘ, ਕੁਲਵੰਤ ਸਿੰਘ।

 ਗੋਲੀ ਕਾਂਡ ’ਚ ਜ਼ਖਮੀ ਹੋਏ ਦੇਸ਼ ਸੇਵਕਾਂ ਦੀ ਸੂਚੀ
 ਪ੍ਰੇਮ ਭੂਸ਼ਣ, ਰਾਮ ਲਾਲ ਆਹੁੂਜਾ, ਰਾਮ ਪ੍ਰਕਾਸ਼ ਕਾਂਸਲ, ਬਲਵੀਰ ਕੋਹਲੀ, ਰਾਜ ਕੁਮਾਰ, ਸੰਜੀਵ ਸਿੰਗਲ, ਦੀਨਾ ਨਾਥ, ਹੰਸ ਰਾਜ, ਗੁਰਬਖਸ਼ ਰਾਇ ਗੋਇਲ, ਡਾ. ਵਿਜੈ ਸਿੰਗਲ, ਅੰਮ੍ਰਿਤ ਲਾਲ ਬਾਂਸਲ, ਕ੍ਰਿਸ਼ਨ ਦੇਵ ਅਗਰਵਾਲ, ਅਜੇ ਗੁਪਤਾ, ਵਿਨੋਦ ਧਮੀਜਾ, ਭਜਨ ਸਿੰਘ, ਵਿਦਿਆ ਭੁੂਸ਼ਣ ਨਾਗੇਸ਼ਵਰ ਰਾਵ ਜੀ, ਪਵਨ ਗਰਗ, ਗਗਨ ਬੇਰੀ, ਰਾਮ ਪ੍ਰਕਾਸ਼, ਸਤਪਾਲ ਸਿੰਘ ਕਾਲਡ਼ਾ, ਕਰਮਚੰਦ ਅਤੇ ਕੁੱਝ ਹੋਰ ਜ਼ਖਮੀ ਹੋਏ ਸਨ।


 ਕਿਸ ਤਰ੍ਹਾਂ ਬਣਿਆ ਨਹਿਰੂ ਪਾਰਕ ਤੋਂ ਸ਼ਹੀਦੀ ਪਾਰਕ ਅਤੇ ਕਦੋਂ ਹੋਈ ਸਥਾਪਨਾ
 ਅਗਲੀ ਹੀ ਸਵੇਰ ਜਦ ਖੁਦ ਸੇਵਕਾਂ ਵੱਲੋਂ ਸ਼ਾਖਾ ਦਾ ਆਯੋਜਨ ਕੀਤਾ ਤਾਂ ਉਸ ਦੌਰਾਨ ਸ਼ਹੀਦਾਂ ਦੀ ਯਾਦ ਨੂੰ ਜਿਉਂਦਾ ਰੱਖਣ ਲਈ ਸ਼ਹੀਦੀ ਸਮਾਰਕ ਬਣਾਉਣ ਦਾ ਸੰਕਲਪ ਲਿਆ ਗਿਆ। ਇਸ ਕਾਰਜ ਅਧੀਨ ਮੋਗਾ ਪੀਡ਼੍ਹਤ ਮਦਦ ਅਤੇ ਸਮਾਰਕ ਸੰਮਤੀ ਦਾ ਗਠਨ ਹੋਇਆ। ਸ਼ਹੀਦੀ ਸਮਾਰਕ ਦਾ ਨੀਂਹ ਪੱਥਰ 9 ਜੁਲਾਈ ਮਾਣਯੋਗ ਭਾਵੂਰਾਵ ਦੇਵਰਸ ਵਰਿਸ਼ਠ ਨੇਤਾ ਵੱਲੋਂ ਰੱਖਿਆ ਗਿਆ। ਇਸ ਸਮਾਰਕ ਦਾ ਉਦਘਾਟਨ 24 ਜੁੂਨ 1990 ਨੂੰ ਪ੍ਰੋ. ਰਜਿੰਦਰ ਸਿੰਘ ਵੱਲੋਂ ਰੱਖਿਆ ਗਿਆ। ਅੱਜ ਵੀ ਹਰ ਸਾਲ ਸ਼ਹੀਦਾਂ ਦੀ ਦੀ ਯਾਦ ’ਚ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤਾ ਜਾਂਦਾ ਹੈ। ਅੱਜ ਮੋਗਾ ਪੀਡ਼੍ਹਤ ਮਦਦ ਅਤੇ ਸਮਾਰਕ ਸੰਮਤੀ ਪ੍ਰਧਾਨ ਡਾ. ਰਾਜੇਸ਼ ਪੁਰੀ ਅਤੇ ਹੋਰ ਅਹੁਦੇਦਾਰਾਂ ਦੇ ਸਹਿਯੋਗ ਨਾਲ ਆਪਣੀਆਂ ਸੇਵਾਵਾਂ ਨਿਭਾਅ ਰਹੀ ਹੈ।

