ਨੂਰਪੁਰਬੇਦੀ ਵਿਖੇ ਕਾਰ ਤੇ ਮੋਟਰਸਾਈਕਲ ਦੀ ਹੋਈ ਜ਼ਬਰਦਸਤ ਟੱਕਰ, 18 ਸਾਲਾ ਨੌਜਵਾਨ ਦੀ ਦਰਦਨਾਕ ਮੌਤ

Saturday, Dec 16, 2023 - 06:44 PM (IST)

ਨੂਰਪੁਰਬੇਦੀ ਵਿਖੇ ਕਾਰ ਤੇ ਮੋਟਰਸਾਈਕਲ ਦੀ ਹੋਈ ਜ਼ਬਰਦਸਤ ਟੱਕਰ, 18 ਸਾਲਾ ਨੌਜਵਾਨ ਦੀ ਦਰਦਨਾਕ ਮੌਤ

ਨੂਰਪੁਰਬੇਦੀ (ਸੰਜੀਵ ਭੰਡਾਰੀ)-ਨੂਰਪੁਰਬੇਦੀ-ਰੂਪਨਗਰ ਮੁੱਖ ਮਾਰਗ ’ਤੇ ਪੈਂਦੇ ਪਿੰਡ ਆਜ਼ਮਪੁਰ ਨੇੜੇ ਇਕ ਸੜਕ ਹਾਦਸੇ ਦੌਰਾਨ ਕਾਰ ਦੀ ਟੱਕਰ ਵੱਜਣ ਨਾਲ ਮੋਟਰਸਾਈਕਲ ਸਵਾਰ 18 ਸਾਲਾ ਨੌਜਵਾਨ ਦੀ ਮੌਤ ਹੋ ਗਈ। ਉਥੇ ਹੀ ਇਕ ਹੋਰ ਮੋਟਰਸਾਈਕਲ ਸਵਾਰ ਦੂਜਾ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀਂ ਹੋ ਗਿਆ, ਜੋ ਕਮਾਂਡ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਇਸ ਸਬੰਧੀ ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਜਰਨੈਲ ਸਿੰਘ ਪੁੱਤਰ ਹੁਕਮ ਚੰਦ ਨਿਵਾਸੀ ਪਿੰਡ ਜਟਵਾਹੜ, ਥਾਣਾ ਨੂਰਪੁਰਬੇਦੀ ਨੇ ਦੱਸਿਆ ਕਿ ਉਹ ਸ਼ਾਮੀ ਕਰੀਬ ਸਵਾ 7 ਵਜੇ ਆਪਣੀ ਸਕੂਟਰੀ ’ਤੇ ਸਵਾਰ ਹੋ ਕੇ ਨੂਰਪੁਰਬੇਦੀ ਤੋਂ ਪਿੰਡ ਜਟਵਾਹੜ ਨੂੰ ਜਾ ਰਿਹਾ ਸੀ ਜਦਕਿ ਪਿੰਡ ਦਾ ਇਕ ਲੜਕਾ ਹਰਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਮੇਰੇ ਮੁੰਡੇ ਤਰਨਵੀਰ ਸਿੰਘ ਨਾਲ ਉਸ ਦੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੇਰੇ ਅੱਗੇ-ਅੱਗੇ ਪਿੰਡ ਨੂੰ ਜਾ ਰਹੇ ਸਨ।

