ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਦੇ 181 ਨਵੇਂ ਕੇਸਾਂ ਦੀ ਪੁਸ਼ਟੀ, 4 ਦੀ ਹੋਈ ਮੌਤ
Thursday, Aug 27, 2020 - 11:56 PM (IST)
ਪਟਿਆਲਾ, (ਪਰਮੀਤ)- ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ’ਚ ਅੱਜ 4 ਹੋਰ ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ, ਜਦਕਿ 181 ਨਵੇਂ ਕੇਸ ਪਾਜ਼ੇਟਿਵ ਆ ਗਏ ਹਨ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੀ ਪਾਜ਼ੇਟਿਵ ਆ ਗਏ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪ ਆਪਣੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ। ਡਾ. ਮਲਹੋਤਰਾ ਨੇ ਦੱਸਿਆ ਕਿ 4 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਜ਼ਿਲੇ ’ਚ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 139 ਹੋ ਗਈ ਹੈ, ਜਦਕਿ 181 ਨਵੇਂ ਕੇਸ ਆਉਣ ਤੋਂ ਬਾਅਦ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 5598 ਹੋ ਗਈ ਹੈ, ਜਿਸ ’ਚੋਂ 3965 ਮਰੀਜ਼ ਠੀਕ ਹੋ ਚੁੱਕੇ ਹਨ, ਜਦੋਂ 1494 ਕੇਸ ਐਕਟਿਵ ਹਨ।
ਡਾ. ਮਲਹੋਤਰਾ ਨੇ ਦੱਸਿਆ ਅੱਜ ਜ਼ਿਲ੍ਹੇ ’ਚ 4 ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ’ਚੋਂ 2 ਪਟਿਆਲਾ ਸ਼ਹਿਰ, ਇਕ ਪਾਤਡ਼ਾਂ ਅਤੇ ਇਕ ਬਲਾਕ ਕਾਲੋਮਾਜਰਾ ਨਾਲ ਸਬੰਧਤ ਹਨ। ਪਹਿਲਾ ਪਟਿਆਲਾ ਦੇ ਲਾਤੁਰਪੁਰਾ ਮੁਹੱਲਾ ’ਚ ਰਹਿਣ ਵਾਲਾ 80 ਸਾਲ ਬਜ਼ੁਰਗ ਜੋ ਕਿ ਸ਼ੂਗਰ ਅਤੇ ਬੀ. ਪੀ. ਦਾ ਪੁਰਾਣਾ ਮਰੀਜ਼ ਸੀ ਅਤੇ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ, ਦੂਸਰਾ ਗੋਬਿੰਦ ਬਾਗ ਦਾ ਰਹਿਣ ਵਾਲਾ 74 ਸਾਲਾ ਬਜ਼ੁਰਗ ਜੋ ਕਿ ਪੁਰਾਣਾ ਬੀ. ਪੀ. ਅਤੇ ਸ਼ੂਗਰ ਦਾ ਮਰੀਜ਼ ਸੀ। ਪਟਿਆਲਾ ਦੇ ਨਿੱਜੀ ਹਸਪਤਾਲ ’ਚ ਦਾਖਲ ਸੀ, ਤੀਸਰਾ ਪਿੰਡ ਗੱਜੂ ਖੇਡ਼ਾ ਬਲਾਕ ਕਾਲੋਮਾਜਰਾ ਦੀ ਰਹਿਣ ਵਾਲੀ 43 ਸਾਲਾ ਔਰਤ ਜੋ ਕਿ ਸ਼ੂਗਰ ਤੇ ਬੀ. ਪੀ. ਦੀ ਮਰੀਜ਼ ਸੀ ਅਤੇ ਜ਼ੀਰਕਪੁਰ ਦੇ ਨਿੱਜੀ ਹਸਪਤਾਲ ’ਚ ਦਾਖਲ ਸੀ, ਚੌਥਾ ਪਾਤਡ਼ਾਂ ਦਾ ਰਹਿਣ ਵਾਲਾ 68 ਸਾਲਾ ਬਜ਼ੁਰਗ ਜੋ ਕਿ ਸਾਹ ਦੀ ਦਿੱਕਤ ਕਾਰਣ ਪਹਿਲਾ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਇਆ ਸੀ ਅਤੇ ਬਾਅਦ ’ਚ ਨਿੱਜੀ ਹਸਪਤਾਲ ’ਚ ਦਾਖਲ ਹੋਇਆ ਸੀ। ਇਹ ਸਾਰੇ ਮਰੀਜ਼ ਹਸਪਤਾਲ ’ਚ ਦਾਖਲ ਸਨ। ਇਨ੍ਹਾਂ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਹੈ।
ਇਨ੍ਹਾਂ ਇਲਾਕਿਆਂ ’ਚੋਂ ਮਿਲੇ ਮਰੀਜ਼
ਪਾਜ਼ੇਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆ ਕਿ ਨਵੇਂ 181 ਕੇਸਾਂ ’ਚੋਂ 45 ਪਟਿਆਲਾ ਸ਼ਹਿਰ, 76 ਸਮਾਣਾ, 18 ਰਾਜਪੁਰਾ, 16 ਨਾਭਾ, 1 ਪਾਤਡ਼ਾਂ ਅਤੇ 25 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 3 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ, 178 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਪਟਿਆਲਾ ਤੋਂ ਅਰਬਨ ਅਸਟੇਟ ਫੇਜ਼-2 ਤੋਂ 4, ਵਿੱਦਿਆ ਨਗਰ, 22 ਨੰਬਰ ਫਾਟਕ ਅਤੇ ਜੁਝਾਰ ਨਗਰ ਤੋਂ 3-3, ਪਾਸੀ ਰੋਡ ਅਤੇ ਤਫੱਜ਼ਲਪੁਰਾ ਤੋਂ 2-2, ਵਿਰਕ ਕਾਲੋਨੀ, ਦਰਸ਼ਨੀ ਗੇਟ, ਆਦਰਸ਼ ਨਗਰ, ਪੰਜਾਬੀ ਬਾਗ, ਗੁਰੂ ਨਾਨਕ ਨਗਰ, ਡੋਗਰਾ ਮੁਹੱਲਾ, ਗਰਿੱਡ ਕਾਲੋਨੀ, ਮਾਰਕਲ ਕਾਲੋਨੀ, ਸਵਰਨ ਵਿਹਾਰ, ਰਤਨ ਨਗਰ, ਅਨੰਦ ਨਗਰ-ਏ, ਨਿਹਾਲ ਬਾਗ, ਮਜੀਠੀਆ ਐਨਕਲੇਵ, ਖਾਲਸਾ ਮੁਹੱਲਾ, ਨਿਊ ਆਫਿਸਰ ਕਾਲੋਨੀ, ਤੇਜ ਬਾਗ ਕਾਲੋਨੀ, ਪੁਰਾਣਾ ਸਟੇਟ ਬੈਂਕ ਕਾਲੋਨੀ, ਰਾਜਪੁਰਾ ਰੋਡ, ਤ੍ਰਿਵੇਣੀ ਚੌਕ, ਸਫਾਬਾਦੀ ਗੇਟ, ਅਰੋਡ਼ਿਆਂ ਸਟਰੀਟ, ਵਾਰਡ ਨੰਬਰ 10 ਸਰਹੰਦੀ ਬਜ਼ਾਰ, ਤ੍ਰਿਪਡ਼ੀ ਆਦਿ ਥਾਵਾਂ ਤੋਂ 1-1, ਸਮਾਣਾ ਦੇ ਧਾਗਾ ਫੈਕਟਰੀ ’ਚੋਂ 67, ਇੰਦਰਾਪੁਰੀ ਤੋਂ 3, ਅਗਰਸੈਨ ਕਾਲੋਨੀ, ਤਹਿਸੀਲ ਰੋਡ ਤੋਂ 2-2, ਵਡ਼ੈਚ ਕਾਲੋਨੀ, ਲਾਹੌਰਾ ਮੁਹੱਲਾ ਆਦਿ ਥਾਵਾਂ ਤੋਂ 1-1, ਰਾਜਪੁਰਾ ਦੇ ਸ਼ੀਤਲ ਕਾਲੋਨੀ ਅਤੇ ਡਾਲਿਮਾ ਵਿਹਾਰ ਤੋਂ 2-2, ਪੀਰ ਕਾਲੋਨੀ, ਨੇਡ਼ੇ ਕੇ. ਕੇ. ਸਕੂਲ, ਜੱਗੀ ਕਾਲੋਨੀ, ਗੁਰੂ ਆਨੰਦ ਕਾਲੋਨੀ, ਕੇ. ਐੱਸ. ਐੱਮ. ਰੋਡ, ਕੋਰਟ ਰੋਡ, ਗੁਰੂ ਅਰਜਨ ਦੇਵ ਕਾਲੋਨੀ, ਫੋਕਲ ਪੁਆਇੰਟ, ਜੀ. ਟੀ. ਰੋਡ, ਰਾਜਪੁਰਾ ਟਾਊਨ, ਵਿਕਾਸ ਨਗਰ, ਨੇਡ਼ੇ ਮਹਾਂਵੀਰ ਮੰਦਿਰ, ਗੋਬਿੰਦਪੁਰਾ ਕਾਲੋਨੀ, ਪੁਰਾਣਾ ਰਾਜਪੁਰਾ ਆਦਿ ਥਾਵਾਂ ਤੋਂ 1-1, ਆਦਰਸ਼ ਕਾਲੋਨੀ, ਨਾਭਾ ਦੇ ਜਸਪਾਲ ਕਾਲੋਨੀ ਤੋਂ 5, ਭੱਠਾਂ ਸਟਰੀਟ ਤੋਂ 3, ਪ੍ਰੀਤ ਵਿਹਾਰ ਤੋਂ 2, ਪੁਰਾਣਾ ਹਾਥੀ ਖਾਨਾ, ਥੱਥਡ਼ੀਆਂ ਮੁਹੱਲਾ, ਨਿਊ ਪਟੇਲ ਨਗਰ, ਗੁਰੂ ਨਾਨਕ ਪੁਰਾ ਮੁਹੱਲਾ, ਹੀਰਾ ਮਹਿਲ, ਸ਼ਾਰਦਾ ਕਾਲੋਨੀ ਆਦਿ ਥਾਵਾਂ ਤੋਂ 1-1, ਪਾਤਡ਼ਾਂ ਤੋਂ ਇੱਕ ਅਤੇ 25 ਵੱਖ-ਵੱਖ ਪਿੰਡਾਂ ਤੋਂ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ।
ਰਾਜਪੁਰਾ, ਨਾਭਾ, ਸਮਾਣਾ ਅਤੇ ਸ਼ੁਤਰਾਣਾ ’ਚ ਢਾਹਿਆ ਕਹਿਰ