PunjabKesari
 ਕੀ ਹੋਇਆ ਸੀ 25 ਜੁੂੁਨ 1989 ਨੂੰ
 ਸ਼ਹੀਦੀ ਪਾਰਕ (1989 ਦਾ ਨਾਮ ਨਹਿਰੂ ਪਾਰਕ) ’ਚ ਰੋਜਾਨਾਂ ਹੀ ਭਾਰੀ ਤਦਾਦ ’ਚ ਸ਼ਹਿਰ ਵਾਸੀ ਸੈਰ ਸਪਾਟੇ ਲਈ ਆਉਂਦੇ ਸੀ। ਰੋਜਾਨਾਂ ਦੀ ਤਰ੍ਹਾਂ ਉਸ ਦਿਨ ਵੀ ਜਿਥੇ ਸ਼ਹਿਰੀ ਪਾਰਕ ’ਚ ਸੈਰ ਦਾ ਆਨੰਦ ਲੈ ਰਹੇ ਸੀ, ਉੱਥੇ ਦੂਜੇ ਪਾਸੇ ਆਰ. ਐੱਸ. ਐੱਸ. ਸਵੈ ਸੇਵਕਾਂ ਦੀ ਸ਼ਾਖਾ ਵੀ ਲੱਗੀ ਹੋਈ ਸੀ। ਅਚਾਨਕ ਪਾਰਕ ਦੇ ਪਿਛਲੇ ਗੇਟ ਤੋਂ ਚਾਰ ਕੁ ਅੱਤਵਾਦੀਆਂ ਨੇ ਸ਼ਾਖਾ ’ਚ ਸ਼ਾਮਲ ਨਿਹੱਥੇ ਸਵੈ ਸੇਵਕਾਂ ’ਤੇ ਗੋਲੀਆਂ ਬਰਸਾ ਦਿੱਤੀਅਾਂ। ਇਸ ਗੋਲੀ ਕਾਂਡ ਦੌਰਾਨ ਜਿਥੇ 25 ਲੋਕ ਹਮੇਸ਼ਾ ਲਈ ਸ਼ਹੀਦ ਹੋ ਗਏ, ਉਥੇ ਸ਼ਾਖਾ ’ਚ ਸ਼ਾਮਲ ਲੋਕਾਂ ਦੇ ਨਾਲ ਕਈ ਆਸ-ਪਾਸ ਦੇ 31 ਦੇ ਕਰੀਬ ਲੋਕ ਜ਼ਖਮੀ  ਵੀ ਹੋ ਗਏ ਸਨ। ਜ਼ਿਕਰਯੋਗ ਹੈ ਕਿ ਨਹਿਰੂ ਪਾਰਕ ਦੇ ਇਸ ਗੋਲੀ ਕਾਂਡ ਨੇ ਇਕ ਵਾਰ ਪੂਰੇ ਸ਼ਹਿਰ ਨੂੰ ਹਿਲਾਕੇ ਰੱਖ ਦਿੱਤਾ ਸੀ ਪਰ ਫਿਰ ਵੀ ਆਰ. ਐੱਸ.  ਐੱਸ. ਸੇਵਕਾਂ ਨੇ ਹਿੰਮਤ ਨਹੀਂ ਛੱਡੀ ਅਤੇ ਅਗਲੇ ਹੀ ਦਿਨ 26 ਜੂਨ 1989 ਨੂੰ ਫਿਰ ਤੋਂ ਸ਼ਾਖਾ ਲਾਈ। ਬਾਅਦ ’ਚ ਨਹਿਰੂ ਪਾਰਕ ਦਾ ਨਾਮ ਬਦਲ ਕੇ ਸ਼ਹੀਦੀ ਪਾਰਕ ਕਰ ਦਿੱਤਾ ਗਿਆ, ਜੋ ਅੱਜ ਦੇਸ਼ ਭਗਤਾਂ ਲਈ ਤੀਰਥ ਸਥਾਨ ਬਣਿਆ ਹੋਇਆ ਹੈ।