PunjabKesari

ਇਸ ਦੌਰਾਨ ਜਦੋਂ ਕਰੀਬ ਸਾਢੇ 7 ਕੁ ਵਜੇ ਅਸੀਂ ਮੇਨ ਰੋਡ ਪਿੰਡ ਆਜਮਪੁਰ ਵਿਖੇ ਸਨਰਾਈਜ਼ ਪੈਲੇਸ ਨੇੜੇ ਸਥਿਤ ਸਰਵਿਸ ਸਟੇਸ਼ਨ ਦੇ ਸਾਹਮਣੇ ਪਹੁੰਚੇ ਤਾਂ ਇਕ ਚਿੱਟੇ ਰੰਗ ਦੀ ਤੇਜ਼ ਰਫ਼ਤਾਰ ਸਵਿੱਫਟ ਕਾਰ ਨੇ ਬੜੀ ਤੇਜ਼ੀ ਨਾਲ ਉਨ੍ਹਾਂ ਨੂੰ ਕਰਾਸ ਕੀਤਾ ਅਤੇ ਜਿਸ ਨੇ ਅੱਗੇ ਜਾ ਰਹੇ ਮੇਰੇ ਮੁੰਡੇ ਤਰਨਵੀਰ ਸਿੰਘ ਅਤੇ ਹਰਪ੍ਰੀਤ ਸਿੰਘ ਦੇ ਮੋਟਰਸਾਈਕਲ ਨੂੰ ਫੇਟ ਮਾਰੀ। ਉਕਤ ਕਾਰ ਮੇਰੇ ਮੁੰਡੇ ਅਤੇ ਹਰਪ੍ਰੀਤ ਸਿੰਘ ਦੇ ਮੋਟਰਸਾਈਕਲ ਨੂੰ ਘੜੀਸ ਕੇ ਲੈ ਗਈ ਅਤੇ ਜੋ ਅੱਗੇ ਜਾ ਕੇ ਸੜਕ ’ਤੇ ਡਿੱਗਣ ਕਾਰ ਜ਼ਖ਼ਮੀਂ ਹੋ ਗਏ।

ਇਹ ਵੀ ਪੜ੍ਹੋ : ਧੁੰਦ ਕਾਰਨ ਜਲੰਧਰ 'ਚ ਵਾਪਰਿਆ ਭਿਆਨਕ ਹਾਦਸਾ, BSF ਦੇ ਲੈਫਟੀਨੈਂਟ ਕਰਨਲ ਦੀ ਦਰਦਨਾਕ ਮੌਤ

ਉਪਰੰਤ ਕਾਰ ਦਾ ਚਾਲਕ ਜਿਸ ਨੇ ਆਪਣਾ ਨਾਂ ਮਨੀ ਪੁੱਤਰ ਖ਼ੁਸ਼ੀ ਰਾਮ ਨਿਵਾਸੀ ਪਿੰਡ ਅਸਮਾਨਪੁਰ ਹੇਠਲਾ ਦੱਸਿਆ ਸਾਡੇ ਕੋਲ ਆਇਆ। ਇਸ ਦੌਰਾਨ ਉਹ ਰਾਹਗੀਰਾਂ ਦੀ ਸਹਾਇਤਾ ਜ਼ਖ਼ਮੀਂ ਹੋਏ ਹਰਪ੍ਰੀਤ ਸਿੰਘ ਅਤੇ ਆਪਣੇ ਮੁੰਡੇ ਨੂੰ ਸੰਭਾਲਣ ’ਚ ਜੁਟ ਗਏ ਜਦਕਿ ਕਾਰ ਸਵਾਰ ਆਪਣੀ ਕਾਰ ਮੌਕੇ ’ਤੇ ਛੱਡ ਕੇ ਫਰਾਰ ਹੋ ਗਿਆ। ਇਸ ਦੌਰਾਨ ਜ਼ਖ਼ਮੀਂ ਹੋਏ ਤਰਨਵੀਰ ਸਿੰਘ ਨੂੰ ਸੀ. ਐੱਚ. ਸੀ. ਸਿੰਘਪੁਰ ਵਿਖੇ ਮੁੱਢਲੀ ਇਲਾਜ ਉਪਰੰਤ ਪਰਮਾਰ ਹਸਪਤਾਲ ਰੂਪਨਗਰ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਦੂਸਰੇ ਜ਼ਖ਼ਮੀਂ ਨੌਜਵਾਨ ਨੂੰ ਇਲਾਜ ਲਈ ਕਮਾਂਡ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਥਾਣਾ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਕਾਰ ਨੂੰ ਕਬਜ਼ੇ ’ਚ ਲੈ ਕੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ’ਤੇ ਸਵਿੱਫਟ ਡਿਜ਼ਾਇਰ ਕਾਰ ਦੇ ਚਾਲਕ ਮਨੀ ਪੁੱਤਰ ਖੁਸ਼ੀ ਰਾਮ ਨਿਵਾਸੀ ਪਿੰਡ ਅਸਮਾਨਪੁਰ ਹੇਠਲਾ, ਥਾਣਾ ਨੂਰਪੁਰਬੇਦੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਕਈ ਜ਼ਿਲ੍ਹਿਆਂ ’ਚ ਯੈਲੋ ਅਲਰਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

shivani attri

Content Editor

Related News