2019 ਦੀ ਆਮਦ ''ਤੇ ਪੰਜਾਬ ਸਰਕਾਰ ਦਾ ''84 ਦੰਗਾ ਪੀੜਤਾਂ ਲਈ ਵੱਡਾ ਐਲਾਨ

Tuesday, Jan 01, 2019 - 07:10 PM (IST)

2019 ਦੀ ਆਮਦ ''ਤੇ ਪੰਜਾਬ ਸਰਕਾਰ ਦਾ ''84 ਦੰਗਾ ਪੀੜਤਾਂ ਲਈ ਵੱਡਾ ਐਲਾਨ

ਚੰਡੀਗੜ੍ਹ : 2019 ਦੀ ਪਹਿਲੇ ਦਿਨ ਹੀ ਪੰਜਾਬ ਸਰਕਾਰ ਨੇ 1984 ਸਿੱਖ ਦੰਗਾ ਪੀੜਤ ਪਰਿਵਾਰਾਂ ਦੇ ਜ਼ਖਮਾਂ 'ਤੇ ਮਲ੍ਹਹਮ ਲਗਾਉਂਦੇ ਅੰਮ੍ਰਿਤਸਰ ਵਿਚ 200 ਦੁਕਾਨਾਂ ਦੇਣ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਸਾਬਕਾ ਸਰਕਾਰ ਵਲੋਂ ਇਨ੍ਹਾਂ ਦੁਕਾਨਾਂ ਲਈ 38000 ਰੁਪਏ ਦੀ ਰਕਮ ਨਿਸ਼ਚਿਤ ਕੀਤੀ ਗਈ ਸੀ ਪਰ ਮੌਜੂਦਾ ਸਰਕਾਰ ਪੀੜਤ ਪਰਿਵਾਰਾਂ ਨੂੰ 10-10 ਹਜ਼ਾਰ ਵਿਚ ਇਹ ਦੁਕਾਨਾਂ ਦੇਵੇਗੀ।
ਸਿੱਧੂ ਨੇ ਕਿਹਾ ਕਿ ਦੰਗਾ ਪੀੜਤਾਂ ਨੂੰ ਦਿੱਤੀ ਜਾਣ ਵਾਲੀ ਦੁਕਾਨ 23 ਗਜ ਦੀ ਹੈ, ਉਂਝ ਇਸ ਦੀ ਕੀਮਤ 12 ਲੱਖ 54 ਹਜ਼ਾਰ ਰੁਪਏ ਹੈ ਅਤੇ ਹੁਣ ਇਹ ਸਿਰਫ ਸਵਾ ਦੋ ਲੁਖ ਰੁਪਏ ਵਿਚ ਪਵੇਗੀ। ਇਸ ਦੇ ਨਾਲ ਪੰਜਾਬ ਸਰਕਾਰ ਨੇ ਬਠਿੰਡਾ ਵਿਚ ਉਸਾਰੀ ਅਧੀਨ ਏਮਜ਼ ਲਈ ਸੀ. ਐੱਲ. ਯੂ. ਦੀ ਫੀਸ ਮੁਆਫ ਕਰਨ ਦਾ ਵੀ ਐਲਾਨ ਕੀਤਾ ਹੈ।


author

Gurminder Singh

Content Editor

Related News