 9 ਗੋਲੀਆਂ ਲੱਗਣ ਤੋਂ ਬਾਅਦ ਮੇਰਾ ਸਰੀਰ ਹੋਇਆ ਬੇਜਾਨ : ਸੰਜੀਵ ਕੁਮਾਰ

PunjabKesariPunjabKesari
 25 ਜੂਨ 1989 ਦੌਰਾਨ ਆਰ. ਐੱਸ. ਐੱਸ.  ਕੈਂਪ ’ਚ ਸ਼ਿਰਕਤ ਕਰਨ ਵਾਲੇ ਅਤੇ ਮੌਤ ਦੇ ਮੂੰਹ ’ਚੋਂ ਬਚਕੇ ਦੋਬਾਰਾ ਜ਼ਿੰਦਗੀ ਹਾਸਲ ਕਰਨ ਵਾਲੇ ਮੋਗਾ ਨਿਵਾਸੀ ਸੰਜੀਵ ਕੁਮਾਰ ਨੇ ਦੱਸਿਆ ਕਿ ਆਰ. ਐੱਸ. ਐੱਸ. ’ਚ ਕਾਫੀ ਸਮੇਂ ਤੋਂ ਭਾਗ ਲੈ ਰਹੇ ਸਨ ਅਤੇ ਜੂਨ ਦੇ ਮਹੀਨੇ ’ਚ ਆਰ. ਆਰ. ਐੱਸ. ਵੱਲੋਂ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਸ਼ਾਖਾ ਲਾਈ ਜਾਂਦੀ ਹੈ ਪਰ 1989 ਨੂੰ ਸਾਰੀਆਂ ਸ਼ਾਖਾਵਾਂ 25 ਜੂਨ ਵਾਲੇ ਦਿਨ ਨਹਿਰੂ ਪਾਰਕ ਵਿਖੇ ਇਕ ਥਾਂ ’ਤੇ ਲਗੀਆਂ ਸੀ। ਸੰਜੀਵ ਕੁਮਾਰ ਨੇ ਕਿਹਾ ਕਿ 6 ਵਜੇ ਸੰਘ ਦਾ ਵਿਚਾਰ ਸ਼ੁਰੂ ਹੋਇਆ ਤਾਂ ਅਚਾਨਕ 6.25 ’ਤੇ ਸਭਾ ਨੂੰ ਸੰਬੋਧਨ ਕਰ ਰਹੇ ਸਨ ਕਿ ਅੱਤਵਾਦੀਆਂ ਨੇ ਆ ਕੇ ਹਮਲਾ ਕਰ ਦਿੱਤਾ, ਹਰ ਪਾਸੇ ਭਜਦੌਡ਼ ਮਚ ਗਈ। ਅੱਤਵਾਦੀਆਂ ਦੀਆਂ 9 ਦੇ ਕਰੀਬ ਗੋਲੀਆਂ ਦਾ ਸ਼ਿਕਾਰ ਹੋਏ ਸੰਜੀਵ ਕੁਮਾਰ ਨੇ ਕਿਹਾ ਕਿ ਗੋਲੀਆਂ ਦੀ ਬਰਸਾਤ ਰੁਕਣ ਦੇ ਬਾਅਦ ਜਦ ਆਸ-ਪਾਸ ਨਜ਼ਰ ਮਾਰੀ ਤਾਂ ਹਰ ਪਾਸੇ ਲਹੂ ਦਾ ਤਲਾਬ ਦਿਖਾਈ ਦੇ ਰਿਹਾ ਸੀ। ਜ਼ਖਮੀ ਖੁਦ ਸੇਵਕ ਸੰਘ ਤਡ਼ਪ ਰਹੇ ਸੀ। ਗੋਲੀਆਂ ਲਗਣ ਕਾਰਨ ਮੇਰਾ ਸਰੀਰ ਵੀ ਬੇਜਾਨ ਹੋ ਗਿਆ ਅਤੇ ਮੈਨੂੰ ਲੋਕਾਂ ਵੱਲੋਂ ਕੈਂਟਰ ’ਚ ਪਾ ਕੇ ਹਸਪਤਾਲ ਪਹੁੰਚਾਇਆ ਗਿਆ।