ਜ਼ਿਲ੍ਹੇ ’ਚ ਕੋਰੋਨਾ ਮਹਾਮਾਰੀ ਨੇ ਪਟਿਆਲਾ ਸ਼ਹਿਰ ਦੇ ਨਾਲ-ਨਾਲ ਰਾਜਪੁਰਾ, ਨਾਭਾ, ਸਮਾਣਾ ਅਤੇ ਸ਼ੁਤਰਾਣਾ ਦੇ ਦਿਹਾਤੀ ਖੇਤਰਾਂ ’ਚ ਵੀ ਕਹਿਰ ਢਾਹਿਆ ਹੈ। ਭਾਵੇਂ ਰਾਜਪੁਰਾ, ਨਾਭਾ, ਸਮਾਣਾ ਅਤੇ ਸ਼ੁਤਰਾਣਾ ਕਸਬੇ ਹਨ ਪਰ ਇਨ੍ਹਾਂ ਦੇ ਨਾਲ ਵੱਡੀ ਗਿਣਤੀ ’ਚ ਪਿੰਡ ਲੱਗਦੇ ਹਨ। ਸਿਹਤ ਵਿਭਾਗ ਦੇ ਅੰਕਡ਼ਿਆਂ ਅਨੁਸਾਰ ਅੱਜ ਤੱਕ ਜ਼ਿਲੇ ’ਚ ਕੁੱਲ 5598 ਕੇਸ ਪਾਜ਼ੇਟਿਵ ਆ ਚੁੱਕੇ ਹਨ ਅਤੇ 139 ਮਰੀਜ਼ਾਂ ਦੀ ਕੋਰੋਨਾ ਨਾਲ ਜਾਨ ਜਾ ਚੁੱਕੀ ਹੈ। ਇਸ ’ਚੋਂ 2786 ਕੇਸ ਪਟਿਆਲਾ ’ਚ ਪਾਜ਼ੇਟਿਵ ਆਏ ਹਨ ਜਦਕਿ ਸ਼ਹਿਰ ’ਚ 78 ਮੌਤਾਂ ਹੋਈਆਂ ਹਨ। ਰਾਜਪੁਰਾ ’ਚ 711 ਕੇਸ ਪਾਜ਼ੇਟਿਵ ਆਏ ਹਨ ਅਤੇ 12 ਮਰੀਜ਼ਾਂ ਦੀ ਮੌਤ ਹੋਈ ਹੈ। ਨਾਭਾ ਇਲਾਕੇ ’ਚ 512 ਕੇਸ ਆਏ ਹਨ ਅਤੇ 5 ਮਰੀਜ਼ਾਂ ਦੀ ਮੌਤ ਹੋਈ ਹੈ। ਸਮਾਣਾ ’ਚ 481 ਕੇਸ ਪਾਜ਼ੇਟਿਵ ਆਏ ਹਨ, ਜਦਕਿ 7 ਮਰੀਜ਼ਾਂ ਦੀ ਮੌਤ ਹੋਈ ਹੈ। ਇਸੇ ਤਰ੍ਹਾਂ ਸ਼ੁਤਰਾਣਾ ’ਚ 267 ਮਰੀਜ਼ ਪਾਜ਼ੇਟਿਵ ਆਏ ਹਨ, 11 ਮੌਤਾਂ ਹੋਈਆਂ ਹਨ। ਕੌਲੀ ’ਚ 249 ਮਰੀਜ਼ ਪਾਜ਼ੇਟਿਵ ਆਏ ਹਨ ਅਤੇ 7 ਦੀ ਮੌਤ ਹੋਈ ਹੈ। ਦੁੱਧਨਸਾਧਾਂ ਇਲਾਕੇ ’ਚ 172 ਮਰੀਜ਼ ਪਾਜ਼ੇਟਿਵ ਆਏ ਹਨ ਅਤੇ 8 ਮਰੀਜ਼ਾਂ ਦੀ ਮੌਤ ਹੋਈ ਹੈ। ਭਾਦਸੋਂ ’ਚ 170 ਮਰੀਜ਼ ਪਾਜ਼ੇਟਿਵ ਆਏ ਹਨ ਅਤੇ 3 ਦੀ ਮੌਤ ਹੋਈ ਹੈ। ਕਾਲੋਮਾਜਰਾ ਅਧੀਨ ਇਲਾਕੇ ’ਚ 151 ਕੇਸ ਪਾਜ਼ੇਟਿਵ ਮਿਲੇ ਅਤੇ 6 ਮਰੀਜ਼ਾਂ ਦੀ ਮੌਤ ਹੋਈ ਹੈ। ਹਰਪਾਲਪੁਰ ਇਲਾਕੇ ’ਚ 99 ਮਰੀਜ਼ ਪਾਜ਼ੇਟਿਵ ਆਏ, ਜਦਕਿ 2 ਮਰੀਜ਼ਾਂ ਦੀ ਮੌਤ ਹੋਈ ਹੈ।
ਕੁੱਲ ਸੈਂਪਲ 79608
ਪਾਜ਼ੇਟਿਵ 5598
ਨੈਗੇਟਿਵ 71240
ਰਿਪੋਰਟ ਪੈਂਡਿੰਗ 2600
ਤੰਦਰੁਸਤ ਹੋਏ 3965
ਕੁੱਲ ਮੌਤਾਂ 139
ਐਕਟਿਵ1494