18 ਸਿੱਖ ਰੈਜੀਮੈਂਟ ਨੇ ਫਿਰ ਸੰਕਟ ’ਚ ਨਿਭਾਈ ਅਹਿਮ ਭੂਮਿਕਾ, ਹੜ੍ਹ ’ਚ ਫਸੇ ਪਰਿਵਾਰਾਂ ਨੂੰ ਕੱਢਿਆ ਸੁਰੱਖਿਅਤ ਬਾਹਰ

Friday, Jul 14, 2023 - 02:42 PM (IST)

18 ਸਿੱਖ ਰੈਜੀਮੈਂਟ ਨੇ ਫਿਰ ਸੰਕਟ ’ਚ ਨਿਭਾਈ ਅਹਿਮ ਭੂਮਿਕਾ, ਹੜ੍ਹ ’ਚ ਫਸੇ ਪਰਿਵਾਰਾਂ ਨੂੰ ਕੱਢਿਆ ਸੁਰੱਖਿਅਤ ਬਾਹਰ

ਜਲੰਧਰ (ਧਵਨ) : ਫ਼ੌਜ ਦੀ 18 ਸਿੱਖ ਰੈਜੀਮੈਂਟ ਨੇ ਇਕ ਵਾਰ ਫਿਰ ਤੋਂ ਸੰਕਟ ’ਚ ਫਸੇ ਲੋਕਾਂ ਦੀ ਮਦਦ ’ਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਪਹਿਲਾਂ ਵੀ ਦੇਸ਼ ’ਚ ਜਦੋਂ-ਜਦੋਂ ਸੰਕਟ ਆਇਆ, ਸਿੱਖ ਰੈਜੀਮੈਂਟ ਨੇ ਹਮੇਸ਼ਾ ਅੱਗੇ ਵਧ ਕੇ ਦੇਸ਼ ਦੀ ਸੁਰੱਖਿਆ ਕੀਤੀ। ਹੁਣ ਜਲੰਧਰ ਜ਼ਿਲ੍ਹੇ ਦੀਆਂ ਕਈ ਥਾਵਾਂ ’ਤੇ ਧੁੱਸੀ ਬੰਨ੍ਹ ’ਚ ਪਾੜ ਪੈ ਗਿਆ ਸੀ ਅਤੇ ਦੁਬਾਰਾ ਇਸ ਰੈਜੀਮੈਂਟ ਦੇ ਜਵਾਨਾਂ ਨੂੰ ਹੜ੍ਹ ’ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਭੇਜਿਆ ਗਿਆ।

PunjabKesari

ਦੱਸਿਆ ਜਾਂਦਾ ਹੈ ਕਿ ਇਸ ਰੈਜੀਮੈਂਟ ਨੇ ਹੀ 500 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਰੈਜੀਮੈਂਟ ਦੇ ਜਵਾਨਾਂ ਨੂੰ ਸ਼ਾਹਕੋਟ ਜ਼ਿਲ੍ਹੇ ’ਚ ਤਾਇਨਾਤ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ : ‘ਮੇਰਾ ਸ਼ਹਿਰ ਮੈਂ ਬਚਾਉਣਾ’, ਪਟਿਆਲਵੀਆਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਜਰਨੈਲ ਵਾਂਗ ਡਟੇ ਡੀ. ਸੀ. ਸਾਕਸ਼ੀ ਸਾਹਨੀ

ਸਿੱਖ ਰੈਜੀਮੈਂਟ ਦੇ ਜਵਾਨਾਂ ਨੇ ਕਿਸ਼ਤੀਆਂ ’ਚ ਜਾ ਕੇ ਪ੍ਰਭਾਵਿਤ ਪਰਿਵਾਰਾਂ ਤੱਕ ਰਾਹਤ ਸਮੱਗਰੀ ਵੀ ਪਹੁੰਚਾਈ ਹੈ ਅਤੇ ਨਾਲ ਹੀ ਹੜ੍ਹ ਕਾਰਨ ਘਰਾਂ ਦੀਆਂ ਛੱਤਾਂ ’ਤੇ ਸ਼ਰਨ ਲਈ ਬੈਠੇ ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਰੈਜੀਮੈਂਟ ਦੇ ਜਵਾਨ ਸੰਕਟ ’ਚ ਫਸੇ ਲੋਕਾਂ ਦੀ ਮਦਦ ਕਰਨ ਨੂੰ ਆਪਣਾ ਮਾਣ ਸਮਝ ਰਹੇ ਹਨ।

PunjabKesari

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਗੱਲ ’ਚ ਆਤਮ ਸੰਤੁਸ਼ਟੀ ਵੀ ਪ੍ਰਾਪਤ ਹੁੰਦੀ ਹੈ ਕਿ ਉਹ ਪੀੜਤਾਂ ਦੀ ਮਦਦ ਕਰ ਰਹੇ ਹਨ।

ਇਹ ਵੀ ਪੜ੍ਹੋ : ਪਟਿਆਲਵੀਆ ਨੂੰ 3 ਦਿਨਾਂ ਬਾਅਦ ਮਿਲੀ ਹੜ੍ਹ ਦੇ ਪਾਣੀ ਤੋਂ ਨਿਜਾਤ, ਕਰੋੜਾਂ ਦਾ ਨੁਕਸਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News