10 ਸਾਲਾ ਨਿਤਿਨ ਜੈਨ ਨੇ ਕਿਸ ਤਰ੍ਹਾਂ ਬਚਾਈ ਆਪਣੀ ਜਾਨ

PunjabKesari
 25 ਜੂਨ 1989 ਨੂੰ ਗੋਲੀ ਕਾਂਡ ਦੌਰਾਨ ਦੂਸਰੀ ਲਾਈਨ ’ਚ ਬੈਠੇ ਨਿਤਿਨ ਜੈਨ ਜੋ ਕਿ ਅੱਜ ਵੀ ਸ਼ਹੀਦੀ ਪਾਰਕ ਦੇ ਨੇਡ਼ੇ ਆਪਣਾ ਕਾਰੋਬਾਰ ਕਰਦੇ ਹਨ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਘਰ ਨਹਿਰੂ ਪਾਰਕ ਦੇ ਬਿਲਕੁੱਲ ਸਾਹਮਣੇ ਸੀ ਅਤੇ ਉਹ ਛੋਟੀ  ਉਮਰ ਤੋਂ ਹੀ ਸਾਹਮਣੇ ਪਾਰਕ ’ਚ ਖੇਡਣ ਲਈ ਜਾਇਆ ਕਰਦਾ ਸੀ, ਜਿਸ ਕਾਰਨ ਉਸਦਾ ਰੁਝਾਨ ਉੱਥੇ ਲਗਣ ਵਾਲੀ ਆਰ. ਐੱਸ. ਐੱਸ. ਦੀ ਸ਼ਾਖਾ ਵੱਲ ਹੋ ਗਿਆ ਅਤੇ ਸੰਘ ਅਤੇ ਮੀਟਿੰਗਾਂ ’ਚ ਬੈਠਣ ਲੱਗਾ। ਨਿਤਿਨ ਨੇ ਦੱਸਿਆ ਕਿ ਆਰ. ਐੱਸ. ਐੱਸ. ਦਾ ਸੰਘ ਸਵੇਰੇ 6 ਤੋਂ 7 ਵਜੇ ਤੱਕ ਬੈਠੇ ਅਹੁਦੇਦਾਰਾਂ ਦਾ ਹੁੰਦਾ ਸੀ ਅਤੇ ਸ਼ਾਮ ਨੂੰ ਛੋਟੇ ਬੱਚਿਆਂ ਦਾ ਪਰ ਐਤਵਾਰ ਹੋਣ ਕਾਰਨ ਮੈਂ ਸਵੇਰੇ ਹੀ ਪਾਰਕ ’ਚ ਚਲਾ ਗਿਆ। ਨਿਤਿਨ ਨੇ ਕਿਹਾ ਕਿ ਜਿਵੇਂ ਹੀ ਅੱਤਵਾਦੀਆਂ ਨੇ ਗੋਲੀਆਂ ਚਲਾਈਆਂ ਤਾਂ ਅਸੀਂ ਸਾਰੇ ਪੈ ਗਏ ਅਤੇ ਮੈਂ ਵੀ ਪੈ ਗਿਆ ਪਰ ਜਦੋਂ ਅੱਤਵਾਦੀ ਭੱਜ ਰਹੇ ਸਨ ਤਾਂ ਸਾਰਿਆਂ ਨੇ ਉਨ੍ਹਾਂ ਨੂੰ ਫਡ਼੍ਹਣ ਦੀ ਕੋਸ਼ਿਸ਼ ਕੀਤੀ ਅਤੇ ਮੈਂ ਵੀ ਉਸ ਖੇਡ ਸਮਝ ਕੇ ਦੋਡ਼ਣ ਲੱਗਾ ਪਰ ਇਕ ਅਹੁਦੇਦਾਰ ਨੇ ਪਿੱਛੋਂ ਤੋਂ ਫਡ਼੍ਹ ਕੇ ਘਰ ਜਾਣ ਨੂੰ ਕਿਹਾ ਅਤੇ ਮੈਂ ਘਰ ਨੂੰ ਵਾਪਸ ਆ ਗਿਆ। ਨਿਤਿਨ ਨੇ ਕਿਹਾ ਕਿ 10 ਸਾਲ ਦੀ ਉਮਰ ਬੇਸ਼ਕ ਛੋਟੀ ਹੈ ਅਤੇ ਸ਼ਾਇਦ ਕਿਸੇ ਨੂੰ 10 ਸਾਲ ਪੁਰਾਣੀਅਾਂ ਦੀਆਂ ਗੱਲਾਂ ਨਾ ਯਾਦ ਹੋਣ ਪਰ 25 ਜੂਨ 1989 ਦਾ ਉਹ ਐਤਵਾਰ ਅੱਜ ਵੀ ਉਸ ਨੂੰ ਹਰ ਪਲ ਦਰਦ ਦਿੰਦਾ ਹੈ ਅਤੇ ਉਨ੍ਹਾਂ ਸ਼ਹੀਦਾਂ ਦੀ ਯਾਦ ਦਿਵਾਉਂਦਾ ਹੈ।


