ਰੇਤ-ਬੱਜਰੀ ਨਾਲ ਭਰੇ 18 ਵਾਹਨ ਜ਼ਬਤ

Tuesday, Mar 27, 2018 - 01:29 AM (IST)

ਰੇਤ-ਬੱਜਰੀ ਨਾਲ ਭਰੇ 18 ਵਾਹਨ ਜ਼ਬਤ

ਦੀਨਾਨਗਰ,   (ਕਪੂਰ)-  ਸਰਕਾਰ ਵੱਲੋਂ ਨਾਜਾਇਜ਼ ਮਾਈਨਿੰਗ ਰੋਕਣ ਲਈ ਸ਼ੁਰੂ ਕੀਤੇ ਅਭਿਆਨ ਤਹਿਤ ਕਲ ਰਾਤ ਦੀਨਾਨਗਰ ਪੁਲਸ ਵੱਲੋਂ ਵਿਸ਼ੇਸ਼ ਨਾਕਾ ਲਾ ਕੇ ਜੰਮੂ-ਕਸ਼ਮੀਰ ਤੋਂ ਲਿਆਂਦੀ ਜਾ ਰਹੀ ਰੇਤ, ਬੱਜਰੀ ਨਾਲ ਭਰੇ 18 ਵਾਹਨਾਂ, ਜਿਨ੍ਹਾਂ 'ਚ 9 ਟਰੈਕਟਰ-ਟਰਾਲੀਆਂ ਅਤੇ 9 ਟਿੱਪਰ ਸ਼ਾਮਲ ਸਨ, ਨੂੰ ਬਾਊਂਡ ਕਰ ਕੇ ਉਨ੍ਹਾਂ ਦੇ ਚਲਾਨ ਕੱਟੇ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਥਾਣਾ ਪ੍ਰਮੁੱਖ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਦੀਨਾਨਗਰ ਪੁਲਸ ਵੱਲੋਂ ਕਲ ਰਾਤ ਤਾਰਾਗੜ੍ਹ ਮੋੜ 'ਤੇ ਲਾਏ ਗਏ ਵਿਸ਼ੇਸ਼ ਨਾਕੇ ਦੌਰਾਨ ਰੇਤ-ਬੱਜਰੀ ਲਿਆ ਰਹੇ 9 ਟਿੱਪਰ ਤੇ 9 ਟਰਾਲੀਆਂ ਨੂੰ ਰੋਕ ਕੇ ਚੈੱਕ ਕੀਤਾ ਗਿਆ। ਇਹ ਰੇਤ-ਬੱਜਰੀ ਜੰਮੂ-ਕਸ਼ਮੀਰ ਵਿਖੇ ਪੈਂਦੀਆਂ ਖੱਡਾਂ ਤੋਂ ਲਿਆਂਦੀ ਜਾ ਰਹੀ ਸੀ। ਕਈ ਵਾਹਨਾਂ ਦੀ ਓਵਰਲੋਡਿੰਗ ਹੋਣ ਅਤੇ ਕਈਆਂ ਦੇ ਕਾਗਜ਼ ਪੂਰੇ ਨਾ ਹੋਣ 'ਤੇ ਉਨ੍ਹਾਂ ਨੂੰ ਬਾਊਂਡ ਕਰ ਲਿਆ ਗਿਆ। ਥਾਣਾ ਪ੍ਰਮੁੱਖ ਨੇ ਦੱਸਿਆ ਹੈ ਕਿ ਮਾਰਚ ਮਹੀਨੇ 'ਚ ਹੁਣ ਤੱਕ 60 ਰੇਤ-ਬੱਜ਼ਰੀ ਲਿਆਉਣ ਵਾਲੇ ਵਾਹਨਾਂ ਨੂੰ ਬਾਊਂਡ ਕੀਤਾ ਜਾ ਚੁੱਕਾ ਹੈ।


Related News