ਚੰਡੀਗੜ੍ਹ ਦੇ ਇਨ੍ਹਾਂ ਸ਼ਹਿਰਾਂ 'ਚ ਮਿਲੇ ਕੋਰੋਨਾ ਦੇ 18 ਸ਼ੱਕੀ ਲੋਕ

Saturday, Mar 21, 2020 - 02:58 PM (IST)

ਚੰਡੀਗੜ੍ਹ ਦੇ ਇਨ੍ਹਾਂ ਸ਼ਹਿਰਾਂ 'ਚ ਮਿਲੇ ਕੋਰੋਨਾ ਦੇ 18 ਸ਼ੱਕੀ ਲੋਕ

ਮਾਜਰੀ (ਪਾਬਲਾ)—ਕੋਰੋਨਾ ਵਾਇਰਸ ਕਾਰਨ ਜਿੱਥੇ ਪੂਰੇ ਦੇਸ਼ 'ਚ ਸਹਿਮ ਦਾ ਮਾਹੌਲ ਹੈ, ਉੱਥੇ ਹੀ ਦਿਨ ਪ੍ਰਤੀ ਦਿਨ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਰੀਜਾਂ ਦੀ ਗਿਣਤੀ ਵਧਣ ਨਾਲ ਲੋਕਾਂ ਦੀ ਚਿੰਤਾ ਹੋਰ ਜਿਆਦਾ ਵਧ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਬਲਾਕ ਮਾਜਰੀ ਇਲਾਕੇ ਦੇ ਪਿੰਡਾਂ 'ਚ ਵੀ ਕੋਰੋਨਾ ਵਾਇਰਸ ਦੇ ਸ਼ੱਕੀ ਲੋਕ ਪਾਏ ਗਏ ਹਨ, ਜੋ ਕਿ ਜੋ ਵਿਦੇਸ਼ਾਂ ਤੋਂ ਆਏ ਹਨ ਜਾਂ ਫਿਰ ਵਿਦੇਸ਼ਾਂ ਤੋਂ ਆਏ ਲੋਕਾਂ ਦੇ ਸੰਪਰਕ 'ਚ ਰਹਿ ਚੁੱਕੇ ਹਨ। ਇਨਾਂ ਸ਼ੱਕੀ ਲੋਕਾਂ 'ਚ ਪਿੰਡ ਬਾਂਸੇਪੁਰ ਦੀ 1 ਔਰਤ, ਖਿਜ਼ਰਾਬਾਦ ਦੇ 5 ਵਿਅਕਤੀ, ਬਰਸਾਲਪੁਰ ਟੱਪਰੀਆ ਦਾ 1 ਵਿਅਕਤੀ, ਨੱਗਲ ਗੜੀਆਂ ਦੇ 4 ਵਿਅਕਤੀ, ਫਾਂਟਵਾ ਦਾ 1 ਵਿਅਕਤੀ, ਸੁਹਾਲੀ ਦਾ 1 ਵਿਅਕਤੀ, ਬੜੌਦੀ ਦਾ 1 ਵਿਅਕਤੀ, ਮੀਆਪੁਰ ਚੰਗਰ ਦੀ 1 ਔਰਤ, ਗੁੰਨੋਮਾਜਰਾ ਦਾ 1 ਵਿਅਕਤੀ, ਇਕੋ ਸਿਟੀ ਨਿਊ ਚੰਡੀਗੜ•ਦੀ 1 ਔਰਤ ਅਤੇ ਨਵਾਂ ਗਰਾਓ ਕਰੌਰਾਂ ਦਾ 1 ਵਿਅਕਤੀ ਸ਼ਾਮਿਲ ਹਨ।

ਸਿਹਤ ਵਿਭਾਗ ਦੀ ਟੀਮ ਵੱਲੋਂ ਉਕਤ ਪਿੰਡਾਂ ਦਾ ਦੌਰਾ ਕਰਕੇ ਇਨਾਂ ਸ਼ੱਕੀ ਵਿਅਕਤੀਆਂ ਨੂੰ 14 ਦਿਨਾਂ ਤੱਕ ਘਰ ਅੰਦਰ ਰਹਿਣ ਦੀਆਂ ਹਦਾਇਤਾਂ ਕੀਤੀਆ ਹਨ ਅਤੇ ਕਿਹਾ ਗਿਆ ਹੈ ਕਿ ਉਹ ਕਿਸੇ ਵੀ ਵਿਅਕਤੀ ਦੇ ਸੰਪਰਕ 'ਚ ਨਾ ਆਉਣ ਅਤੇ ਜੇਕਰ ਕਿਸੇ ਨੂੰ ਖਾਂਸੀ ਜੁਕਾਮ ਜਾਂ ਬੁਖਾਰ ਵਗੈਰਾ ਹੁੰਦਾ ਹੈ ਤਾ ਇਸਦੀ ਤੁਰੰਤ ਪੀ.ਐਚ.ਸੀ ਬੂਥਗੜ ਜਾਂ ਸਿਹਤ ਵਿਭਾਗ ਦੀ ਟੀਮ ਨੂੰ ਇਤਲਾਹ ਦਿੱਤੀ ਜਾਵੇ।

ਇਸ ਮੌਕੇ ਐਸ.ਐਮ.ਓ ਬੂਥਗੜ ਡਾ. ਦਿਲਬਾਗ ਸਿੰਘ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 22 ਮਾਰਚ ਨੂੰ ਆਪਣੇ ਘਰਾਂ 'ਚ ਰਹਿ ਕੇ ਜਨਤਾ ਕਰਫਿਊ ਦਾ ਸਮਰਥਨ ਕਰਨ ਅਤੇ ਸ਼ੋਸ਼ਲ ਮੀਡੀਆਂ ਤੇ ਫੈਲਾਈਆਂ ਜਾਣ ਵਾਲੀਆਂ ਅਫ਼ਵਾਹਾਂ ਤੋਂ ਦੂਰ ਰਹਿਣ। ਉਨਾਂ ਦੱਸਿਆ ਕਿ ਜਨਤਾ ਕਰਫਿਊ ਦਾ ਸਮਰਥਨ ਕਰਕੇ ਅਸੀ ਇਸ ਵਾਇਰਸ ਨੂੰ ਅੱਗੇ ਵਧਣ ਤੋਂ ਕਾਫੀ ਹੱਦ ਤੱਕ ਰੋਕ ਸਕਦੇ ਹਾਂ।


author

Iqbalkaur

Content Editor

Related News