ਨਹਿਰੂ ਪਾਰਕ ਦੇ ਪਿਛਲੇ ਛੋਟੇ ਗੇਟ ’ਚੋਂ ਦਾਖਲ ਹੋਏ ਸਨ ਅੱਤਵਾਦੀ

PunjabKesari
 ਇਸ ਕਾਂਡ ਨੂੰ ਦੇਖਣ ਵਾਲੇ ਇਕ ਹੋਰ ਜ਼ਖਮੀ ਸੰਘ ਕਾਰਜਕਰਤਾ ਨੇ ਦੱਸਿਆ ਕਿ ਜਦ ਸਭਾ ਹੋ ਰਹੀ ਸੀ ਤਾਂ ਅਚਾਨਕ ਪਿਛਲੇ ਗੇਟ ਤੋਂ ਭੱਜ ਦੌਡ਼ ਦੀ ਅਾਵਾਜ਼ ਸੁਣਾਈ ਦਿੱਤੀ ਤੇ ਫਿਰ ਸੰਘ ਦੀ ਕਾਰਵਾਈ ਕਰਨ ਵਾਲੇ ਕਾਰਜਕਰਤਾ ਨੇ ਕਿਹਾ ਕਿ ‘ਦੇਖੋ ਛੋਟੇ ਗੇਟ ਤੋਂ ਆਤੰਕਵਾਦੀ ਆ ਗਏ ਹਨ’ ਇਹ ਸੁਣ ਕੇ ਸਭਾ ’ਚ ਹਾਜ਼ਰ ਵਾਸੀਆਂ ਦਾ ਧਿਆਨ ਉਸ ਵੱਲ ਵਧ ਗਿਆ ਅਤੇ ਸਾਰਿਆਂ ਨੇ ਜੋਸ਼ ਨਾਲ ਉਨ੍ਹਾਂ ਦਾ ਸਾਹਮਣਾ ਕੀਤਾ।


Related News